ਪ੍ਰਸਿੱਧ ਕਵਿੱਤਰੀ ਕੁਲਦੀਪ ਕੌਰ ਦੀਪ ਲੁਧਿਆਣਵੀ ਦੀ ਪੁਸਤਕ ‘ਵਿਰਸੇ ਦੀ ਖੁਸ਼ਬੋ’ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਰੀਲੀਜ਼ ਅਤੇ ਪਤਵੰਤਿਆਂ ਨੂੰ ਭੇਟ

*ਪ੍ਰਸਿੱਧ ਕਵਿੱਤਰੀ ਕੁਲਦੀਪ ਕੌਰ ਦੀਪ ਲੁਧਿਆਣਵੀ ਦੀ ਪੁਸਤਕ ‘ਵਿਰਸੇ ਦੀ ਖੁਸ਼ਬੋ’ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਰੀਲੀਜ਼ ਅਤੇ ਪਤਵੰਤਿਆਂ ਨੂੰ ਭੇਟ*

 

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 15 ਜਨਵਰੀ 2024 ਰਾਤ ਨੂੰ ਹੋਏ ਮਹਾਨ ਕਵੀ ਦਰਬਾਰ ਵਿੱਚ ਲੁਧਿਆਣਾ ਦੀ ਪ੍ਰਸਿੱਧ ਕਵਿੱਤਰੀ ਤੇ ਪੰਥਕ ਕਵੀ ਡਾ ਹਰੀ ਸਿੰਘ ਜਾਚਕ ਦੀ ਹੋਣਹਾਰ ਸ਼ਗਿਰਦ ਕੁਲਦੀਪ ਕੌਰ ਦੀਪ ਲੁਧਿਆਣਵੀ ਦੀ ਪੁਸਤਕ ‘ਵਿਰਸੇ ਦੀ ਖੁਸ਼ਬੋ’ ਜੈਕਾਰਿਆਂ ਦੀ ਗੂੰਜ ਵਿੱਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ, ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ,ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਪ੍ਰਸਿੱਧ ਪੰਥਕ ਕਵੀ ਡਾ ਹਰੀ ਸਿੰਘ ਜਾਚਕ, ਪ੍ਰਸਿੱਧ ਪੰਥਕ ਸੰਗੀਤਕਾਰ ਸਰਦਾਰ ਰਛਪਾਲ ਸਿੰਘ ਪਾਲ ਤੇ ਸਰਦਾਰ ਅਵਤਾਰ ਸਿੰਘ ਤਾਰੀ, ਪ੍ਰਸਿੱਧ ਪੰਥਕ ਵਿਦਵਾਨ ਸਰਦਾਰ ਭਗਵਾਨ ਸਿੰਘ ਜੌਹਲ ਅਤੇ ਹੋਰ ਪਤਵੰਤਿਆਂ ਵਲੋਂ ਰੀਲੀਜ਼ ਕੀਤੀ ਗਈ ਅਤੇ ਸਰਦਾਰ ਜਗਜੋਤ ਸਿੰਘ, ਸਰਦਾਰ ਇੰਦਰਜੀਤ ਸਿੰਘ ਤੇ ਸਰਦਾਰ ਭਗਵਾਨ ਸਿੰਘ ਜੌਹਲ ਨੂੰ ਭੇਟ ਵੀ ਕੀਤੀ ਗਈ।ਇਸ ਮੌਕੇ ਤੇ ਬੋਲਦਿਆਂ ਸਰਦਾਰ ਇੰਦਰਜੀਤ ਸਿੰਘ ਜਨਰਲ ਸਕੱਤਰ, ਪ੍ਰਬੰਧਕ ਕਮੇਟੀ ਪਟਨਾ ਸਾਹਿਬ ਨੇ ਇਸ ਪੁਸਤਕ ਦੀ ਆਮਦ ਤੇ ਕੁਲਦੀਪ ਕੌਰ ਦੀਪ ਲੁਧਿਆਣਵੀ ਨੂੰ ਵਧਾਈ ਦਿੱਤੀ ਅਤੇ ਇਸ ਪੁਸਤਕ ਵਿਚਲੀਆਂ ਧਾਰਮਿਕ ਕਵਿਤਾਵਾਂ ਦੀ ਪ੍ਰਸੰਸਾ ਵੀ ਕੀਤੀ। ਇਸ ਮੌਕੇ ਤੇ ਕੁਲਦੀਪ ਕੌਰ ਦੀਪ ਲੁਧਿਆਣਵੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਵਿੱਚ ਆਪਣੀ ਲਿਖੀ ਹੋਈ ਕਵਿਤਾ ਵੀ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਈ।

Adv.

ਜ਼ਿਕਰਯੋਗ ਹੈ ਕਿ ਇਸ ਕਵੀ ਦਰਬਾਰ ਵਿੱਚ ਪੰਥ ਦੇ ਨਾਮੀ ਕਵੀਆਂ ਸਰਦਾਰ ਰਛਪਾਲ ਸਿੰਘ ਪਾਲ, ਡਾ ਹਰੀ ਸਿੰਘ ਜਾਚਕ, ਇੰਜੀਨੀਅਰ ਕਰਮਜੀਤ ਸਿੰਘ ਨੂਰ, ਸਰਦਾਰ ਅਵਤਾਰ ਸਿੰਘ ਤਾਰੀ, ਜ਼ਮੀਰ ਅਲੀ ਜ਼ਮੀਰ ਅਤੇ ਭਾਰਤ ਭਰ ਤੋਂ 21 ਕਵੀ ਸਾਹਿਬਾਨ ਨੇ ਜੈਕਾਰਿਆਂ ਦੀ ਗੂੰਜ ਵਿੱਚ ਦੇਸ਼, ਵਿਦੇਸ਼ ਤੋਂ ਪਹੁੰਚੀਆਂ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿੱਚ ਭਾਵਪੂਰਤ ਕਵਿਤਾਵਾਂ ਸੁਣਾਈਆਂ ਅਤੇ ਪ੍ਰਬੰਧਕ ਕਮੇਟੀ ਵਲੋਂ ਸਭ ਨੂੰ ਮਾਣ ਸਤਿਕਾਰ ਦਿੱਤਾ ਗਿਆ। ਇਸ ਕਵੀ ਦਰਬਾਰ ਨੂੰ ਚੜ੍ਹਦੀ ਕਲਾ ਟਾਈਮ ਟੀ ਵੀ, ਜਨਹਿਤ ਟੀ ਵੀ ਚੈਨਲ ਅਤੇ ਹੋਰ ਯੂ ਟਿਊਬ ਚੈਨਲਾਂ ਤੇ ਲਾਈਵ ਵੀ ਕੀਤਾ ਗਿਆ।

Leave a Reply

Your email address will not be published. Required fields are marked *