ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਪੁਸਤਕਾਂ ਦੇ ਪੋਸਟਰ ਰਿਲੀਜ਼

ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਪੁਸਤਕਾਂ ਦੇ ਪੋਸਟਰ ਰਿਲੀਜ਼

ਲੁਧਿਆਣਾ 10 ਅਕਤੂਬਰ : ਯੁਵਕ ਲਿਖਾਰੀ ਸਿਹਤ ਅਤੇ ਸਿਖਲਾਈ ਕੇਂਦਰ ਅਦਾਰਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਰਮਦੀਪ ਸਿੰਘ ਦੀਪ ਪੁੱਤਰ ਡਾ. ਹਰੀ ਸਿੰਘ ਜਾਚਕ ਦੀ 17ਵੀਂ ਸਾਲਾਨਾ ਯਾਦ ਨੂੰ ਸਮਰਪਿਤ ਯੁਵਕ ਲਿਖਾਰੀਆਂ ਨੂੰ ਸੇਧ ਦੇਣ ਲਈ ਕਾਰਜਸ਼ਾਲਾ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਮਿਤੀ 14-15 ਅਕਤੂਬਰ 2023 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ 15 ਅਕਤੂਬਰ ਨੂੰ ਕੁਲਦੀਪ ਕੌਰ ਦੀਪ ਲੁਧਿਆਣਵੀ ਵੱਲੋਂ ਲਿਖੀ ਗਈ ਕਵਿਤਾਵਾਂ ਦੀ ਪੁਸਤਕ ‘ਵਿਰਸੇ ਦੀ ਖੁਸ਼ਬੋ ਅਤੇ ਪ੍ਰਕਾਸ਼ ਕੌਰ ਪਾਸ਼ਾਂ ਵੱਲੋਂ ਰਚਿਤ ਪੁਸਤਕ ‘ਸਮਝਾਂ ਤੇ ਰਮਜਾਂ ਲੋਕ ਅਰਪਣ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਬਾਰੇ ਪਰਚੇ ਡਾ. ਸਰਬਜੋਤ ਕੌਰ ਅਤੇ ਡਾ. ਬਲਵਿੰਦਰਪਾਲ ਸਿੰਘ ਪੜ੍ਹਨਗੇ।

ਇਨ੍ਹਾਂ ਪੁਸਤਕਾਂ ਦਾ ਪੋਸਟਰ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਫ਼ਤਰ ਵਿਖੇ ਡਾ. ਹਰੀ ਸਿੰਘ ਜਾਚਕ, ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ, ਕੁਲਦੀਪ ਕੌਰ ਦੀਪ ਲੁਧਿਆਣਵੀ ਐਗਜੈਕਟਿਵ ਮੈਂਬਰ, ਪ੍ਰਕਾਸ਼ ਕੌਰ ਪਾਸ਼ਾਂ, ਜਸਵਿੰਦਰ ਕੌਰ ਜੱਸੀ ਦਫਤਰ ਸਕੱਤਰ, ਹਰਭਜਨ ਸਿੰਘ ਐਗਜੈਕਟਿਵ ਮੈਂਬਰ, ਗੁਰਜਿੰਦਰ ਸਿੰਘ, ਪ੍ਰਭਜਸ ਕੌਰ, ਦਮਨਪ੍ਰੀਤ ਕੌਰ ਆਦਿ ਨੇ ਵਿਸ਼ੇਸ਼ ਇਕੱਤਰਤਾ ਦੌਰਾਨ ਰਿਲੀਜ਼ ਕੀਤਾ ਅਤੇ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ।

ਇਨ੍ਹਾਂ ਪੁਸਤਕਾਂ ਵਿੱਚ ਗੁਰ-ਇਤਿਹਾਸ, ਸਿੱਖ-ਇਤਿਹਾਸ, ਪੰਜਾਬੀ ਸੱਭਿਆਚਾਰ ਦੇ ਨਾਲ ਨਾਲ ਸਮਾਜਿਕ ਵਿਸਿਆਂ ਤੇ ਬਹੁਤ ਹੀ ਭਾਵਪੂਰਤ ਅਤੇ ਸਿੱਖਿਆਦਾਇਕ ਕਵਿਤਾਵਾਂ ਸ਼ਾਮਿਲ ਹਨ।

—————————————————————————————————

ਕੈਪਸ਼ਨ : ਪੁਸਤਕਾਂ ਦਾ ਪੋਸਟਰ ਰਿਲੀਜ ਕਰਦੇ ਹੋਏ ਡਾ. ਹਰੀ ਸਿੰਘ ਜਾਚਕ, ਦੀਪ ਲੁਧਿਆਣਵੀ, ਪ੍ਰਕਾਸ਼ ਕੌਰ ਪਾਸ਼ਾਂ ਅਤੇ ਹੋਰ

Leave a Reply

Your email address will not be published. Required fields are marked *