*************************************

ਮੋਹਾਲੀ ( IPT BUREAU)ਵਿਗਿਆਨ ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਪਿਛਲੇ ਦਿਨੀਂ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਨਾਲ ਆਪਣੀਆਂ ਸਾਂਝਾਂ ਨੂੰ ਯਾਦ ਕਰਨ ਲਈ ਕੇਦਰ ਵਲੋਂ ਸ਼ਰਧਾਂਜਲੀ ਸਮਾਰੋਹ ਖਾਲਸਾ ਕਾਲਜ ਮੋਹਾਲੀ ਵਿਖੇ ਰੱਖਿਆ ਗਿਆ।ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੇਖਕ,ਕਵੀ, ਕਾਰੋਬਾਰੀ ਅਤੇ ਪਤਵੰਤੇ ਸੱਜਣ ਹਾਜਰ ਸਨ।ਸਟੇਜ ਦੀ ਜਿੰਮੇਵਾਰੀ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੜੇ ਸੁਚੱਜੇ ਢੰਗ ਨਾਲ ਸੰਭਾਲੀ।
।ਪ੍ਰਧਾਨਗੀ ਮੰਡਲ ਵਿਚ ਕਾਮਰੇਡ ਦੇਵੀ ਦਿਆਲ ਸ਼ਰਮਾ, ਸਵੈਰਾਜ ਸੰਧੂ, ਪ੍ਰੇਮ ਵਿੱਜ,ਡਾ: ਅਵਤਾਰ ਸਿੰਘ ਪਤੰਗ ਸ਼ਾਮਿਲ ਸਨ।ਦੋ ਮਿੰਟ ਦਾ ਮੋਨ ਧਾਰ ਕੇ ਸੇਵੀ ਰਾਇਤ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।ਦੇਵੀ ਦਿਆਲ ਸ਼ਰਮਾ ਜੀ ਨੇ ਦੱਸਿਆ ਕਿ ਸੇਵੀ ਰਾਇਤ ਜੀ ਕੇਵਲ ਸਾਹਿਤ ਨਾਲ ਹੀ ਜੁੜੇ ਹੋਏ ਨਹੀਂ ਸਨ ਬਲਕਿ ਉਹ ਵਧੀਆ ਕਾਰੋਬਾਰੀ, ਕਮਿਊਨਿਸਟ ਪਾਰਟੀ ਦੇ ਅਹੁਦੇਦਾਰ,ਪੰਜਾਬੀ ਬਚਾਓ ਮੰਚ ਚੰਡੀਗੜ੍ਹ ਦੇ ਸਿਰਕੱਢ ਮੈਬਰ,ਵਿਉਪਾਰ ਮੰਡਲ ਚੰਡੀਗੜ੍ਹ ਦੇ ਸਰਗਮ ਕਾਰਕੁੰਨ ਵੀ ਸਨ।ਉਹਨਾਂ ਨੇ ਆਪਣੀ ਜਿੰਦਗੀ ਨੂੰ ਦੂਜਿਆਂ ਦੇ ਭਲੇ ਲਈ ਅਤੇ ਹੱਕ- ਸੱਚ ਤੇ ਪਹਿਰਾ ਦਿੰਦੇ ਹੋਏ ਬਤੀਤ ਕੀਤੀ।ਸਵੈਰਾਜ ਸੰਧੂ ਜੀ ਦਾ ਕਹਿਣਾ ਸੀ ਕਿ ਉਹ ਮਿਕਨਾਤੀਸੀ ਖਿੱਚ ਵਾਲੀ ਸ਼ਖਸੀਅਤ ਦੇ ਮਾਲਕ ਸਨ।ਇਕ ਵਾਰ ਮਿਲਣ ਨਾਲ ਹੀ ਉਹ ਆਦਮੀ ਨੂੰ ਆਪਣੇ ਘੇਰੇ ਵਿਚ ਬੰਨ੍ਹ ਲੈਂਦੇ ਸਨ।ਪ੍ਰੇਮ ਵਿੱਜ ਜੀ ਨੇ ਦੱਸਿਆ ਕਿ ਉਹ ਆਪਣੇ ਸਾਥੀ ਲੇਖਕਾਂ, ਕਵੀਆਂ ਨੂੰ ਹਰ ਪ੍ਰੋਗਰਾਮ ਵਿਚ ਮੂਹਰੇ ਰੱਖਦੇ ਸਨ।
ਉਹਨਾਂ ਨੇ ਹਮੇਸ਼ਾ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਪ੍ਰੇਰਨਾ ਦੇ ਕੇ ਕਿਤਾਬਾਂ ਲਿਖਵਾਈਆਂ।ਸਿਰੀ ਰਾਮ ਅਰਸ਼ ਜੀ ਨੇ ਦੱਸਿਆ ਕਿ ਸੈਕਟਰ 34 ਵਿਚ ਉਹਨਾਂ ਦੀ ਫਰਨੀਚਰ ਦੀ ਦੁਕਾਨ ਸਾਹਿਤਕਾਰਾਂ ਦਾ ਪੱਕਾ ਅੱਡਾ ਸੀ।ਅਸ਼ੋਕ ਨਾਦਿਰ ਭੰਡਾਰੀ ਜੀ ਨੇ ਆਖਿਆ ਕਿ ਸੇਵੀ ਰਾਇਤ ਜੀ ਹਰ ਇਕ ਦੇ ਦੁੱਖ ਸੁੱਖ ਵਿਚ ਪਹੁੰਚਦੇ ਸਨ।ਪੱਤਰਕਾਰ ਅਜਾਇਬ ਔਜਲਾ ਜੀ ਨੇ ਆਪਣੀ ਨਿੱਜੀ ਸਾਂਝ ਦਾ ਵਿਖਿਆਨ ਕੀਤਾ।ਲੁਧਿਆਣਾ ਤੋਂ ਪੁੱਜੇ ਸ਼ਾਨ ਕਵੀ ਨੇ ਵੀ ਦੁੱਖ ਦਾ ਪਰਗਟਾਵਾ ਕਵਿਤਾ ਰਾਹੀਂ ਕੀਤਾ।ਪਰਮਜੀਤ ਕੌਰ ਪਰਮ ਨੇ ਦੱਸਿਆ ਕਿ ਸੇਵੀ ਰਾਇਤ ਜੀ ਲਿਹਾਜ ਪੂਰੀ ਕਰਨ ਲਈ ਦੂਰ ਦੂਰ ਤਕੱ ਕਵੀ-ਦਰਬਾਰ ਵਿਚ ਸ਼ਾਮਲ ਹੁੰਦੇ ਸਨ ।
ਬਲਕਾਰ ਸਿੱਧੂ, ਕੰਕੰਵਲਜੀਤ ਕੌਰ, ਕੰਚਨ ਭੱਲਾ, ਰਣਜੋਧ ਰਾਣਾ, ਸੁਮਨ ਸੁਰਜੀਤ, ਸੰਜੀਵਨ ਨਾਟਕਕਾਰ, ਸੁਰਿੰਦਰ ਕੌਰ ਬਾੜਾ, ਰਾਜਵਿੰਦਰ ਸਿੰਘ ਗੱਡੂ, ਜੀ,ਐਸ,ਮੌਜਪੁਰੀ,,ਅਮਨਦੀਪ ਸਿੰਘ, ਕਿਰਨ ਬੇਦੀ,ਨਰਿੰਦਰ ਕੌਰ,ਹਰਭਜਨ ਕੌਰ ਢਿੱਲੋਂ,ਹਰਨੇਕ ਸਿੰਘ ਕਲੇਰ,ਗੁਰਮੀਤ ਸਿੰਗਲ,ਨੇ ਆਪਣੀਆ ਭਾਵਨਾਵਾਂ ਨੂੰ ਸਾਰਿਆਂ ਨਾਲ ਸਾਂਝਾਂ ਕੀਤਾ।ਰਜਿੰਦਰ ਧੀਮਾਨ, ਸ਼ਾਇਰ ਭੱਟੀ, ਪਾਲ ਅਜਨਬੀ,ਨੱਥਾ ਸਿੰਘ, ਭਰਪੂਰ ਸਿੰਘ,ਡਾ: ਮਨਜੀਤ ਸਿੰਘ ਮਝੈਲ, ਲਾਭ ਸਿੰਘ ਲਹਿਲੀ, ਜਗਤਾਰ ਜੋਗ,ਕੁਲਵਿੰਦਰ ਸਿੰਘ, ਪਿਆਰਾ ਸਿੰਘ ਰਾਹੀ, ਅਜਮੇਰ ਸਾਗਰ,ਪਰਲਾਦ ਸਿੰਘ, ਭੁਪਿੰਦਰ ਮਟੌਰੀਆ,ਨੱਥਾ ਸਿੰਘ,ਪਾਲ ਅਜਨਬੀ, ਤਰਸੇਮ ਸਿੰਘ ਧਾਲੀਵਾਲ, ਧਿਆਨ ਸਿੰਘ ਕਾਹਲੋਂ, ਨਵਨੀਤ ਕੌਰ ਮਠਾੜੂ, ਆਸ਼ਾ ਕਮਲ,ਨੇ ਆਪਣੀਆਂ ਕਵਿਤਾਵਾਂ ਰਾਹੀਂ ਸੇਵੀ ਰਾਇਤ ਜੀ ਨੂੰ ਯਾਦ ਕੀਤਾ।
Adv.

ਪਰਿਵਾਰ ਵਲੋਂ ਸੇਵੀ ਰਾਇਤ ਜੀ ਦੀ ਪਤਨੀ,ਦੋਵੇਂ ਬੇਟੇ ਅਤੇ ਹੋਰ ਰਿਸ਼ਤੇਦਾਰ ਵੀ ਇਸ ਮੌਕੇ ਹਾਜਰ ਸਨ।ਪਰਿਵਾਰ ਵਲੋਂ ਪਰਮਜੀਤ ਸਿੰਘ ਜੀ ਨੇ ਸਭ ਦਾ ਧੰਨਵਾਦ ਕੀਤਾ।ਕੇਂਦਰ ਵਲੋਂ ਡਾ:ਅਵਤਾਰ ਸਿੰਘ ਪਤੰਗ ਜੀ ਧੰਨਵਾਦ ਕੀਤਾ
ਗੁਰਦਰਸ਼ਨ ਸਿੰਘ ਮਾਵੀ
ਜਨ:ਸਕੱਤਰ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ

