ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਦਾ ਸ਼ਰਧਾਂਜਲੀ ਸਮਾਰੋਹ ਐਤਵਾਰ ਨੂੰ
******************************************
ਸਾਹਿਤ ਵਿਗਿਆਨ ਕੇਂਦਰ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਪ੍ਰਧਾਨ ਸੇਵੀ ਰਾਇਤ ਜੀ ਦਾ ਸ਼ਰਧਾਂਜਲੀ ਸਮਾਰੋਹ 17 ਸਤੰਬਰ ਐਤਵਾਰ ਨੂੰ ਸਵੇਰੇ 10–30 ਵਜੇ ਖਾਲਸਾ ਕਾਲਜ ਮੋਹਾਲੀ ਵਿਖੇ ਹੋਵੇਗਾ ਜੀ।ਇਸ ਦਿਨ ਉਹਨਾਂ ਦੀ ਯਾਦ ਨੂੰ ਸਮਰਪਿਤ ਲੈਕਚਰ, ਕਵਿਤਾ,ਗੀਤ, ਗਜਲ ਅਤੇ ਯਾਦਾਂ ਸਾਂਝੀਆਂ ਕੀਤੀਆਂ ਜਾਣਗੀਆਂ।ਉਹ ਚੰਡੀਗੜ੍ਹ ਵਿਉਪਾਰ ਮੰਡਲ ਦੇ ਸਾਬਕਾ ਪ੍ਰਧਾਨ ਅਤੇ ਹੁਣ ਕਾਰਜਕਾਰਨੀ ਮੈਂਬਰ ਸਨ।ਚੰਡੀਗੜ੍ਹ ਸੈਕਟਰ 34 ਦੀ ਫ਼ਰਨੀਚਰ ਮਾਰਕੀਟ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।ਕਮਿਊਨਿਸਟ ਪਾਰਟੀ ਅਤੇ ਚੰਡੀਗੜ੍ਹ ਪਿੰਡ ਬਚਾਓ ਮੰਚ ਦੇ ਪੱਕੇ ਮੈਬਰਾਂ ਵਿਚ ਸ਼ਾਮਲ ਸਨ।ਉਹਨਾਂ ਨੇ ਅੱਠ ਕਿਤਾਬਾਂ ਲਿਖੀਆਂ ਹਨ ਅਤੇ ਹੋਰ ਕਈ ਕਿਤਾਬਾਂ ਵਿਚ ਇਹਨਾਂ ਦੀਆਂ ਗਜਲਾਂ ਸ਼ਾਮਲ ਹਨ।ਤਿੰਨ ਕਿਤਾਬਾਂ ਛਪਾਈ ਅਧੀਨ ਹਨ ਅਤੇ ਆਪਣੀਆਂ ਗਜਲਾਂ ਨੂੰ ਰਿਕਾਰਡ ਕਰਵਾਉਣ ਦੀ ਯੋਜਨਾ ਬਣਾ ਲਈ ਸੀ।ਡੇਂਗੂ ਬੁਖਾਰ ਕਰਕੇ ਕੁਝ ਦਿਨ ਬੀਮਾਰ ਰਹੇ ਅਤੇ ਅਚਾਨਕ ਵਿਛੋੜਾ ਦੇ ਗਏ।ਉਹ ਆਪਣੇ ਪਿੱਛੇ ਪਤਨੀ, ਦੋ ਬੇਟੇ,ਪੋਤੇ, ਪੋਤੀਆਂ ਨਾਲ ਭਰਿਆ ਪਰਿਵਾਰ ਛਡੱ ਗਏ ਹਨ।ਉਸ ਦਿਨ ਸਾਰੇ ਸਾਹਿਤਕਾਰਾਂ ਵਲੋਂ ਉਹਨਾਂ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕੀਤੀ ਜਾਵੇਗੀ ।
—————————————————————–
ਗੁਰਦਰਸ਼ਨ ਸਿੰਘ ਮਾਵੀ
(ਜਨ: ਸਕੱਤਰ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ)