ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮੰਗਿਆ ਹਿਸਾਬ ਤਾਂ ਸਿੱਖਾਂ ਦੀ ਰਹਨੁਮਾਈ ਕਰਨ ਵਾਲੀ ਐਸਜੀਪੀਸੀ ਦੇ ਅਖੌਤੀ ਗੁੰਡਿਆ ਦੀ ਟਾਸਕ ਫੋਰਸ ਨੇ ਸਿੱਖਾਂ ਦੀਆਂ ਲਾਹੀਆਂ ਪੱਗਾਂ , ਪਤਰਕਾਰਾਂ ਨਾਲ ਗਾਲੀ ਗਲੋਚ ,ਤੇ ਮਾਰਕੁਟਾਈ ਕੀਤੀ।।
ਅੰਮ੍ਰਿਤਸਰ 16 ਸਤੰਬਰ (ਐੱਨ ਸੰਧੂ ,ਅਮਰੀਕ ਮਠਾਰੂ ,ਰੰਜਨਦੀਪ ) ਸਿੱਖ ਕੌਮ ਤੇ ਜਦੋ ਸੀ ਕੋਈ ਆਫ਼ਤ ਆਈ ਤਾਂ ਇਸ ਕੌਮ ਦੇ ਯੋਧੇ ਕਦੀ ਪਿੱਛੇ ਨਹੀਂ ਹਟੇ ਖ਼ਾਸ ਤੌਰ ਤੇ ਜਦ ਜਦ ਵੀ ਕਿਸੇ ਨੇ ਇਸ ਕੌਮ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਮੂੰਹ ਦੀ ਖਾ ਕੇ ਪਿੱਛੇ ਹਟਣਾ ਪਿਆ ਪਰ ਅੱਜ ਇਹ ਸਥਿਤੀ ਕੁਛ ਬਦਲਦੀ ਨਜ਼ਰ ਆਈ ਇਹ ਨਹੀਂ ਕੇ ਸਿੱਖ ਕੌਮ ਹੁਣ ਕਮਜ਼ੋਰ ਹੋ ਗਈ ਹੈ ਜਾ ਫਿਰ ਉਸ ਵਿਚ ਕਿਸੇ ਜਜ਼ਬੇ ਦੀ ਕਮੀ ਹੋ ਗਈ ਹੈ , ਬਿਲਕੁਲ ਨਹੀਂ , ਅੱਜ ਸਿੱਖ ਕੌਮ ਸਮਝਦਾਰ ਹੋ ਗਈ ਹੈ ਜਿਸ ਦੇ ਨਤੀਜੇ ਵਜੋਂ ਅੱਜ ਸ਼੍ਰੀ ਹਰਮੰਦਿਰ ਸਾਹਿਬ ਵਿਚ ਗੁਰੂ ਦੇ ਸਰੂਪਾਂ ਲਈ ਸ਼ਾਂਤਮਈ ਪ੍ਰਦਸ਼ਨ ਕਰ ਰਹੇ ਲੋਕਾਂ ਉਪਰ ਐੱਸ ਜੀ ਪੀ ਸੀ ਦੇ ਪਾਲੇ ਗੁੰਡੇ ਜਿਨ੍ਹਾਂ ਨੂੰ ਟਾਸ੍ਕ ਫੋਰਸ ਦਾ ਨਾਮ ਦਿਤਾ ਗਿਆ ਹੈ ਅੱਜ ਸਾਰੀਆਂ ਹੱਦਾਂ ਨੂੰ ਪਾਰ ਕਰਕੇ ਇਹ ਸਾਬਿਤ ਕਰ ਦਿਤਾ ਅਸੀਂ ਸਿੱਖ ਨਹੀਂ ਸਗੋਂ ਉਹ ਗੁੰਡੇ ਹਾਂ ਜੋ ਪੈਸੇ ਲਈ ਆਪਣੀਆਂ ਨੌਕਰੀਆਂ ਲਈ ਆਪਣੇ ਹੀ ਭਰਾਵਾਂ ਦੀ ਪੱਗ ਲਾਹ ਕੇ ਉਸ ਨੂੰ ਰੋਲਣ ਵਿਚ ਗੁਰੇਜ ਨਹੀਂ ਕਰਦੇ । ਜਿਵੇ ਉਥੇ ਪੱਗਾਂ ਦੀ ਬੇਅਦਬੀ ਹੋਈ ਜਿਵੇ ਵਾਲ ਖੋਹੇ ਗਏ ਜਿਵੇ ਪਤਰਕਾਰਾਂ ਨੂੰ ਧੱਕੇ ਤੇ ਗਾਲੀ ਗਲੋਚ ਕੀਤਾ ਗਿਆ ਇਹ ਸਿੱਖ ਕੌਮ ਦੇ ਹਿਤੈਸ਼ੀ ਕਹਾਉਣ ਵਾਲੇ ਲੋਕਾਂ ਲਈ ਇਕ ਸਵਾਲ ਬਣ ਗਿਆ ਹੈ ਜਿਸ ਦਾ ਜਵਾਬ ਪੁਰੀ ਸਿੱਖ ਕੌਮ ਮੰਗ ਰਹੀ ਹੈ । ਵਿਚਾਰਨ ਵਾਲੀ ਗੱਲ ਇਹ ਹੈ ਕੇ ਜਿਸ ਤਰਾਂ ਸੋਸ਼ਲ ਮੀਡੀਆ ਤੇ ਵੀਡੀਓ ਬਣ ਕੇ ਸਾਰੇ ਸੰਸਾਰ ਵਿਚ ਜਾ ਚੁਕੀਆਂ ਹਨ ਹੁਣ ਇਸਦਾ ਜਵਾਬ ਦੇ ਕੌਣ ਹੈ ਇਕ ਗੁਰੂ ਘਰ ਵਿਚ ਗੁਰੂ ਦੀ ਸੰਗਤ ਨੂੰ ਬੇਪੱਤ ਕਰਨਾ ਇਹ ਕਿਸ ਦੇ ਫੁਰਮਾਣ ਤੇ ਹੋ ਰਿਹਾ ਹੈ ਕਿਉਂ ਨਹੀਂ ਦੇ ਰਹੇ ਗੁਰੂ ਸਾਹਿਬ ਦੇ ਸਰੂਪਾਂ ਦਾ ਹਿਸਾਬ ਕੌਣ ਹੈ ਇਸ ਪਿੱਛੇ ਇਹ ਸਾਰੇ ਸਵਾਲ ਸਨ ਪਰ ਅੱਜ ਇਸਦਾ ਜਵਾਬ ਵੀ ਖੁਦ ਹੀ ਦੇ ਦਿਤਾ ਗਿਆ ਹੈ । ਇਕ ਸਿੱਖ ਪੱਤਰਕਾਰ ਨਾਲ ਜਿਵੇ ਬਦਸਲੂਕੀ ਹੋਈ ਹੋਰ ਪਤਰਕਾਰਾਂ ਨੂੰ ਗਾਲੀ ਗਲੋਚ ਕੀਤਾ ਗਿਆ ਗੁਰੂ ਘਰ ਵਿਚੋਂ ਧੱਕੇ ਮਾਰੇ ਗਏ ਹੁਣ ਐੱਸ ਜੀ ਪੀ ਸੀ ਪਤਰਕਾਰਾਂ ਤੋਂ ਅਗੇ ਤੋਂ ਕਿ ਉਮੀਦ ਰੱਖ ਸਕਦੀ ਹੈ । ਜੇ ਪੱਤਰਕਾਰ ਨਾਲ ਇਸ ਤਰਾਂ ਹੋਣ ਲੱਗਾ ਕਿਵੇ ਚੌਥਾ ਥੰਮ ਇਸ ਵਿਸ਼ਵ ਨੂੰ ਠੁਮਣੀ ਦੇ ਕੇ ਖਲਿਆਰ ਸਕਦਾ ਹੈ । ਕੁਲ ਮਿਲਾ ਹੈ ਇਹ ਘਟਨਾ ਬਹੁਤ ਹੀ ਨਿੰਦਨਯੋਗ ਹੈ ਜਲਦ ਹੀ ਟਾਸ੍ਕ ਫੋਰਸ ਵਲੋਂ ਕੀਤੀ ਗੁੰਡਾਗਰਦੀ ਤੇ ਐੱਸ ਜੀ ਪੀ ਸੀ ਨੂੰ ਆਪਣੀ ਗਲਤੀ ਮਨ ਲੈਣੀ ਚਾਹੀਦੀ ਹੈ । ਨਹੀਂ ਤਾਂ ਸਿੱਖ ਕੌਮ ਦੇ ਹਿੱਤ ਵਿੱਚ ਬੋਲਣ ਵਾਲੇ ਸਿੰਘਾਂ ਨੂੰ ਇਸ ਲੜਾਈ ਲਈ ਕਮਰਕੱਸੇ ਕਰ ਕੇ ਮੈਦਾਨ ਵਿਚ ਉਤਰਣ ਲਈ ਤਿਆਰ ਬਰ ਤਿਆਰ ਹੋ ਜਾਣਾ ਚਹੀਦਾ ਹੈ । ਪਰ ਇਕ ਗੱਲ ਦਾ ਅਫਸੋਸ ਜਰੂਰ ਰਹੇਗਾ ਕੇ ਜਿਸ ਤਰਾਂ ਸਿੱਖ ਕੌਮ ਦੇ ਪੇਡ ਗੁੰਡਿਆ ਨੇ ਸਿੱਖ ਕੌਮ ਦਾ ਹੀ ਘਾਣ ਕੀਤਾ ਹੈ ਇਹ ਨਾ ਭੁਲਣ ਵਾਲੀ ਘਟਨਾ ਹੈ । ਇਸਦਾ ਅਸਰ ਹੁਣ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ।