*******************************************
ਚੰਡੀਗੜ੍ਹ (IPT BUREAU)ਸਾਹਿਤ ਅਕਾਡਮੀ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਟੀ,ਐੱਸ, ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਲੋਂ ਸਾਝੇ ਤੌਰ ਤੇ ਪ੍ਰਵਾਸੀ ਸ਼ਾਇਰ ਮਹਿੰਦਰ ਪ੍ਰਤਾਪ ਜੀ ਦਾ ਰੂ-ਬ-ਰੂ ਕਰਵਾਇਆ ਗਿਆ ।ਸ੍ਰੀਮਤੀ ਨੀਜਾ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਲਾਇਬਰੇਰੀ ਬਾਰੇ ਜਾਣਕਾਰੀ ਸਾਂਝੀ ਕੀਤੀ ।
ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਨੇ ਅੱਜ ਦੇ ਪਰੋਗਰਾਮ ਦੀ ਰੂਪ ਰੇਖਾ ਦਸਦਿਆਂ ਮਹਿਮਾਨਾਂ ਦਾ ਸਵਿਗਤ ਕੀਤਾ। ਗੁਰਦੀਪ ਸਿੰਘ ਬਾਜਵਾ ਨੇ ਪਰਵਾਸੀ ਜੀਵਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।ਥੋੜ੍ਹਾ ਰੰਗ ਬਦਲਣ ਲਈ ਬਲਵਿੰਦਰ ਸਿੰਘ ਢਿੱਲੋਂ ਜੀ ਅਤੇ ਸਿਮਰਜੀਤ ਗਰੇਵਾਲ ਨੇ ਸੋਹਣੇ ਗੀਤ ਪੇਸ਼ ਕੀਤੇ ।ਡਾ: ਬਲਵਿੰਦਰ ਸਿੰਘ ਜੀ ਨੇ ਮਹਿੰਦਰ ਪ੍ਰਤਾਪ ਸਿੰਘ ਨਾਲ ਦਸਵੀਂ ਤਕ ਇਕਠਿਆ ਪੜ੍ਹਾਈ ਕੀਤੀ ਤੇ ਹੁਣ ਲੰਬੇ ਅਰਸੇ ਬਾਦ ਮਿਲਣ ਦੀ ਖੁਸ਼ੀ ਬਾਰੇ ਦੱਸਿਆ।ਡਾ:ਸਾਹਿਬ ਨੇ ਮਹਿੰਦਰ ਪ੍ਰਤਾਪ ਜੀ ਦੇ ਸੰਘਰਸ਼ਮਈ ਜੀਵਨ ਬਾਰੇ ਦੱਸਿਆ ਕਿ ਪਹਿਲਾਂ ਉਹ ਜਰਮਨੀ ਗਿਆ,ਡੱਚ ਜੁਬਾਨ ਸਿੱਖੀ, ਸਿਟੀਜਨਸ਼ਿਪ ਲੈ ਲਈ, ਕਾਮਯਾਬੀ ਨਾਲ ਰੈਸਟੋਰੈਂਟ ਚਲਾਇਆ,ਉਥੇ ਗੁਰੂ ਘਰ ਸਥਾਪਤ ਕੀਤਾ, ਪਰ ਦਸ ਕੁ ਸਾਲ ਬਾਦ ਕੇਨੈਡਾ ਚਲੇ ਗਏ।ਹੁਣ ਕੈਨੇਡਾ ਪ੍ਰਾਪਰਟੀ ਕੰਸਲਟੈਂਟ ਦਾ ਕੰਮ ਕਰਦੇ ਹਨ।ਕੁਝ ਵਿਹਲ ਮਿਲ ਜਾਂਦੀ ਹੈ ਤਾਂ ਕਵਿਤਾ ਲਿਖਦੇ ਹਨ।ਹੁਣ ਤੱਕ ਇਕ ਪੰਜਾਬੀ ਕਵਿਤਾਵਾਂ ਦੀ, ਇਕ ਹਿੰਦੀ ਕਵਿਤਾਵਾਂ ਦੀ ਅਤੇ ਇਕ ਪੰਜਾਬੀ ਕਹਾਣੀਆਂ ਦੀ ਕਿਤਾਬ ਛਪ ਚੁੱਕੀ ਹੈ।
Adv.
ਅਜੇ ਦੋ ਕਿਤਾਬਾਂ ਛਪਾਈ ਅਧੀਨ ਹਨ।ਉਹਨਾਂ ਨੇ ਬਹੁਤ ਹੀ ਸੰਵੇਦਨਾ ਭਰਪੂਰ ਤਿੰਨ ਕਵਿਤਾਵਾਂ ਸੁਣਾਈਆਂ।ਸਰੋਤਿਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਬਹੁਤ ਪਿਆਰ ਸਤਿਕਾਰ ਨਾਲ ਦਿੱਤੇ।
ਦਵਿੰਦਰ ਕੌਰ ਢਿੱਲੋਂ ਨੇ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।ਹਰਦੇਵ ਚੌਹਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ਼ਾਲ ਦੇ ਨਾਲ ਸਨਮਾਨ ਚਿੰਨ੍ਹ ਦੇ ਕੇ ਖੁਸ਼ੀ ਪ੍ਰਗਟ ਕੀਤੀ।ਸਟੇਜ ਦੀ ਸਮੁੱਚੀ ਕਾਰਵਾਈ ਨੂੰ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੜੇ ਸੁਚੱਜੇ ਢੰਗ ਨਾਲ਼ ਚਲਾਇਆ।
ਇਸ ਮੌਕੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਰਾਜਪੁਰਾ,ਖਰੜ ਅਤੇ ਕੁਰਾਲੀ ਤੋਂ ਵੱਡੀ ਗਿਣਤੀ ਵਿਚ ਕਵੀ,ਲੇਖਕ,ਪਤਵੰਤੇ ਸੱਜਣ ਅਤੇ ਮਹਿੰਦਰ ਪ੍ਰਤਾਪ ਸਿੰਘ ਜੀ ਦੇ ਰਿਸ਼ਤੇਦਾਰ ਮੌਜੂਦ ਸਨ
ਧੰਨਵਾਦ ਸਹਿਤ ਗੁਰਦਰਸ਼ਨ ਸਿੰਘ ਮਾਵੀ