**************************************
ਚੰਡੀਗੜ੍ਹ (IPT BUREAU) ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਟੀ,ਐੱਸ ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਗੁਰਦਾਸ ਸਿੰਘ ਦਾਸ ਜੀ ਦੀ ਗੀਤਾਂ ਤੇ ਕਵਿਤਾਵਾਂ ਦੀ ਪੁਸਤਕ ” ਮਨ ਦੀਆਂ ਪੀਂਘਾਂ” ਲੋਕ ਅਰਪਣ ਕੀਤੀ ਗਈ।ਇਸ ਦੀ ਪ੍ਰਧਾਨਗੀ ਡਾ: ਗੁਰਦੇਵ ਸਿੰਘ ਗਿੱਲ ਨੇ ਕੀਤੀ ਜਦੋਂ ਕਿ ਡਾ: ਕੁਲਦੀਪ ਸਿੰਘ ਅਗਨੀਹੋਤਰੀ ( ਚੇਅਰਮੈਨ, ਹਰਿਆਣਾ ਸਾਹਿਤ ਅਕੈਡਮੀ ਪੰਚਕੂਲਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਸ੍ਰੀਮਤੀ ਨੀਲਮ ਬਾਂਸਲ (ਲਾਇਬ੍ਰੇਰੀ ਇੰਚਾਰਜ) ,ਸ੍ਰੀਮਤੀ ਨੀਜਾ ਸਿੰਘ ( ਲਾਇਬਰੇਰੀਅਨ) , ਲੇਖਕ ਗੁਰਦਾਸ ਸਿੰਘ ਦਾਸ,ਸੇਵੀ ਰਾਇਤ, ਡਾ: ਅਵਤਾਰ ਸਿੰਘ ਪਤੰਗ ਵੀ ਸ਼ਾਮਲ ਸਨ।ਸੇਵੀ ਰਾਇਤ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਨੀਜਾ ਸਿੰਘ ਨੇ ਲਾਇਬਰੇਰੀ ਵਿਚ ਸਹੂਲਤਾਂ ਅਤੇ ਇਥੇ ਸਾਹਿਤਕ ਪਰੋਗਰਾਮ ਕਰਵਾਉਣ ਬਾਰੇ ਦੱਸਿਆ।

ਦਵਿੰਦਰ ਕੌਰ ਢਿੱਲੋਂ ਨੇ ਇਸ ਕਿਤਾਬ ਵਿਚੋਂ ਇਕ ਗੀਤ ਗਾ ਕੇ ਸੁਣਾਇਆ।ਪ੍ਰਧਾਨਗੀ ਮੰਡਲ ਨੇ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਨਿਭਾਈ।
ਪੇਪਰ ਪੜ੍ਹਦੇ ਹੋਏ ਕਿਰਨ ਬੇਦੀ ਨੇ ਕਿਹਾ ਕਿ ਇਸ ਵਿਚ ਸਮਾਜਿਕ ਵਿਸ਼ੇ ਲਏ ਗਏ ਹਨ ਪ੍ਰੰਤੂ ਕੁਝ ਕੁ ਗੀਤ ਰੁਮਾਂਟਿਕ ਵੀ ਹਨ।ਲੇਖਕ ਨੇ ਕੁਦਰਤ ਬਾਰੇ ਜਿਆਦਾ ਅਤੇ ਖੂਬਸੂਰਤ ਲਿਖਿਆ ਹੈ ।ਰਜਿੰਦਰ ਸਿੰਘ ਧੀਮਾਨ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੇ ਉਮਰ ਦੇ ਅੱਸੀ ਸਾਲ ਵਿਚ ਜੋ ਦੇਖਿਆ ਓਹੀ ਲਿਖਿਆ।ਉਸਨੇ ਪੁਰਾਣੇ ਸਮੇਂ ਤੋਂ ਲੈ ਕੇ ਮਾਡਰਨ ਲੋਕਾਂ ਬਾਰੇ ਰਚਨਾਵਾਂ ਵਿਚ ਗੱਲ ਕੀਤੀ ਹੈ।ਲੇਖਕ ਨੇ ਆਪਣੇ ਜੀਵਨ ਸੰਘਰਸ਼ ਦੀ ਗਾਥਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਅਤੇ ਤੂੰਬੀ ਤੇ ਗੀਤ ਸੁਣਾਏ।ਡਾ: ਗੁਰਦੇਵ ਸਿੰਘ ਗਿੱਲ ਨੇ ਕਿਹਾ ਕਿ ਲੇਖਕ ਨੇ ਬੜੇ ਸਰਲ ਸ਼ਬਦਾਂ ਰਾਹੀਂ ਸਮਾਜਿਕ ਉਲਝਣਾਂ ਨੂੰ ਉਭਾਰਿਆ ਹੈ।ਲੇਖਕ ਚੌ-ਮੁਖੀਏ ਦੀਵੇ ਵਾਂਗ ਆਪ ਬਲ ਕੇ ਸਮਾਜ ਦੇ ਹਨੇਰੇ ਦੂਰ ਕਰਨਾ ਚਾਹੁੰਦਾ ਹੈ
।ਸ੍ਰੀਮਤੀ ਨੀਲਮ ਬਾਂਸਲ,ਸੇਵੀ ਰਾਇਤ,ਡਾ: ਪਤੰਗ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਪ੍ਰਧਾਨਗੀ ਭਾਸ਼ਨ ਵਿਚ ਅਗਨੀਹੋਤਰੀ ਨੇ ਕਿਹਾ ਕਿ ਲੇਖਕ ਰਬੱ ਦਾ ਰੂਪ ਹੁੰਦਾ ਹੈ ਕਿਉਂਕਿ ਦੋਨੋਂ ਸਿਰਜਣਾ ਕਰਦੇ ਹਨ।ਕਵਿਤਾ ਮਨ ਵਿਚੋਂ ਨਿਕਲਦੀ ਹੈ
ਜਦੋਂ ਕਿ ਵਾਰਤਕ ਹਾਲਾਤ ਅਨੁਸਾਰ ਲਿਖਿਆ ਜਾਂਦਾ ਹੈ।ਕੁਝ ਸਾਹਿਤ ਅਮਰ ਹੈ ਜਿਸ ਨਾਲ ਲੇਖਕ ਵੀ ਲੋਕ ਮਨਾਂ ਅੰਦਰ ਜੀੰਵਤ ਰਹਿੰਦਾ ਹੈ ।
Adv.
ਐਚ,ਆਰ,ਆਜ਼ਾਦ,,,,ਕਰਨੈਲ ਸਿੰਘ,,,,ਬਲਵਿੰਦਰ ਸਿੰਘ ਢਿੱਲੋਂ ,,,,ਦਵਿੰਦਰ ਕੌਰ ਢਿੱਲੋਂ,,,,ਨੇ ਗੀਤ ਗਾ ਕੇ ਪਰੋਗਰਾਮ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ।ਸਾਹਿਤ ਕੇਂਦਰ ਵਲੋਂ ਮਹਿਮਾਨਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਦੀ ਕਾਰਵਾਈ ਨੂੰ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੜੇ ਸੁਚੱਜੇ ਢੰਗ ਨਾਲ਼ ਚਲਾਇਆ।ਅਖੀਰ ਵਿਚ ਡਾ: ਪਤੰਗ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਦਰਸ਼ਨ ਸਿੱਧੂ,ਹਰਮਿੰਦਰ ਸਿੰਘ ਕਾਲੜਾ, ਲਾਲ ਸਿੰਘ, ਜਗਜੀਤ ਸਿੰਘ ਬਾੜਾ, ਦਰਸ਼ਨ ਤਿਊਣਾ,ਬੀ, ਐਸ,ਨੇਗੀ,,,ਕੁਲਦੀਪ ਸਿੰਘ,,,,ਸੰਜੀਵ ਚਰਾਇਆ,,,,ਰਣਜੋਧ ਰਾਣਾ,,,,ਜਸਵਿੰਦਰ ਕਾਈਨੌਰ,,,,ਆਰ, ਕੇ, ਭਗਤ,,,,ਏਕਤਾ ਸ੍ਰੇਸ਼ਟ,ਪਾਲ ਅਜਨਬੀ,ਸਤਬੀਰ ਕੌਰ, ਨਰਿੰਦਰ ਕੌਰ,,,ਮਲਕੀਤ ਨਾਗਰਾ,,,,ਬਲਦੇਵ ਸਿੰਘ ਬਿੰਦਰਾ ਅਤੇ ਹੋਰ ਬਹੁਤ ਸਾਰੇ ਕਵੀ,ਲੇਖਕ,ਪਤਵੰਤੇ ਸੱਜਣ ਹਾਜ਼ਰ ਹੋਏ।