ਚੰਡੀਗੜ੍ਹ (IPT BUREAU) ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਦੀ ਪ੍ਰਧਾਨਗੀ ਜਸਟਿਸ ਜੇ, ਐਸ ,ਖੁਸ਼ਦਿਲ ਨੇ ਕੀਤੀ ਅਤੇ ਡਾ: ਦਵਿੰਦਰ ਬੋਹਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ: ਮਨਜੀਤ ਸਿੰਘ ਮਝੈਲ ਜੀ ਦੇ ਕਾਵਿ ਸੰਗ੍ਰਹਿ ” ਖੁਆਬਾਂ ਦੀ ਕਾਨਸ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਕੀਤੀ ਗਈ ।
ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਅਤਿਵਾਦੀ ਹਮਲੇ ਵਿਚ ਮਾਰੇ ਗਏ ਸੈਨਿਕਾਂ ਨੂੰ , ਵਿਦਵਾਨ ਲੇਖਕ ਡਾ: ਸੁਰਜੀਤ ਲੀ, ਵਧੀਆ ਗੀਤਕਾਰ ਜਿੰਦ ਸਵਾੜਾ ਅਤੇ ਮੋਹਾਲੀ ਦੇ ਕਵੀ, ਰਾਜ ਜਖਮੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮਝੈਲ ਜੀ ਦੀ ਕਿਤਾਬ ਵਿਚੋਂ ਦਵਿੰਦਰ ਕੌਰ ਢਿੱਲੋਂ ਅਤੇ ਫਿਰ ਭੁਪਿੰਦਰ ਮਟੌਰੀਆ ਜੀ ਨੇ ਗੀਤ ਗਾਏ।ਸਵਰਨ ਸਿੰਘ ਅਤੇ ਜੁਧਵੀਰ ਸਿੰਘ ਜੀ ਨੇ ” ਕਣਕਾਂ ਦਾ ਗੀਤ” ਪੇਸ਼ ਕੀਤਾ ।ਪ੍ਰਧਾਨਗੀ ਮੰਡਲ ਵਲੋਂ ਕਿਤਾਬ ਨੂੰ ਲੋਕ-ਅਰਪਣ ਕੀਤਾ ਗਿਆ।ਸਤਬੀਰ ਕੌਰ ਜੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਵਿਚ ਭਖਦੇ ਹੋਏ ਸਮਾਜਿਕ ਵਿਸ਼ੇ ਲਏ ਗਏ ਹਨ ਜਿਨ੍ਹਾਂ ਬਾਰੇ ਬੜਾ ਰੌਚਿਕ ਅਤੇ ਵਿਸਥਾਰ ਨਾਲ ਲਿਖਿਆ ਹੈ।ਇਸ ਵਿਚ ਬਹੁਤ ਸਾਰੇ ਪੁਰਾਤਨ ਸ਼ਬਦ ਵਰਤੇ ਹਨ ਜੋ ਅਸੀਂ ਭੁੱਲ ਬੈਠੇ ਹਾਂ ।
Adv.

ਡਾ: ਪਤੰਗ ਜੀ ਨੇ ਕਿਹਾ ਕਿ ਮਝੈਲ ਜੀ ਦੇ ਸ਼ਬਦ ਅਤੇ ਵਿਸ਼ੇ ਕਮਾਲ ਦੇ ਹਨ ਜੋ ਸੰਵੇਦਨਸ਼ੀਲ ਪਾਠਕ ਨੂੰ ਕੀਲ ਲੈਂਦੇ ਹਨ।ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਲੇਖਕ ਮਝੈਲ ਜੀ ਨੇ ਦਸਿਆ ਕਿ ਕਵਿਤਾਵਾਂ ਲਿਖ ਲਿਖ ਕੇ ਰੱਖੀਆਂ ਪਈਆਂ ਸਨ ਤੇ ਕਸ਼ਮੀਰ ਸਿੰਘ ਪੰਨੂੰ ਜੀ ਦੇ ਕਹਿਣ ਤੇ ਕਿਤਾਬ ਛਪਾਉਣ ਦਾ ਮਨ ਬਣਿਆ।ਘਰੋਂ ਸਹਿਯੋਗ ਮਿਲਣ ਕਰਕੇ ਛੇਤੀ ਹੀ ਕਿਤਾਬ ਛਪ ਗਈ।ਦਵਿੰਦਰ ਬੋਹਾ ਜੀ ਨੇ ਦੱਸਿਆ ਕਿ ਪਹਿਲੀ ਕਿਤਾਬ ਹੋਣ ਦੇ ਬਾਵਜੂਦ ਪੜ੍ਹਨ ਯੋਗ ਹੈ।
Adv.
ਕਵਿਤਾਵਾਂ ਲੰਬੀਆਂ ਪਰ ਰੌਚਿਕ ਹਨ।ਖੁਸ਼ਦਿਲ ਜੀ ਨੇ ਕਿਹਾ ਕਿ ਜਿਥੇ ਕਿਤਾਬਾਂ ਪੜ੍ਹੀਆਂ ਜਾਦੀਆਂ ਹੋਣ ਉਹ ਕੌਮ ਜਾਂ ਦੇਸ਼ ਹਮੇਸ਼ਾ ਅੱਗੇ ਰਹਿੰਦਾ ਹੈ। ਕਵਿਤਾ ਜੇ ਛੰਦ-ਬਧ ਹੋਵੇ ਤਾਂ ਗਾਈ ਵੀ ਜਾ ਸਕਦੀ ਹੈ।ਉਹਨਾਂ ਗਜਲ ਲਿਖਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਜਗਤਾਰ ਜੋਗ, ਦਰਸ਼ਨ ਤਿਊਣਾ ਅਤੇ ਨਵਨੀਤ ਮਠਾੜੂ ਨੇ ਵੀ ਆਪਣੇ ਗੀਤ ਸੁਣਾਏ। ਸਟੇਜ ਦੀ ਕਾਰਵਾਈ ਨੂੰ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੜੇ ਸੁਚੱਜੇ ਢੰਗ ਨਾਲ਼ ਚਲਾਇਆ।