ਸ਼੍ਰੋਮਣੀ ਪੰਥਕ ਕਵੀ ਡਾ ਹਰੀ ਸਿੰਘ ਜਾਚਕ ਦੇ ਜਨਮ ਦਿਨ ਤੇ ਕਵੀ ਦਰਬਾਰ* 

*ਸ਼੍ਰੋਮਣੀ ਪੰਥਕ ਕਵੀ ਡਾ ਹਰੀ ਸਿੰਘ ਜਾਚਕ ਦੇ ਜਨਮ ਦਿਨ ਤੇ ਕਵੀ ਦਰਬਾਰ*

ਲਖਵਿੰਦਰ ਸਿੰਘ ਲੱਖਾ ਚੇਅਰਮੈਨ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ ਕੇ ਡਾ ਹਰੀ ਸਿੰਘ ਜਾਚਕ ਨੂੰ ਸਨਮਾਨਿਤ ਕਰਦੇ ਹੋਏ

ਸ਼੍ਰੋਮਣੀ ਪੰਥਕ ਕਵੀ ਡਾ ਹਰੀ ਸਿੰਘ ਜਾਚਕ ਦੇ 65ਵੇਂ ਜਨਮ ਦਿਨ ਤੇ ਓਨਾਂ ਦੇ ਗ੍ਰਹਿ 277, ਮਾਡਲ ਗ੍ਰਾਮ ਲੁਧਿਆਣਾ ਵਿਖੇ ਇਤਿਹਾਸਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਚੇਅਰਮੈਨ ‘ਮਾਣ ਪੰਜਾਬੀਆਂ ਤੇ’ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ ਕੇ ਨੇ ਕੀਤੀ। ਇਸ ਕਵੀ ਦਰਬਾਰ ਵਿੱਚ ਪ੍ਰਸਿੱਧ ਕਵੀਆਂ ਤੇ ਕਵਿਤਰੀਆਂ ਦੀਪ ਲੁਧਿਆਣਵੀ, ਕੁਲਵਿੰਦਰ ਕੌਰ ਕਿਰਨ, ਜਸਵਿੰਦਰ ਕੌਰ ਜੱਸੀ, ਨਰਿੰਦਰ ਕੌਰ ਨੂਰੀ, ਅਮਿਤ ਕੌਰ, ਜਸਜੋਤ ਸਿੰਘ, ਲੈਫਟੀਨੈਂਟ ਮਨਪ੍ਰੀਤ ਕੌਰ, ਨਿਰਮਲ ਕੌਰ ਨਿੰਮੀ,ਪ੍ਰੋਫੈਸਰ ਗੁਰਵਿੰਦਰ ਕੌਰ ਗੁਰੀ, ਰਮਨਦੀਪ ਕੌਰ ਹਰਸਰਜਾਈ ਅਤੇ ਹੋਰਾਂ ਨੇ ਸਮਾਜਿਕ ਤੇ ਸਭਿਆਚਾਰਕ ਵਿਸ਼ਿਆਂ ਤੇ ਤਾੜੀਆਂ ਦੀ ਗੂੰਜ ਵਿੱਚ ਕਵਿਤਾਵਾਂ ਸੁਣਾਈਆਂ।

ਸਮਾਗਮ ਦੀ ਸ਼ੁਰੂਆਤ ਵਿੱਚ ਲਖਵਿੰਦਰ ਸਿੰਘ ਲੱਖਾ ਨੇ ਡਾ ਹਰੀ ਸਿੰਘ ਜਾਚਕ ਦੀ ਬਹੁਪੱਖੀ ਸ਼ਖਸ਼ੀਅਤ ਬਾਰੇ ਤਰੰਨਮ ਵਿੱਚ ਕਵਿਤਾ ਸੁਣਾ ਕੇ ਰੰਗ ਬੰਨਿਆਂ। ਡਾ ਹਰੀ ਸਿੰਘ ਜਾਚਕ ਨੇ ਕਵਿਤਾ ਰਾਹੀਂ ਸਭ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ।ਅਖੀਰ ਵਿੱਚ ਡਾ ਜਾਚਕ ਦੀ ਸਪੁੱਤਰੀ ਬਲਪ੍ਰੀਤ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ । ਉਪਰੰਤ ਕੇਕ ਕੱਟ ਕੇ ਸਭ ਨੇ ਡਾ ਹਰੀ ਸਿੰਘ ਜਾਚਕ ਨੂੰ ਜਨਮ ਦਿਨ ਤੇ ਮੁਬਾਰਕਾਂ ਦਿਤੀਆਂ। ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵਲੋਂ ਡਾ ਜਾਚਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

 

ਹੋਰਨਾਂ ਤੋ ਇਲਾਵਾ ਇਸ ਸਮਾਗਮ ਵਿੱਚ ਹਰਭਜਨ ਸਿੰਘ ਚੁੱਘ, ਹਰਸਿਮਰਨ ਸਿੰਘ, ਜਸਪ੍ਰੀਤ ਸਿੰਘ, ਜਸਪ੍ਰੀਤ ਕੌਰ ਮਹਿਤਪੁਰ, ਚਰਨਜੀਤ ਸਿੰਘ ਵਿਕੀ, ਗੁਰਵਿੰਦਰ ਕੌਰ ਗੋਲਡੀ,ਸੁਖਵਿੰਦਰ ਕੌਰ,ਇੰਦਰਪ੍ਰੀਤ ਸਿੰਘ, ਪ੍ਰਭਨੂਰ ਕੌਰ, ਸਹਿਜ ਸਿੰਘ, ਐਮੀ ਸਿੰਘ ਤੇ ਅਵੀਰਾਜ ਸਿੰਘ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *