*ਦਿਤੇ ਸਨਮਾਨ ਲਈ ਵਿਰਾਸਤੀ ਮੰਚ ਦਾ ਧੰਨਵਾਦ: ਜੱਸਲ*
ਬਟਾਲਾ, 22 ਨਵੰਬਰ –
ਵਿਰਾਸਤੀ ਮੰਚ ਬਟਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਲਾਨਾ ਚੋਣ ਵਿੱਚ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਦੇ ਦੂਸਰੀ ਵਾਰ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਦੀ ਨੁਮਾਇੰਦਗੀ ਕਰ ਰਹੇ ਜ: ਗੁਰਨਾਮ ਸਿੰਘ ਜੱਸਲ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਤੇ ਜ: ਗੁਰਨਾਮ ਸਿੰਘ ਜੱਸਲ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ ਹੈ।
ਵਿਰਾਸਤੀ ਮੰਚ ਬਟਾਲਾ ਦੀ ਸਮੁੱਚੀ ਟੀਮ ਨੇ ਸ ਬਲਦੇਵ ਸਿੰਘ ਪ੍ਰਧਾਨ ਤੇ ਸ: ਇੰਦਰਜੀਤ ਸਿੰਘ ਹਰਪੁਰਾ ਡੀ ਪੀ ਆਰ ਓ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਮੈਂਬਰ ਬਣੇ ਜ: ਗੁਰਨਾਮ ਸਿੰਘ ਜੱਸਲ ਦੇ ਗ੍ਰਹਿ ਵਿਖੇ ਪੁੱਜ ਕੇ ਜ: ਗੁਰਨਾਮ ਸਿੰਘ ਜੱਸਲ ਨੂੰ ਸਿਰੋਪਾਓ, ਲੋਈ, ਫੁਲਾਂ ਦਾ ਗੁਲਦਸਤਾ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
ਵਿਰਾਸਤੀ ਮੰਚ ਬਟਾਲਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਜ: ਗੁਰਨਾਮ ਸਿੰਘ ਜੱਸਲ ਧਾਰਮਿਕ ਬਿਰਤੀ, ਅਗਾਂਹ ਵਧੂ ਸੋਚ ਵਾਲੇ, ਇਮਾਨਦਾਰ ਸ਼ਖ਼ਸੀਅਤ ਤੇ ਹਰ ਇੱਕ ਦੇ ਦੁੱਖ ਸੁੱਖ ਦੇ ਭਾਈਵਾਲ ਆਗੂ ਹਨ ਤੇ ਪਾਰਟੀ ਹਮੇਸ਼ਾ ਪੰਥਪ੍ਰਸਤਾ ਨੂੰ ਮਾਣ ਸਨਮਾਨ ਤੇ ਉਚ ਪੱਧਰੀ ਅਹੁਦੇ ਤੇ ਸ਼ਕਤੀਆਂ ਦੇ ਕੇ ਨਿਵਾਜ਼ਦੀ ਹੈ। ਉਨ੍ਹਾਂ ਕਿਹਾ ਕਿ ਜ: ਗੁਰਨਾਮ ਸਿੰਘ ਜੱਸਲ ਨੇ ਸਦਾ ਹੀ ਵਿਰਾਸਤੀ ਮੰਚ ਬਟਾਲਾ ਨੂੰ ਵਡਮੁੱਲਾ ਸਹਿਯੋਗ ਦਿੱਤਾ ਤੇ ਅੱਜ ਉਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਤ੍ਰਿੰਗ ਕਮੇਟੀ ਮੈਂਬਰ ਬਣਨ ਤੇ ਵਿਰਾਸਤੀ ਮੰਚ ਮਾਣ ਮਹਿਸੂਸ ਕਰਦਾ ਹੈ।
ਜ: ਗੁਰਨਾਮ ਸਿੰਘ ਜੱਸਲ ਨੇ ਵਿਰਾਸਤੀ ਮੰਚ ਬਟਾਲਾ ਵੱਲੋਂ ਦਿਤੇ ਮਾਂਣ ਲਈ ਸ: ਬਲਦੇਵ ਸਿੰਘ ਪ੍ਰਧਾਨ ਤੇ ਸ: ਇੰਦਰਜੀਤ ਸਿੰਘ ਹਰਪੁਰਾ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜ਼ਿਮੇਵਾਰੀ ਦਿਤੀ ਕੇ ਉਹ ਪੂਰੀ ਤਨਦੇਹੀ ਨਾਲ ਪੰਥ ਦੀ ਚੜ੍ਹਦੀ ਕਲਾ ਸਿਧਾਂਤਾਂ ਤੇ ਮਰਿਆਦਾ ਦਾ ਪਹਿਰੇਦਾਰ ਬਣ ਕੇ ਨਿਭਾਉਣ ਤੇ ਸਿੱਖ ਵਿਰਾਸਤ ਦੀ ਸਾਂਭ ਸੰਭਾਲ ਕਰਨ ਦਾ ਯਤਨ ਕਰਾਂਨਗੇ।
Adv.
ਇਸ ਮੌਕੇ ਹੋਰਨਾਂ ਤੋਂ ਇਲਾਵਾਂ ਡਾ: ਵਰਿੰਦਰਜੀਤ ਸਿੰਘ,ਸ :ਹਰਬਖਸ਼ ਸਿੰਘ, ਪ੍ਰੋ: ਜਸਬੀਰ ਸਿੰਘ,ਸ:ਸ਼ੇਰੇ ਪੰਜਾਬ ਸਿੰਘ ਕਾਹਲੋ,ਸ: ਜਤਿੰਦਰ ਪਾਲ ਸਿੰਘ ਵਿੱਕੀ,ਸ ਕੁਲਵਿੰਦਰ ਸਿੰਘ ਲਾਡੀ,ਸ: ਦਲਜੀਤ ਸਿੰਘ ਬਮਰਾਹ,ਸ: ਗੁਰਵਿੰਦਰ ਸਿੰਘ ਪੱਡਾ, ਅਨੁਰਾਗ ਮਹਿਤਾ,
ਸ: ਪਾਹੁਲਪ੍ਰੀਤ ਸਿੰਘ,ਸ: ਹਰਪ੍ਰੀਤ ਸਿੰਘ,ਸ: ਬਲਬੀਰ ਸਿੰਘ,ਸ :ਜਸਪਾਲ ਸਿੰਘ ਆਦਿ ਹਾਜ਼ਰ ਸਨ।
,

