————————————
ਸਾਹਿਤ ਵਿਗਿਆਨ ਕੇਂਦਰ(ਰਜਿ:)ਚੰਡੀਗੜ੍ਹ ਵੱਲੋਂ ਮਾਸਿਕ ਇਕੱਤਰਤਾ ਦੌਰਾਨ ਪ੍ਰਸਿੱਧ ਗਜ਼ਲ ਉਸਤਾਦ ਸ਼੍ਰੀ ਰਾਮ ਅਰਸ਼ ਜੀ ਦਾ ਗਜ਼ਲ ਸੰਗ੍ਰਿਹ ‘ਇਹਸਾਸ’30ਅਕਤੂਬਰ,2022ਦਿਨ ਐਤਵਾਰ ਨੂੰ ਖ਼ਾਲਸਾ ਕਾਲਜ 3ਏ ਮੁਹਾਲੀ ਵਿਖੇ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਗੁਰਵਿੰਦਰ ਸਿੰਘ ਜੌਹਲ(ਐਸ.ਡੀ.ਐਮ)ਅਮਲੋਹ ,ਵਿਸ਼ੇਸ਼ ਮਹਿਮਾਨ ਸ਼੍ਰੀ ਕੇ.ਕੇ. ਰੱਤੂ(ਸਾਬਕਾ ਡਾਇਰੈਕਟਰ ਦੂਰਦਰਸ਼ਨ ਚੰਡੀਗੜ੍ਹ),ਸ਼੍ਰੀ ਪ੍ਰੇਮ ਵਿੱਜ(ਪ੍ਰਸਿੱਧ ਸਾਹਿਤਕਾਰ),ਜੇ.ਐਸ.ਖੁਸ਼ਦਿਲ (ਰਿਟਾਇਰਡ ਸ਼ੈਸ਼ਨ ਜੱਜ)ਡਾ.ਅਵਤਾਰ ਸਿੰਘ ਪਤੰਗ(ਸਰਪ੍ਰਸਤ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ)ਸ਼੍ਰੀਰਾਮ ਅਰਸ਼ ਜੀ(ਪ੍ਰਸਿੱਧ ਗਜ਼ਲ ਉਸਤਾਦ)ਸ਼੍ਰੀ ਸੇਵੀ.ਰਾਇਤ(ਪ੍ਰਧਾਨ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ)ਅਤੇ ਸ਼੍ਰੀਮਤੀ ਸਤਬੀਰ ਕੌਰ ਜੀ(ਸੀਨੀਅਰ ਮੀਤ ਪ੍ਰਧਾਨ ਸਾਹਿਤ ਵਿਗਿਆਨ ਕੇਂਦਰ)ਸ਼ੁਸ਼ੌਭਿਤ ਸਨ।
ਸਭ ਤੋਂ ਪਹਿਲਾਂ ਪ੍ਰਧਾਨ ਸੇਵੀ ਰਾਇਤ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਉਸ ਤੋਂ ਬਾਅਦ ਸ਼੍ਰੀ ਮਤੀ ਸਤਬੀਰ ਕੌਰ ਜੀ ਨੇ ਸਟੇਜ ਸੰਭਾਲੀ ।ਪ੍ਰੋਗਰਾਮ ਦਾ ਆਗਾਜ਼ ਦਵਿੰਦਰ ਕੌਰ ਢਿੱਲੋਂ ਵਲੋ ਸ਼੍ਰੀਰਾਮ ਅਰਸ਼ ਜੀ ਦੇ ਗਜ਼ਲ ਸੰਗ੍ਰਹਿ ਵਿੱਚੋਂ ਹੀ ਇੱਕ ਗਜ਼ਲ ਤਰੰਨਮ ਵਿੱਚ ਗਾਉਣ ਨਾਲ ਹੋਇਆ।
ਬਲਵਿੰਦਰ ਢਿੱਲੋਂ ਤੇ ਸ਼ਾਇਰ ਭੱਟੀ ਵੱਲੋਂ ਵੀ ਪੁਸਤਕ ਵਿੱਚੋਂ ਗਜ਼ਲਾਂ ਸੁਣਾਈਆਂ ਗਈਆਂ। ਇਸ ਇਕੱਤਰਤਾ ਵਿੱਚ ਹਰਮਿੰਦਰ ਕਾਲੜਾ,ਭਗਤ ਰਾਮ ਰੰਘਾੜਾ,ਅਜੀਤ ਸਿੰਘ ਸੰਧੂ,ਗੁਰਮੁਖ ਸਿੰਘ ਮੌਜੋਵਾਲ,ਰਜਿੰਦਰ ਸਿੰਘ ਧੀਮਾਨ,ਮਨਜੀਤ ਕੌਰ ਮੁਹਾਲੀ,ਜੋਗਿੰਦਰ ਸਿੰਘ ਜੱਗਾ,ਅਮਰਜੀਤ ਸਿੰਘ,ਮਲਕੀਤ ਬਸਰਾ,ਰਜਿੰਦਰ ਰੇਨੂੰ,ਗੁਰਨਾਮ ਕੰਵਰ,ਊਸ਼ਾ ਕੰਵਰ,ਮਨਜੀਤ ਕੌਰ ਮੀਤ,ਚੌਧਰੀ ਕਿਸ਼ੋਰੀ ਲਾਲ,ਆਰ.ਕੇ.ਭਗਤ,ਧਿਆਨ ਸਿੰਘ ਕਾਹਲੋਂ,ਸੰਜੀਵਨ ਸਿੰਘ,ਡਾ.ਗੁਰਮੇਲ ਸਿੰਘ,ਬਾਬੂ ਰਾਮ ਦੀਵਾਨਾ,ਸੁਰਜੀਤ ਕੌਰ ਬੈਂਸ,ਦਰਸ਼ਨ ਸਿੰਘ ਸਿੱਧੂ, ਲਾਭ ਸਿੰਘ ਲਹਿਲੀ, ਸਵਰਨ ਸਿੰਘ ਸਿੰਘ ਅਤੇ ਯੁੱਧਵੀਰ ਜੀ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਸ਼੍ਰੀ ਰਾਮ ਅਰਸ਼ ਜੀ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਸ਼ਿਰਕਤ ਕੀਤੀ ਗਈ ਜਿਸ ਨਾਲ ਸਾਰਾ ਪ੍ਰੋਗਰਾਮ ਹੋਰ ਵੀ ਖੁਸ਼ਨੁਮਾ ਹੋ ਗਿਆ ।

ਹਰਮਿੰਦਰ ਕਾਲੜਾ,ਦਰਸ਼ਨ ਸਿੱਧੂ ਅਤੇ ਚੌਧਰੀ ਕਿਸ਼ੋਰੀ ਲਾਲ ਜੀ ਨੇ ਸਾਰੇ ਪ੍ਰੋਗਰਾਮ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਖਿੱਚ ਕੇ ਇਸ ਇਕੱਤਰਤਾ ਨੂੰ ਯਾਦਗਾਰੀ ਬਣਾ ਦਿੱਤਾ।ਵਿਸ਼ੇਸ਼ ਮਹਿਮਾਨ ਕੇ. ਕੇ. ਰੱਤੂ ਅਤੇ ਹਰਬੰਸ ਸਿੰਘ ਸੋਢੀ ਜੀ ਵੱਲੋਂ ਸ਼੍ਰੀ ਰਾਮ ਅਰਸ਼ ਜੀ ਨਾਲ ਪੁਰਾਣੇ ਸਮੇਂ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।ਸਭਾ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਜੀ ਵੱਲੋਂ ਪੁਸਤਕ ਬਾਰੇ ਬਹੁਤ ਹੀ ਵਧੀਆ ਪਰਚਾ ਪੜ੍ਹਿਆ ਗਿਆ ਜੋ ਕਿ ਬਹੁਤ ਸਲਾਹੁਣਯੋਗ ਯੋਗ ਸੀ।
Adv.
ਮੁੱਖ ਮਹਿਮਾਨ ਗੁਰਵਿੰਦਰ ਜੌਹਲ ਜੀ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਦਿੱਤੇ ਤੇ ਯਾਦਾਂ ਸਾਂਝੀਆਂ ਕੀਤੀਆਂ। ਅੰਤ ਵਿੱਚ ਸਭਾ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਜੀ ਵਲੋਂ ਸਾਰੇ ਸਾਹਿਤਕਾਰਾਂ,ਕਵੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਦੁਪਹਿਰ ਦਾ ਖਾਣੇ ਦਾ ਸੱਦਾ ਦਿੱਤਾ ਗਿਆ।ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਮਤੀ ਸਤਬੀਰ ਕੌਰ ਜੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਨਿਭਾਈ।
– [ ]

