ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਨਾਮਵਰ ਗਾਇਕ,ਕਵੀ ਤੇ ਗੀਤਕਾਰ”ਬਲਬੀਰ ਸੂਫੀ “ ਜੀ ਦਾ ਰੂ-ਬ-ਰੂ ਅਤੇ ਦਵਿੰਦਰ ਕੌਰ ਢਿੱਲੋਂ ਦੁਆਰਾ ਗਾਏ ਧਾਰਮਿਕ ਗੀਤ ਦਾ ਪੋਸਟਰ ਲੋਕ ਅਰਪਣ
——————————-

ਚੰਡੀਗੜ੍ਹ (ਦਵਿੰਦਰ ਢਿੱਲੋ)ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਗਾਇਕ, ਗੀਤਕਾਰ ਅਤੇ ਕਵੀ ਸੂਫੀ ਬਲਬੀਰ, ,ਰਾਜਵਿੰਦਰ ਸਿੰਘ (ਰਾਜ ਹਰੀਕੇ), ਪ੍ਰਸਿੱਧ1pp ਕਵਿੱਤਰੀ ਪਰਮਜੀਤ ਕੌਰ ਪਰਮ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਮੀਤ-ਪ੍ਰਧਾਨ ਅਮਰਜੀਤ ਸਿੰਘ ਖੁਰਲ, ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਸੁਸ਼ੋਭਿਤ ਸਨ।
ਸਨ।ਪਤੰਗ ਜੀ ਨੇ ਪਰੋਗਰਾਮ ਵਿਚ ਪਹੁੰਚੇ ਸਭ ਮਹਿਮਾਨਾ ਦਾ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ ।

ਇਸ ਪਿਛੋਂ ਸਿਮਰਜੀਤ ਕੌਰ ਗਰੇਵਾਲ ਨੇ ਸਾਵਣ ਬਾਰੇ ਗੀਤ ਸੁਣਾਇਆ।ਪਰਮਜੀਤ ਪਰਮ ਨੇ ਸੂਫੀ ਜੀ ਬਾਰੇ ਆਪਣੀ ਸਾਂਝ ਬਾਰੇ ਦੱਸਿਆ ਅਤੇ ਜਾਣ ਪਛਾਣ ਕਰਾਈ।ਸੂਫੀ ਜੀ ਨੇ ਆਪਣੀ ਸੰਘਰਸ਼ਮਈ ਜਿੰਦਗੀ ਬਾਰੇ ਦੱਸਿਆ ਕਿ ਛੋਟੇ ਹੁੰਦਿਆਂ ਤੋਂ ਹੀ ਮਾਤਾ ਜੀ ਨੂੰ ਬੀਮਾਰ ਦੇਖਿਆ ਜਿਸ ਕਰਕੇ ਉਦਾਸੀ ਸ਼ੁਰੂ ਤੋਂ ਨਾਲ ਰਹੀ।ਥੋੜ੍ਹੇ ਕੁ ਗੀਤ ਲਿਖੇ ਪਰ ਰੰਮੀ ਗੋਹ ਵਾਲੇ ਨੇ ਉਹ ਨਕਾਰ ਦਿੱਤੇ ।ਉਸ ਤੋਂ ਗੀਤ ਲਿਖਣੇ ਸਿੱਖੇ ਅਤੇ ਪ੍ਰੋ: ਭੁਪਿੰਦਰ ਸਿੰਘ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।ਹੌਲੀ ਹੌਲੀ ਮੋਹਾਲੀ ਆ ਗਏ ਤਾਂ ਹੋਰ ਚੰਗੇ ਲੇਖਕਾਂ, ਗੀਤਕਾਰਾਂ ਅਤੇ ਸੰਗੀਤ ਦੇ ਉਸਤਾਦਾਂ ਨੂੰ ਮਿਲਣ ਦਾ ਮੌਕਾ ਮਿਲਿਆ।ਇੱਥੇ ਹੁਣ ਸੰਤੁਸ਼ਟੀ ਹੈ।ਉਹਨਾਂ ਆਪਣੇ ਲਿਖੇ ਕੁਝ ਗੀਤ ਗਾ ਕੇ ਅਤੇ ਬਹੁਤ ਸਾਰੇ ਬੋਲ ਕੇ ਸੁਣਾਏ।
Adv.
ਸਾਹਿਤ ਵਿਗਿਆਨ ਕੇਂਦਰ ਦੇ ਮੈਂਬਰ ਸ: ਦਰਸ਼ਨ ਸਿੰਘ ਸਿੱਧੂ ਜੀ ਵਲੋਂ ਲਿਖੇ ਅਤੇ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਜੀ ਵਲੋਂ ਗਾਏ ਧਾਰਮਿਕ ਗੀਤ ਦਾ ਪੋਸਟਰ ਪ੍ਰਧਾਨਗੀ ਮੰਡਲ ਵਲੋਂ ਰੀਲੀਜ਼ ਕੀਤਾ ਗਿਆ।ਦਵਿੰਦਰ ਕੌਰ ਢਿੱਲੋਂ ਜੀ ਨੇ ਇਹ ਗੀਤ ਗਾ ਕੇ ਸੁਣਾਇਆ। ਮਲਕੀਅਤ ਬਸਰਾ,ਸਵਰਨ ਸਿੰਘ ਅਤੇ ਜੁਧਵੀਰ ਸਿੰਘ, ਮਨਜੀਤ ਗਿੱਲ, ਨੇ ਸਾਵਣ ਬਾਰੇ ਗੀਤ ਸੁਣਾਏ।ਸੁਰਜੀਤ ਸਿੰਘ ਜੀਤ,ਗੁਰਨਾਮ ਸਿੰਘ ਬਿਜਲੀ,ਮਨਜੀਤ ਕੌਰ ਮੋਹਾਲੀ, ਜਸਪ੍ਰੀਤ ਕੌਰ (ਸਮਰਾਲਾ) ਨੇ ਕਵਿਤਾਵਾਂ ਸੁਣਾਈਆਂ।ਅਖੀਰ ਵਿਚ ਸੂਫੀ ਬਲਬੀਰ ਜੀ, ਰਾਜ ਹਰੀਕੇ, ਦਵਿੰਦਰ ਕੌਰ ਢਿੱਲੋਂ, ਦਰਸ਼ਨ ਸਿੰਘ ਸਿੱਧੂ ਜੀ, ਅਮਰਜੀਤ ਖੁਰਲ ਜੀ ਨੂੰ ਸਨਮਾਨ ਚਿੰਨ੍ਹ/ ਪੱਤਰ/ ਲੋਈ/ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੜੇ ਖੂਬਸੂਰਤ ਢੰਗ ਨਾਲ਼ ਕੀਤਾ ।ਅਮਰਜੀਤ ਖੁਰਲ ਜੀ ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿਚ ਹਾਜ਼ਰ ਮੈਂਬਰਾਂ ਨੂੰ ਖੀਰ-ਪੂੜੇ ਦਾ ਲੰਗਰ ਵਰਤਾਇਆ ।

ਇਸ ਮੌਕੇ ਬਾਬੂ ਰਾਮ ਦੀਵਾਨਾ, ਸੁਰਿੰਦਰ ਗਿੱਲ, ਨਾਟਕਕਾਰ ਸੰਜੀਵਨ ,ਕਵਿੱਤਰੀ ਕਸ਼ਮੀਰ ਕੌਰ ਸੰਧੂ, ਪਰਮਜੀਤ ਪੰਮੀ ਸਿਧੂ ਸੰਧੂ,ਬਹਾਦਰ ਸਿੰਘ ਗੋਸਲ, ਜਗਤਾਰ ਜੋਗ ,ਹਰਭਜਨ ਕੌਰ ਢਿਲੋਂ, ਜੋਗਿੰਦਰ ਕੌਰ,ਹਰਬੰਸ ਸੋਢੀ,ਮਲਕੀਤ ਨਾਗਰਾ,ਥੰਮਣ ਸਿੰਘ ਸੈਣੀ,ਡਾ: ਪੰਨਾ ਲਾਲ ਮੁਸਤਫਾਬਾਦੀ, ਕੰਵਲ ਨੈਨ, ਜਸਬੀਰ ਸਿੰਘ, ਜਸਪਾਲ ਦੇਸੂਵੀ, ਅਮਨਦੀਪ ਕੌਰ ਸੰਧੂ, ਕੰਵਲਦੀਪ ਕੌਰ,ਪਰੋਮਿਲਾ ਵਰਮਾ, ਜੋਗਿੰਦਰ ਸਿੰਘ ਜੱਗਾ, ਕਿਰਨ ਬੇਦੀ,ਲਾਭ ਸਿੰਘ ਲਹਿਰੀ, ਭਰਪੂਰ ਸਿੰਘ, ਬਲਜਿੰਦਰ ਸਿੰਘ, ਪਾਲ ਅਜਨਬੀ, ਅਮਰਜੀਤ ਬਠਲਾਣਾ,ਕਿਰਨ ਬੇਦੀ, ਪਰ ਲਾਲ ਸਿੰਘ, ਸਤਬੀਰ ਕੌਰ, ਧਿਆਨ ਸਿੰਘ ਕਾਹਲੋਂ, ਹਰਜੀਤ ਸਿੰਘ, ਹਰਿੰਦਰ ਹਰ ਮਨੌਲੀ,ਬਲਦੇਵ ਸਿੰਘ ਬਿੰਦਰਾ,ਜੁਗਰਾਜ ਸਿੰਘ, ਕੁਲਵਿੰਦਰ ਸਿੰਘ ਚੰਡੀਗੜ੍ਹ ਹਾਜਰ

