ਪੰਜਾਬ ਹੋਮ ਗਾਰਡਜ਼ ਵਲੋਂ ਮ੍ਰਿਤਕਾਂ ਗਾਰਡਾਂ ਦੇ ਵਾਰਸਾ ਨੂੰ ਬੀਮੇ ਦੇ ਚੈਕ ਤਕਸੀਮ ਕੀਤੇ ਗਏ ।

 

ਪੰਜਾਬ ਹੋਮ ਗਾਰਡਜ਼ ਵਲੋਂ ਮ੍ਰਿਤਕਾਂ ਗਾਰਡਾਂ ਦੇ ਵਾਰਸਾ ਨੂੰ ਬੀਮੇ ਦੇ ਚੈਕ ਤਕਸੀਮ ਕੀਤੇ ਗਏ ।

ਬਟਾਲਾ 29 ਅਪ੍ਰੈਲ ( ਅਮਰੀਕ ਮਠਾਰੂ) ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਚੰਡੀਗੜ੍ਹ ਤੇ ਡਿਵੀਜਨ ਕਮਾਂਡਰ ਜਲੰਧਰ ਰੇਂਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਥਾਨਿਕ ਨੰ.2ਬਨ, ਪੰਜਾਬ ਹੋਮ ਗਾਰਡਜ਼ ਵਲੋਂ ਮ੍ਰਿਤਕਾਂ ਗਾਰਡਾਂ ਦੇ ਵਾਰਸਾ ਨੂੰ ਬੀਮੇ ਦੇ ਚੈਕ ਤਕਸੀਮ ਕੀਤੇ ਗਏ ।
ਇਸ ਮੌਕੇ ਬਟਾਲੀਅਨ ਸਟਾਫ ਅਫ਼ਸਰ ਮਨਪ੍ਰੀਤ ਸਿੰਘ ਰੰਧਾਵਾ ਨੇ ਦਸਿਆ ਕਿ ਕਿਸੇ ਵੀ ਗਾਰਡ ਦੀ ਕੁਦਰਤੀ ਮੌਤ ਹੋਣ ਤੇ 3.25 ਲੱਖ ਰੁਪੈ ਤੇ ਕਿਸੇ ਵੀ ਹਾਦਸੇ ‘ਚ ਮੌਤ ਹੋਣ ‘ਤੇ 30 ਲੱਖ ਰੁਪੈ ਐਚ.ਡੀ.ਐਫ.ਸੀ. ਬੀਮਾ ਦੀ ਸਹਾਇਤਾ ਵਾਰਸ ਪਰਿਵਾਰ ਨੂੰ ਦਿੱਤੀ ਜਾਂਦੀ ਹੈ । ਇਸ ਦੇ ਨਾਲ ਵਿਭਾਗ ਦੇ ਵੈਲਫੇਅਰ ਫੰਡ ‘ਚ ਵੀ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ ।

Adv.
ਇਸ ਮੌਕੇ ਨਿਰਮਲਾ ਦੇਵੀ ਪਤਨੀ ਮ੍ਰਿਤਕ ਗਾਰਡ ਪ੍ਰਸ਼ੌਤਮ ਲਾਲ ਨੂੰ 30 ਲੱਖ ਰੁਪੈ ਦਾ ਬੀਮਾ ਚੈੱਕ ਭੇਟ ਕੀਤਾ ਤੇ ਇਸ ਦੇ ਨਾਲ ਵੈਲਫੇਅਰ ਫੰਡ ‘ਚ ਚੈਕ ਦਿੱਤਾ ਗਿਆ । ਇਸ ਤੋ ਬਾਅਦ ਮ੍ਰਿਤਕ ਗਾਰਡ ਸੇਵਾ ਸਿੰਘ ਦੇ ਵਾਰਸ ਨੂੰ 3.25 ਲੱਖ ਦਾ ਚੈੱਕ ਦਿੱਤਾ ।

Adv.
ਇਸ ਮੌਕੇ ਬਲਕਾਰ ਚੰਦ ਕੰ/ਕਮਾਂਡਰ, ਦਵਿੰਦਰ ਸਿੰਘ ਕਲਰਕ, ਮਨਜੀਤ ਸਿੰਘ ਪੀ/ਸੀ, ਜਗਪ੍ਰੀਤ ਸਿੰਘ ਤੇ ਵਾਰਸ ਪਰਿਵਾਰ ਹਾਜ਼ਰ ਸਨ ।

Leave a Reply

Your email address will not be published. Required fields are marked *