ਘੁਮਾਣ (ਇੰਦਰਜੀਤ ਸਿੰਘ ਬਾਵਾ)
ਐੱਸ.ਐੱਚ.ਓ.ਘੁਮਾਣ ਸ੍ ਚਰਨਜੀਤ ਸਿੰਘ ਰੰਧਾਵਾ ਵੱਲੋਂ ਅਮਨ-ਕਾਨੂੰਨ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਲਈ ਘੁਮਾਣ ਦੇ ਚੌਕਾਂ,ਟੀ-ਪੁਆਇੰਟਾਂ ‘ਤੇ ਜੀ.ਟੀ.ਰੋਡ ‘ਤੇ ਸਪੈਸ਼ਲ ਨਾਕੇ ਲਾ ਕੇ ਗੱਡੀਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਇਸੇ ਲੜੀ ਅਧੀਨ ਅੱਡਾ ਚੌਂਕ ਘੁਮਾਣ ‘ਚ ਨਾਕਾਬੰਦੀ ਕਰਕੇ ਆਉਣ ਵਾਲੇ ਸਭ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਅਧੂਰੇ ਕਾਗ਼ਜ਼ਾਤ ਤੇ ਬਿਨਾ ਹੈਲਮੇਟ ਵਾਹਨ-ਚਾਲਕਾਂ ਦੇ ਚਲਾਨ ਕੱਟੇ ਗਏ।ਇਸ ਸੰਬੰਧੀ ਵੇਰਵਾ ਦਿੰਦਿਆਂ ਐੱਸ.ਐੱਚ.ਓ.ਸ੍ਰ.ਚਰਨਜੀਤ ਸਿੰਘ ਰੰਧਾਵਾ ਸਿੰਘ ਨੇ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਅਮਨ-ਅਮਾਨ ਕਾਇਮ ਰੱਖਣ ਲਈ ਵਚਨਬੱਧ ਹੈ ਤੇ ਗੜਬੜ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
Adv.
ਉਨ੍ਹਾਂ ਪਬਲਿਕ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਥਾਣੇ ਵਿਚ ਦਿੱਤੀ ਜਾਵੇ।ਉਨ੍ਹਾਂ ਬਗ਼ੈਰ ਸਾਈਲੈਂਸਰ ਬੁਲੇਟ ਚਲਾਉਣ ਵਾਲਿਆਂ,ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ,ਟੑੈਕਟਰਾਂ ਨੂੰ ਮਿਊਜ਼ਿਕ ਹਾਊਸ ਬਣਾ ਕੇ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਤਾੜਨਾ ਕੀਤੀ ਕਿ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕਰਨ ਤੋਂ ਬਾਜ਼ ਆਇਆ ਜਾਵੇ।
ਇਸ ਮੌਕੇ ਉਨ੍ਹਾਂ ਤੋਂ ਇਲਾਵਾ ਏ.ਐੱਸ.ਆਈ.ਸ੍ ਸੁਖਰਾਜ ਸਿੰਘ,
ਸਰਵਣ ਸਿੰਘ,ਕੁਲਵੰਤ ਸਿੰਘ, ਬਲਵਿੰਦਰ ਸਿੰਘ,ਐੱਚ.ਸੀ.
ਕੁਲਵਿੰਦਰ ਸਿੰਘ,ਪੀ.ਸੀ.ਆਰ.
ਪਾਰਟੀ ਏ.ਐੱਸ.ਆਈ.ਕੁਲਵੰਤ ਸਿੰਘ,ਐੱਚ.ਸੀ.ਜਗਜੀਤ ਸਿੰਘ ਆਦਿ ਹਾਜ਼ਿਰ ਸਨ।
Adv.