“ਰਾਸ਼ਟਰੀ ਫਾਇਰ ਸਰਵਿਸ ਦਿਵਸ” ਮੌਕੇ ਸ਼ਹੀਦ ਫਾਇਰ ਫਾਈਟਰਾਂ ਨੂੰ ਸ਼ਰਧਾਂਜਲੀ

78 ਵਾਂ ਰਾਸ਼ਟਰੀ ਫਾਇਰ ਸੇਫਟੀ ਸਪਤਾਹ” ਦੀ ਕੀਤੀ ਸ਼ੁਰੂਆਤ

“ਰਾਸ਼ਟਰੀ ਫਾਇਰ ਸਰਵਿਸ ਦਿਵਸ” ਮੌਕੇ ਸ਼ਹੀਦ ਫਾਇਰ ਫਾਈਟਰਾਂ ਨੂੰ ਸ਼ਰਧਾਂਜਲੀ


ਬਟਾਲਾ, 14 ਅਪ੍ਰੈਲ ( ਅਮਰੀਕ ਮਠਾਰੂ ) – ਭਾਰਤ ਸਰਕਾਰ, ਗ੍ਰਹਿ ਵਿਭਾਗ ਦੇ ਡਾਇਰੈਕਟਰ ਜਨਰਲ ਫਾਇਰ ਸਰਵਿਸਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼, ਅਤੇ ਡਾਇਰੈਕਟਰੇਟ, ਸਥਾਨਿਕ ਸਰਕਾਰਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਥਾਨਿਕ ਫਾਇਰ ਬ੍ਰਿਗੇਡ ਬਟਾਲਾ ਵਲੋਂ ਅੱਜ “78 ਵਾਂ ਰਾਸ਼ਟਰੀ ਫਾਇਰ ਸੇਫਟੀ ਸਪਤਾਹ” ਦੀ ਸ਼ੁਰੂਆਤ ਕੀਤੀ ਗਈ ।

ਇਸ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਮੌਕੇ ਸ਼ਰਧਾਂਜਲੀ ਸਮਾਰੋਹ ‘ਚ ਕਮਿਸ਼ਨਰ ਨਗਰ ਨਿਗਮ ਸੀ੍ਰ ਰਾਮ ਸਿੰਘ ਜੀ ਦੀ ਪ੍ਰਧਾਨਗੀ ਹੇਠ ਮੁੱਖ ਮਹਿਮਾਨ ਸੀ੍ਰ ਸੁਖਦੀਪ ਸਿੰਘ ਤੇਜਾ ਮੇਅਰ, ਨਗਰ ਨਿਗਮ ਦੇ ਨਾਲ ਡਿਪਟੀ ਮੇਅਰ ਸ੍ਰੀ ਅਜੇ ਸਰੀਨ, ਕੋਂਸਲਰ, ਸਿਵਲ ਡਿਫੈਂਸ ਵਲੰਟੀਅਰਜ਼ ਤੇ ਸਮੂਹ ਸਟਾਫ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਹਾਜ਼ਰ ਹੋਏ ।

ਸਮਾਰੋਹ ਦੀ ਆਰੰਭਤਾ ਮੌਕੇ ਮੁੱਖ ਮਹਿਮਾਨਾਂ ਨੂੰ ਸਲਾਮੀ ਦੇਣ ਉਪਰੰਤ ਸ਼ਹੀਦਾਂ ਨੂੰ 2 ਮਿੰਟ ਦਾ ਮੋਨ ਧਾਰਨ ਕਰਕੇ, ਉਹਨਾਂ ਸ਼ਹੀਦਾ ਨੂੰ ਸਿਜਦਾ ਕੀਤਾ ਜੋ 14 ਅਪ੍ਰੈਲ 1944 ਨੂੰ ਬੰਬਈ ਦੀ ਵਿਕਟੋਰੀਆ ਬੰਦਰਗਾਹ ‘ਤੇ ਐਸ.ਐਸ. ਫੋਰਟ ਸਟਰਾਇਕ ਨਾਮ ਦੇ ਜਹਾਜ ਨੂੰ ਲੱਗੀ ਅੱਗ, ਜਿਸ ਵਿਚ 1400 ਟਨ ਵਿਫੋਟਕ ਲੋਡ ਸੀ । ਇਸ ਜਹਾਜ ਨੂੰ ਅੱਗ ਲੱਗਣ ਕਾਰਣ 800 ਤੋਂ ਜਿਆਦਾ ਲੋਕ ਮਾਰੇ ਗਏ ਅਤੇ ਲਗਭਗ 3000 ਲੋਕ ਜਖਮੀ ਹੋਏ । ਇਸ ਵਿਚ ਬੰਬਈ ਫਾਇਰ ਸਰਵਿਸ ਦੇ 71 ਜਵਾਨ ਸ਼ਹੀਦ ਹੋਏ ਸਨ । ਉਨਾਂ ਸ਼ਹੀਦਾ ਨੂੰ ਹਰ ਸਾਲ 14 ਅਪ੍ਰੈਲ ਨੂੰ ਯਾਦ ਕਰਦੇ ਹੋਏ “ਰਾਸ਼ਟਰੀ ਫਾਇਰ ਸਰਵਿਸ ਦਿਵਸ” ਵਜੋ ਮਨਾਇਆ ਜਾਂਦਾ ਹੈ ।

ਇਸ ਮੋਕੇ ਕਮਿਸ਼ਨਰ, ਨਗਰ ਨਿਗਮ ਨੇ ਕਿਹਾ ਕਿ “78ਵਾਂ ਰਾਸ਼ਟਰੀ ਫਾਇਰ ਸੇਫਟੀ ਸਪਤਾਹ” 14 ਅਪ੍ਰੈਲ ਤੋਂ 20 ਅਪ੍ਰੈਲ 2022 ਤੱਕ ਮਨਾਇਆ ਜਾ ਰਿਹਾ ਹੈ ਜਿਸ ਦਾ ਇਸ ਸਾਲ “ਅੱਗ ਤੋਂ ਬਚਾਓ ਦੇ ਗੁਰ ਸਿਖੋ, ਉਤਪਾਦਨ ਵਧਾਓ” ਵਿਸ਼ੇ ਵਜੋ ਜਾਗਰੂਕ ਕੀਤਾ ਜਾਵੇਗਾ। ਇਸੇ ਤਹਿਤ ਜਨ ਹਿਤ ਵਿਚ ਜਾਗਰੂਕਤਾ ਮੁਹਿਮ ਚਲਾਈ ਜਾਵੇਗੀ । ਉਹਨਾਂ ਨੇ ਲੋਕਾਂ ਨੰੁ ਅਪੀਲ ਕੀਤੀ ਕਿ ਉਹ ਇਸ ਪ੍ਰਤੀ ਜਾਗਰੂਕ ਹੋਣ ।

ਇਸ ਤੋ ਅਗੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕਿਸੇ ਵੀ ਮੌਕੇ ਅੱਗ ਦੀ ਘਟਨਾ ਵਾਪਰਨ ਤੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕਰਨਾ ਹੈ ਵੱਖ ਵੱਖ ਦਿਨ, ਵੱਖ-ਵੱਖ ਧਾਵਾਂ ਤੇ ਸਕੂਲ ਕਾਲਜ ਵਿਿਦਅਕ ਅਦਾਰੇ, ਹਸਪਤਾਲ, ਬੁਹ-ਮੰਜਲੀ ਇਮਾਰਤਾਂ ਕਾਰਖਾਨਿਆ ਦੇ ਮਾਲਕ ਤੇ ਕੰਮਕਾਜੀ ਹਿੱਸਾ ਲੈਣਗੇ ਅਤੇ ਡਰਿਲ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । ਜਾਗਰੂਕਤਾ ਮੁਹਿੰਮ ਨੂੰ ਹੋਰ ਵਿਸ਼ਾਲ ਕਰਦੇ ਹੋਏ ਇਕ ਰੋਡ ਸ਼ੋ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਸਟਿਕਰ ਤੇ ਪੈਂਫਲੈਟ ਵੰਡੇ ਜਾਣਗੇ। ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਫਲੈਕਸ ਬੋਰਡ ਰਾਹੀ ਜਾਗਰੂਕ ਕੀਤਾ ਹੋਇਆ ਹੈ ਜਿਸ ਵਿਚ ਸਾਵਧਾਨੀਆਂ ਨੂੰ ਦਰਸਾਇਆ ਹੋਇਆ ਹੈ ।

Adv.

ਇਸ ਮੌਕੇ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਮਿਲੇ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਦੇ ਫਿਟ ਇੰਡੀਆਂ ਤੇ ਖੇਲੋ ਇੰਡੀਆ ਤਹਿਤ ਅੱਗ ਤੋ ਸੁਰੱਖਿਆ ਵਿਸ਼ੇ ‘ਤੇ ਕਿਸੇ ਵੀ ਸਕੂਲ ਦੇ ਵਿਿਦਆਰਥੀ ਹਿਸਾ ਲੈ ਸਕਦੇ ਹਨ ਤੇ ਹਿਸਾ ਲੈਣ ਲਈ ਦਫ਼ਤਰ ਫਾਇਰ ਬ੍ਰਿਗੇਡ ਨਾਲ ਸੰਪਰਕ ਕਰਨ । ਆਖਰੀ ਦਿਨ ਹੋਂਸਲਾ ਅਫਜਾਈ ਲਈ ਫਾਇਰ ਫਾਈਟਰਾਂ, ਸਹਿਯੋਗੀਆ ਤੇ ਵਿਿਦਆਰਥੀਆਂ ਨੂੰ ਨਗਰ ਨਿਗਮ ਵਲੋ ਸਨਮਾਨਤ ਕੀਤਾ ਜਾਵੇਗਾ ।

ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਸ਼ਹਿਰ ਨਿਵਾਸੀਆਂ ਨੰੁ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਮੁਹਿਮ ਦਾ ਹਿਸਾ ਬਨਣ ਤੇ ਅੱਗ ਤੋ ਸੁਰੱਖਿਆਂ ਦੇ ਗੁਰ ਸਿੱਖਣ । ਇਸੇ ਤਹਿਤ ਸ਼ੋਸ਼ਲ ਤੇ ਪ੍ਰਿੰਟ ਮੀਡੀਆ ‘ਤੇ ਜਾਗਰੂਕ ਕੀਤਾ ਜਾਵੇਗਾ ।

ਇਸ ਮੌਕੇ ਇਕ ਫਾਇਰ ਸੇਫਟੀ ਯੰਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਮੁੱਖ ਆਕਰਸ਼ਨ ਲਗਭਗ 100 ਸਾਲ ਤੋ ਵੱਧ ਪੁਰਾਣਾ ਸਿਰਟੋਪ, ਟੈਲੀਫੋਨ, ਸਰਚ ਲਾਈਟ ਦੇ ਨਾਲ ਮੋਜੂਦਾ ਨਵੇਂ ਯੰਤਰ ਸਨ ।

Leave a Reply

Your email address will not be published. Required fields are marked *