ਥਾਣਾ ਘੁਮਾਣ ਵਿਚ ਸ੍ ਚਰਨਜੀਤ ਸਿੰਘ ਰੰਧਾਵਾ ਐੱਸ.ਐੱਚ.ਓ.ਨਿਯੁਕਤ ਹੋਏ।
ਘੁਮਾਣ ,10 ਅਪ੍ਰੈਲ
(ਆਈ.ਜੇ.ਐੱਸ.ਬਾਵਾ)
ਥਾਣਾ ਘੁਮਾਣ ਵਿਚ ਸਬ-ਇੰਸਪੈਕਟਰ ਸ ਚਰਨਜੀਤ ਸਿੰਘ ਰੰਧਾਵਾ ਹੁਰਾਂ ਬਤੌਰ ਐੱਸ.ਐੱਚ.ਓ.ਘੁਮਾਣ ਚਾਰਜ ਸੰਭਾਲ ਲਿਆ ਹੈ।ਉਹ ਪੁਲੀਸ ਲਾਈਨ ਬਟਾਲਾ ਵਿੱਚ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਬਦਲ ਕੇ ਇੱਥੇ ਆਏ ਹਨ।ਉਨ੍ਹਾਂ ਇਸ ਪੱਤਰਕਾਰ ਨਾਲ ਆਪਣੀ ਮੁਲਾਕਾਤ ਦੌਰਾਨ ਕਿਹਾ ਕਿ ਇਨਸਾਫ਼ ਲਈ ਹਰ ਕਿਸੇ ਵਾਸਤੇ ਦਰਵਾਜ਼ੇ ਸਦਾ ਖੁੱਲ੍ਹੇ ਹਨ ਤੇ ਕੋਈ ਵੀ ਬਿਨਾ ਝਿਜਕ ਦੇ ਮਿਲ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ,ਮਾਣਯੋਗ ਡੀ.ਜੀ.ਪੀ.
Adv.
ਪੰਜਾਬ, ਐੱਸ.ਐੱਸ.ਪੀ.ਸਾਹਿਬ ਤੇ ਡੀ.ਐੱਸ.ਪੀ.ਸਾਹਿਬ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਨਸ਼ਾ ਵਪਾਰੀਆਂ ਨੂੰ ਠੱਲ੍ਹ ਪਾਈ ਜਾਵੇਗੀ ਤੇ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਸ ਵਾਸਤੇ ਜਨਤਾ ਦੇ ਸਹਿਯੋਗ ਦੀ ਮੰਗ ਕੀਤੀ ਹੈ।ਨਸ਼ਾ ਵਪਾਰੀਆਂ ਨੇ ਕਿੰਨੇ ਹੀ ਘਰ ਉਜਾੜ ਦਿੱਤੇ ਹਨ।ਉਨ੍ਹਾਂ ਨੂੰ ਵਾਰਨਿੰਗ ਦਿੱਤੀ ਜਾੰਦੀ ਹੈ ਕਿ ਉਹ ਇਹ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ।
Adv.
ਚੋਰਾਂ ਅਤੇ ਲੁੱਟ-ਖੋਹ ਵਾਲਿਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਪੁਲੀਸ ਨਾਗਰਿਕਾਂ ਦੀ ਜਾਨ-ਮਾਲ ਦੀ ਹਿਫ਼ਾਜ਼ਤ ਵਾਸਤੇ ਵਚਨਬੱਧ ਹੈ।ਬਜ਼ਾਰ ਦੇ ਦੁਕਾਨਦਾਰ ਭਰਾਵਾਂ ਨੂੰ ਆਪਣਾ ਸਮਾਨ ਸੜਕ ਤੋਂ ਪਿੱਛੇ ਰੱਖਣਾ ਚਾਹੀਦਾ ਹੈ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪੈ ਸਕੇ।ਮੋਟਰ ਸਾਈਕਲ ਦੇ ਪਟਾਕੇ ਮਰਵਾਉਣ ਵਾਲਿਆਂ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨ ਨਹੀਂ ਤਾਂ ਉਹਨਾਂ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖੀ ਜਾਵੇਗੀ।


