ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਸੇਵਾਵਾਂ ਦੇਣ ਲਈ ਵਚਨਬੱਧ – ਡਿਪਟੀ ਕਮਿਸ਼ਨਰ
ਹੁਣ ਜ਼ਿਲ੍ਹਾ ਵਾਸੀ ਆਪਣੀ ਮੁਸ਼ਕਿਲ ਵਟਸਐਪ ਨੰਬਰ 62393-01830 ਅਤੇ 94640-67839 ਨੰਬਰ ’ਤੇ ਕਾਲ ਕਰਨ ਤੋਂ ਇਲਾਵਾ ceabranchgsp@gmail.com ਈਮੇਲ ਰਾਹੀਂ ਭੇਜ ਸਕਦੇ ਹਨ
ਬਟਾਲਾ, 4 ਅਪ੍ਰੈਲ (ਅਮਰੀਕ ਮਠਾਰੂ) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਸਮੂਹ ਵਿਭਾਗਾਂ ਨੂੰ ਲੋਕਹਿੱਤ ਲਈ ਪਹਿਲ ਦੇ ਆਧਾਰ ’ਤੇ ਸੇਵਾਵਾਂ ਦੇਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਲਈ ਪ੍ਰਸ਼ਾਸਨ ਵੱਲੋਂ ਵਟਸਐਪ ਨੰਬਰ 62393-01830 ਤੋਂ ਇਲਾਵਾ ਫੋਨ ਕਰਨ ਲਈ 94640-67839 ਅਤੇ ਈਮੇਲ ceabranchgsp@gmail.com ਜਾਰੀ ਕੀਤੀ ਹੈ, ਜਿਸ ਰਾਹੀਂ ਲੋਕ ਘਰ ਬੈਠਿਆਂ ਹੀ ਆਪਣੀ ਮੁਸ਼ਕਿਲ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਵਲੋਂ ਵੱਖ-ਵੱਖ ਦਸਤਾਵੇਜ਼ਾਂ ਨੂੰ ਲਿਖਣ ਲਈ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਜੇਕਰ ਕੋਈ ਵਸੀਕਾ ਨਵੀਸ ਨਿਰਧਾਰਤ ਸਰਕਾਰੀ ਫੀਸ ਨਾਲ ਵੱਧ ਪੈਸੇ ਲੈਂਦਾ ਹੈ ਤਾਂ ਉਸਦੀ ਸ਼ਿਕਾਇਤ ਉਪਰੋਕ ਨੰਬਰਾਂ ਤੇ ਈਮੇਲ ਆਡੀ ਰਾਹੀਂ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਵਸੀਕਾ ਨਵੀਸ ਰਜਿਸ਼ਟਰੇਸ਼ਨ ਲਈ ਦਸਤਾਵੇਜ਼ ਪੇਸ਼ ਕਰਦੇ ਸਮੇਂ ਚਾਰਜ ਕੀਤੀ ਗਈ ਫੀਸ ਦੀ ਰਸੀਦ ਵੀ ਸਬੰਧਤ ਦਸਤਾਵੇਜ਼ਾ ਨਾਲ ਸ਼ਾਮਲ ਕਰਨ।
ਉਨਾਂ ਅੱਗੇ ਦੱਸਿਆ ਕਿ ਤਹਿਸੀਲਾਂ ਵਿਚ ਵੱਖ-ਵੱਖ ਦਸਤਵੇਜਾਂ ਦੀ ਨਿਰਧਾਰਤ ਕੀਤੀ ਫੀਸ ਤਹਿਤ ਫਰਦ ਕੇਂਦਰ ਫੀਸ, ਜਿਸ ਵਿੱਚ ਫਰਦ (ਪ੍ਰਤੀ ਸਫ਼ਾ ) ਜਿਸ ਦਾ ਨਿਪਟਾਰਾ ਕਰਨ ਦੀ ਸਮਾਂ ਸੀਮਾ ਇੱਕ ਦਿਨ ਹੈ ਤੇ ਇਸ ਦੀ 25 ਰੁਪਏ ਸਰਕਾਰੀ ਫੀਸ ਹੈ।
Adv.
ਇਸੇ ਤਰਾਂ ਵਰਾਸਤ, ਤਕਸੀਮ, ਫੱਕ ਉਲ ਰਹਿਨ ਆਦਿ ਇੰਤਕਾਲ ਦਰਜ ਕਰਨ ਸਬੰਧੀ ਦਰਖਾਸਤ ਦਾ ਨਿਪਟਾਰਾ ਕਰਨ ਦੀ ਸਮਾਂ ਸੀਮਾ 15 ਦਿਨ ਹੈ ਅਤੇ ਸਰਕਾਰੀ ਫੀਸ 100 ਰੁਪਏ ਹੈ। ਅਦਾਲਤ ਜਾਂ ਅਧਿਕਾਰੀ ਵੱਲੋਂ ਜਾਰੀ ਸ਼ਾਮਲ/ਰੋਕ ਸਬੰਧੀ ਹੁਕਮਾਂ ਦੀ ਮਾਲ ਰਿਕਾਰਡ ਵਿੱਚ ਅਮਲ ਸਬੰਧੀ ਦਰਖਾਸਤ ਦੇਣ ਦਾ ਸਮਾਂ ਸੀਮਾਂ 5 ਦਿਨ ਅਤੇ ਇਸ ਦੀ ਫੀਸ 100 ਰੁਪਏ ਹੈ। ਫਰਦ ਬਦਰ ਦਰਜ ਕਰਨ ਸਬੰਧੀ ਦਰਾਖਸਤ ਦੇਣ ਦਾ ਸਮਾਂ ਸੀਮਾ 5 ਦਿਨ ਹੈ ਅਤੇ ਫੀਸ 50 ਰੁਪਏ ਹੈ। ਸਾਰੇ ਮਾਲਕਾਂ ਦਾ ਨਕਸ਼ਾ ‘ਓ’ ਤਿਆਰ ਕਰਨ ਦੀ ਦਰਖਾਸਤ ਦੇਣ ਦਾ ਸਮਾਂ ਸੀਮਾਂ 15 ਦਿਨ ਅਤੇ 200 ਰੁਪਏ ਫੀਸ ਹੈ।
Adv.
ਤਕਸੀਮ ਕੇਸਾਂ ਵਿੱਚ ਕਬਜਾ ਵਰੰਟ ਜਾਰੀ ਕਰਨ ਲਈ ਦਰਾਖਸਤ ਦੇਣ ਦਾ ਸਮਾਂ ਸੀਮਾਂ 10 ਦਿਨ ਹੈ ਅਤੇ 200 ਰੁਪਏ ਫੀਸ਼। ਕਿਰਾਏਦਾਰ ਲਈ ਆਮ ਰੇਟ ਤੈਅ ਕਰਨ ਲਈ ਦਰਾਖਸਤ ਦਰਾਖਸਤ ਦੇਣ ਦਾ ਸਮਾਂ ਸੀਮਾਂ 10 ਦਿਨ ਹੈ ਅਤੇ 200 ਰੁਪਏ ਪੀ.ਐਲ.ਆਰ.ਐਸ. ਸੁਵਿਧਾ ਫੀਸ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਟਵਾਰੀ ਫੀਸਾਂ ਤਹਿਤ ਫਰਦ ਹਕੀਅਤ (ਪ੍ਰਤੀ ਸਫਾ) 20 ਰੁਪਏ, ਗਿਰਦਾਵਰੀ (ਪ੍ਰਤੀ ਸਫਾ ) 20 ਰੁਪਏ, ਇੰਤਕਾਲ ਨਕਲ 20 ਰੁਪਏ, ਪੁਰਾਣੀ ਜਮ੍ਹਾਂ ਬੰਦੀ ਨਕਲ (ਪ੍ਰਤੀ ਸਫਾ ) 20 ਰੁਪਏ, ਅਕਸ ਸਜਰਾ (ਪਰ ਚੌਂਕੜੀ) 20 ਰੁਪਏ, ਰਪਟ ਰੋਜ਼ਨਾਮਚਾ (ਪ੍ਰਤੀ ਸਫਾ) 20 ਰੁਪਏ ਅਤੇ ਕੁਰਸੀਨਾਮਾ (ਪ੍ਰਤੀ ਸਫਾ) 20 ਰੁਪਏ, ਰਿਕਾਰਡ ਦਾ ਮੁਆਇੰਨਾ (ਘੱਟ ਤੋਂ ਘੱਟ) 20 ਰੁਪਏ ਹੈ।
ਇਸੇ ਤਰਾਂ ਵਸੀਕਾ ਨਵੀਸ ਫੀਸ ਕਿਸੇ ਵੀ ਮੁੱਲ ਦੇ ਦਸਤਾਵੇਜ ਜਿਸ ਵਿੱਚ ਕੰਸੀਡਰੇਸ਼ਨ ਅਮਾਂਊਟ ਦੱਸੀ ਗਈ ਹੋਵੇ ਅਤੇ ਅਸਲ ਦੀ ਫੀਸ 500 ਰੁਪਏ ਹੈ। ਪਹਿਲਾਂ ਤੋਂ ਰਜਿਸਟਰਡ ਵਸੀਕੇ ਵਿੱਚ ਤਤੀਮਾ/ਸੋਧ ਵਾਸਤੇ ਤਿਆਰ ਕੀਤਾ ਗਿਆ ਦਸਤਾਵੇਜ ਦੇ ਨਕਲ ਦੀ ਫੀਸ 50 ਰੁਪਏ ਹੈ। ਮੁਖਤਿਆਨਾਮਾ ਖਾਸ ਦੀ ਫੀਸ 200 ਰੁਪਏ ਹੈ।„ ਵਸੀਅਤ, ਗੋਦਨਾਮਾ, ਗੋਦ ਲੈਣ ਦਾ ਅਧਿਕਾਰ, ਮੁਖਤਿਆਨਾਮਾ ਆਮ ਦੀ ਫੀਸ 200 ਰੁਪਏ, ਰਾਜੀਨਾਮਾ (ਬਿਨਾ ਕਿਸੇ ਮੁੱਲ ਤੋਂ) ਜਾਂ ਤਬਾਦਲਾਨਾਮਾ ਦੀ ਫੀਸ 200 ਰੁਪਏ ਹੈ, ਇਕਰਾਰਨਾਮਾ ਦੀ ਫੀਸ 50 ਰੁਪਏ ਹੈ।
Adv.
ਦਸਤਾਵੇਜ ਜਿਸ ਵਿੱਚ ਕਿਸੇ ਕਿਸਮ ਦੀ ਕੋਈ ਕੀਮਤ ਜਾਂ ਕੰਸੀਡਰੇਸ਼ਨ ਅਮਾਊਟ ਨਾ ਲਿਖੀ ਗਈ ਹੋਵੇ ਦੀ ਫੀਸ 200 ਰੁਪਏ, ਕਾਪੀ ਲੈਣ , ਇੰਸਪੈਕਸਨ ਜਾਂ ਸਰਚ ਲਈ ਦਰਖਾਤਸ ਜਾਂ ਕੋਈ ਸਾਧਾਰਨ ਦਰਾਖਸਤ ਦੀ ਫੀਸ 100 ਰੁਪਏ ਹੈ , ਇਸ਼ੂ ਆਫ ਪ੍ਰੋਸੈੱਸ ਲਈ ਦਰਖਾਸਤ ਦੇਣ ਦੀ ਫੀਸ 25 ਰੁਪਏ ਹੈ, ਰਜਿਸਟ੍ਰੇਸ਼ਨ ਐਕਟ ਦੇ ਸੈਕਸ਼ਨ 25 ਜਾਂ ਸੈਕਸਨ 34 ਅਧੀਨ ਸਮਾਂ ਵਧਾਉਣ ਲਈ ਦਰਾਖਸਤ ਜਾਂ ਸੈਕਸ਼ਨ 73 ਅਧੀਨ ਦਰਖਾਸਤ ਦੇਣ ਦੀ ਫੀਸ 25 ਰੁਪਏ ਹੈ , ਰਜਿਸਟ੍ਰੇਸ਼ਨ ਐਕਟ ਦੇ ਸੈਕਸ਼ਨ 72 ਅਧੀਨ ਅਪੀਲ ਕਰਨ ਦੀ ਫੀਸ 100 ਰੁਪਏ ਹੈ, ਧਾਰਾ 25 ਆਫ਼ ਸਡਿਊਲ 1 ਏ ਆਫ਼ ਇੰਡੀਅਨ ਸਟੈਪ ਐਕਟ, 1899 ਅਧੀਨ ਡੁਪਲੀਕੇਟ ਲੈਣ ਲਈ ਫੀਸ 200 ਰੁਪਏ ਹੈ ਅਤੇ ਦਸਤਾਵੇਜ ਜਿਸ ਦੀ ਕੋਈ ਫੀਸ ਨਿਰਧਾਰਿਤ ਨਹੀਂ ਹੈ ਦੀ ਫੀਸ 25 ਰੁਪਏ ਹੈ । ਉਨਾਂ ਅੱਗੇ ਦੱਸਿਆ ਕਿ ਅਸਟਾਮ ਫਰੋਸ਼ ਦੀ ਕੋਈ ਵੀ ਫੀਸ ਨਹੀਂ ਹੈ। ਫੋਟੋਸਟੇਟ (ਪ੍ਰਤੀ ਸਫਾ) ਦੀ ਫੀਸ 1 ਰੁਪਏ ਹੈ ਅਤੇ ਟਾਇਪਿੰਗ ਫੀਸ (ਪ੍ਰਤੀ ਸਫਾ) ਦੀ ਫੀਸ 10 ਰੁਪਏ ਹੈ।