ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਪੰਜਾਬ ਵਿੱਚ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਪਲਾਂਟ ਦਾ ਦੌਰਾ ਕੀਤਾ

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਪੰਜਾਬ ਵਿੱਚ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਪਲਾਂਟ ਦਾ ਦੌਰਾ ਕੀਤਾ

ਸਤੰਬਰ 14 (ਅਮਰੀਕ ਮਠਾਰੂ,ਰੰਜਨਦੀਪ, ਐਨ ਸੰਧੂ)

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਨੰਗਲ (ਪੰਜਾਬ) ਸਥਿਤ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ-ਐਨ.ਐਫ.ਐਲ. ਦਾ ਦੌਰਾ ਕੀਤਾ । ਉਹਨਾਂ ਨੇ ਕੰਪਨੀ ਅਤੇ ਅਧਿਕਾਰੀਆਂ ਵੱਲੋਂ ਦੇਸ਼ ਦੀਆਂ ਖਾਸ ਜ਼ਰੂਰਤਾਂ ਪੂਰਾ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ । ਆਪਣੇ ਦੌਰੇ ਦੌਰਾਨ ਸ਼੍ਰੀ ਮਾਂਡਵੀਯਾ ਨੇ ਉਤਪਾਦਨ ਕਾਰਜ ਵਿੱਚ ਬਹੁਤ ਦਿਲਚਸਪੀ ਦਿਖਾਈ । ਮੰਤਰੀ ਨੇ ਕੰਟਰੋਲ ਰੂਮ ਦੌਰੇ ਦੌਰਾਨ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ । ਮੰਤਰੀ ਨੇ 40 ਸਾਲ ਪੁਰਾਣੇ ਨੰਗਲ ਪਲਾਂਟ ਦੀ ਵਧੀਆ ਉਤਪਾਦਨ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ । ਸ਼੍ਰੀ ਮਾਂਡਵੀਯਾ ਨੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਨੰਗਲ ਯੁਨਿਟ ਦੇ ਖੋਜ ਅਤੇ ਵਿਕਾਸ ਫਾਰਮ ਦਾ ਦੌਰਾ ਵੀ ਕੀਤਾ , ਜਿੱਥੇ ਕੰਪਨੀ ਵੱਲੋਂ ਉੱਚ ਗੁਣਵਤਾ ਵਾਲੇ ਬੀਜ ਉਗਾਏ ਜਾਂਦੇ ਹਨ ਅਤੇ ਇਸ ਦੇ ਨਾਲ ਕਿਸਾਨਾਂ ਨੂੰ ਮਿੱਟੀ ਟੈਸਟ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਉਹਨਾਂ ਨੇ ਖੋਜ ਅਤੇ ਵਿਕਾਸ ਫਾਰਮ ਉੱਤੇ ਅਗਾਂਹ ਵਧੂ ਕਿਸਾਨਾਂ ਦੇ ਇੱਕ ਵਫ਼ਦ ਨਾਲ ਦਿਲਚਸਪੀ ਨਾਲ ਗੱਲਬਾਤ ਕੀਤੀ ਅਤੇ ਕੁਝ ਕਿਸਾਨਾਂ ਨੂੰ ਸੋਇਲ ਹੈਲਥ ਕਾਰਡ ਵੀ ਵੰਡੇ । ਸ਼੍ਰੀ ਮਨਸੁਖ ਮਾਂਡਵੀਯਾ ਨੇ ਆਪਣੇ ਦੌਰੇ ਦੀ ਨਿਸ਼ਾਨੀ ਵਜੋਂ ਇੱਕ ਬੂਟਾ ਵੀ ਲਗਾਇਆ ।
ਇਸ ਦੌਰੇ ਦੌਰਾਨ ਸ਼੍ਰੀ ਮਾਂਡਵੀਯਾ ਨੂੰ ਰਸਮੀ ਗਾਰਡ ਆਫ ਆਨਰ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ । ਸ਼੍ਰੀ ਵੀ ਐੱਨ ਦੱਤ , ਸੀ ਐਂਡ ਐੱਮ ਡੀ , ਸ਼੍ਰੀ ਨਿਰਲੇਪ ਸਿੰਘ ਰਾਏ , ਡਾਇਰੈਕਟਰ (ਟੈਕਨੀਕਲ) ਅਤੇ ਸ਼੍ਰੀ ਰਾਕੇਸ਼ ਮਾਰਕਨ , ਜੀ ਐੱਮ ਇੰਚਾਰਜ ਨੰਗਲ ਯੁਨਿਟ ਨੇ ਇਸ ਦੌਰੇ ਲਈ ਪਹੁੰਚਣ ਤੇ ਮੰਤਰੀ ਦਾ ਸਵਾਗਤ ਕੀਤਾ । ਐੱਨ ਐੱਫ ਐੱਲ ਨੰਗਲ ਯੁਨਿਟ ਇਸ ਸਾਲ ਵਿੱਚ ਤਕਰੀਬਨ 5 ਲੱਖ ਮੀਟ੍ਰਿਕ ਟਨ ਯੂਰੀਆ ਪੈਦਾ ਕਰਦਾ ਹੈ ਤੇ ਇਸ ਤੋਂ ਇਲਾਵਾ ਹੋਰ ਉਦਯੋਗ ਉਤਪਾਦ ਜਿਵੇਂ ਸੋਡੀਅਮ ਨਾਈਟ੍ਰੇਟ , ਸੋਡੀਅਮ ਨਾਈਟ੍ਰਾਈਟ, ਨਾਈਟ੍ਰਿਕ ਐਸਿਡ ਦਾ ਉਤਪਾਦਨ ਵੀ ਕਰਦਾ ਹੈ । ਨੰਗਲ ਪਲਾਂਟ ਦੇਸ਼ ਦੇ ਸਭ ਤੋਂ ਪੁਰਾਣੇ ਖਾਦ ਪਲਾਂਟਾ ਵਿੱਚੋਂ ਇੱਕ ਹੈ ।

Leave a Reply

Your email address will not be published. Required fields are marked *