******************************

ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਵਿਚ ਸਾਬਕਾ ਸੈਸ਼ਨ ਜੱਜ ਸ: ਜੇ,ਐਸ ਖੁਸ਼ਦਿਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ।ਪ੍ਰਧਾਨਗੀ ਮੰਡਲ ਵਿੱਚ ਖਾਲਸਾ ਕਾਲਜ ਵਲੋਂ ਡਾ: ਬਲਵੀਰ ਕੌਰ,ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਮੀਤ ਪ੍ਰਧਾਨ ਅਮਰਜੀਤ ਖੁਰਲ, ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ, ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਸ਼ਾਮਲ ਸਨ।ਪ੍ਰਧਾਨ ਸੇਵੀ ਰਾਇਤ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪਰੋਗਰਾਮ ਦੀ ਰੂਪ-ਰੇਖਾ ਦੱਸੀ ।

ਪਰੋਗਰਾਮ ਦੀ ਸ਼ੁਰੂਆਤ ਸ੍ਰੀ ਮਤੀ ਦਵਿੰਦਰ ਕੌਰ ਢਿੱਲੋਂ ਜੀ ਵਲੋਂ ਗਾਏ ਧਾਰਮਿਕ ਗੀਤ ਨਾਲ ਹੋਈ ।ਸਤਪਾਲ, ਆਸ਼ਾ ਕਮਲ,ਮੋਹਨ ਲਾਲ ਭੁੰਮਕ, ਹਰਿੰਦਰ ਹਰ ਨੇ ਆਪਣੇ ਲਿਖੇ ਗੀਤ ਸੁਣਾਏ ।ਰਾਣਾ ਸੂਫੀ ਬੂਲਪੁਰੀ ਦੀ ਕਿਤਾਬ ” ਸਿਫਤ ਤੇਰੀ” ਦਾ ਲੋਕ-ਅਰਪਣ ਪ੍ਰਧਾਨਗੀ ਮੰਡਲ ਵਲੋਂ ਕੀਤਾ ਗਿਆ।ਇਸ ਮੌਕੇ ਪੁਸਤਕ ਬਾਰੇ ਗਲ ਕਰਦਿਆਂ ਸਤਬੀਰ ਕੌਰ ਨੇ ਕਿਹਾ ਕਿ ਇਸ ਵਿਚਲੀਆਂ ਕਵਿਤਾਵਾਂ ਬਹੁਤੀਆਂ ਧਾਰਮਿਕ ਹਨ । ਗੁਰੂ ਨਾਨਕ ਦੇਵ ਜੀ, ਪੀਰਾਂ ਫਕੀਰਾਂ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਬਾਰੇ ਵਧੀਆ ਸ਼ਰਧਾ ਨਾਲ ਗੁਣ ਗਾਇਨ ਕੀਤਾ ਗਿਆ ਹੈ।ਕੁਝ ਕਵਿਤਾਵਾਂ ਦੇਸ਼ ਪ੍ਰੇਮ, ਸਮਾਜਿਕ ਕਾਣੀ -ਵੰਡ,ਪੰਜਾਬੀ ਮਾਂ ਬੋਲੀ ਅਤੇ ਰੁਮਾਂਟਿਕ ਅੰਦਾਜ਼ ਵਾਲੀਆਂ ਹਨ।ਦਵਿੰਦਰ ਕੌਰ ਢਿੱਲੋਂ ਨੇ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ ।
Adv.
ਜੇ,ਐਸ,ਖੁਸ਼ਦਿਲ ਜੀ ਨੇ ਕਿਤਾਬ ਨੂੰ ਸਾਹਿਤ ਜਗਤ ਵਿਚ ਜੀ ਆਇਆਂ ਕਹਿੰਦਿਆਂ ਲੇਖਕ ਨੂੰ ਵਧਾਈ ਦਿੱਤੀ ।ਡਾ: ਬਲਵੀਰ ਕੌਰ,ਸੇਵੀ ਰਾਇਤ ਅਤੇ ਡਾ: ਪਤੰਗ ਜੀ ਨੇ ਵੀ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ।ਸਿਮਰਜੀਤ ਗਰੇਵਾਲ, ਬਲਵੰਤ ਸਿੰਘ ਮੁਸਾਫਿਰ,ਸੁਧਾ ਸੰਦੀਪ ਜੈਨ,ਮਨਜੀਤ ਕੌਰ ਮੋਹਾਲੀ, ਰਜਿੰਦਰ ਰੇਨੂ, ਜਸਪਾਲ ਸਿੰਘ ਦੇਸੂਮਾਜਰਾ,ਨਰਿੰਦਰ ਨਸਰੀਨ, ਨਵਨੀਤ ਕੌਰ ਮਠਾੜੂ, ਸਤਿਕਾਰ ਕੌਰ, ਕਰਮਜੀਤ ਬੱਗਾ, ਦਰਸ਼ਨ ਸਿੱਧੂ,ਅਜੀਤ ਸਿੰਘ ਸੰਧੂ ਅਤੇ ਆਰ,ਕੇ,ਭਗਤ,ਨੇ ਸਮਾਜਿਕ ਸਰੋਕਾਰ ਦੀਆਂ ਕਵਿਤਾਵਾਂ ਸੁਣਾਈਆਂ ।ਮਲਕੀਤ ਨਾਗਰਾ ,ਬਾਬੂ ਰਾਮ ਦੀਵਾਨਾ,ਰਤਨ ਬਾਬਕਵਾਲਾ,ਨੇ ਬੁਲੰਦ ਆਵਾਜ਼ ਵਿਚ ਗੀਤ ਸੁਣਾ ਕੇ ਬੱਲੇ ਬੱਲੇ ਕਰਵਾਈ।ਗੁਰਦਰਸ਼ਨ ਸਿੰਘ ਮਾਵੀ ਜੀ ਨੇ ਸਟੇਜ ਦੀ ਕਾਰਵਾਈ ਨੂੰ ਬੜੇ ਖੂਬਸੂਰਤ ਢੰਗ ਨਾਲ ਚਲਾਇਆ।
Adv.
ਇਸ ਮੌਕੇ ਜੋਗਿੰਦਰ ਸਿੰਘ ਜੱਗਾ, ਅਮਰਜੀਤ ਧੀਮਾਨ, ਕ੍ਰਿਸ਼ਨ ਗੋਪਾਲ ਸ਼ਰਮਾ,ਹਰਮਿੰਦਰ ਕਾਲੜਾ,ਸੁਨੀਤਾ ਰਾਣੀ,ਦਰਸ਼ਨ ਤਿਓਣਾ, ਰਣਬੀਰ ਕੌਰ,ਪ੍ਰੀਤ ਮਾਨ,ਸੰਜੀਵ ਕੁਮਾਰ, ਮਨਮੀਤ ਕੌਰ,ਨਵਦੀਪ ਕੌਰ,ਅਰਮਾਨ,ਵੀ ਸ਼ਾਮਲ ਸਨ।

