
ਬਟਾਲਾ, 21 ਫਰਵਰੀ ( ਇੰਦਰਜੀਤ ਸਿੰਘ ਬਾਵਾ/ਅਮਰੀਕ ਮਠਾਰੂ ) – ਪੁਲਿਸ ਜ਼ਿਲ੍ਹਾ ਬਟਾਲਾ ’ਚ ਪੈਂਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਵੋਟਾਂ ਪੈਣ ਦਾ ਕੰਮ ਬੀਤੀ ਸ਼ਾਮ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਿਆ ਹੈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਸ੍ਰੀ ਗੌਰਵ ਤੂਰਾ (ਆਈ.ਪੀ.ਐੱਸ.) ਨੇ ਚੋਣ ਪ੍ਰੀਕ੍ਰਿਆ ਅਮਨ ਪੂਰਵਕ ਨੇਪਰੇ ਚੜ੍ਹਨ ’ਤੇ ਸਮੂਹ ਵੋਟਰਾਂ ਅਤੇ ਰਾਜਨੀਤਿਕ ਆਗੂਆਂ ਦਾ ਧੰਨਵਾਦ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਚੋਣ ਡਿਊਟੀ `ਤੇ ਤਾਇਨਾਤ ਪੰਜਾਬ ਪੁਲਿਸ, ਪੰਜਾਬ ਹੋਮਗਰਾਡਜ਼ ਦੇ ਜਵਾਨਾਂ, ਬੀ.ਐੱਸ.ਐੱਫ. ਤੇ ਪੈਰਾ ਮਿਲਟਰੀ ਦੇ ਜਵਾਨਾਂ ਨੂੰ ਸ਼ਾਬਾਸ਼ ਦਿੱਤੀ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਨਿਭਾਇਆ ਹੈ।
Adv.
ਐੱਸ.ਐੱਸ.ਪੀ. ਬਟਾਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਪੰਜ ਵਿਧਾਨ ਸਭਾ ਹਲਕੇ ਬਟਾਲਾ, ਫਤਿਹਗੜ ਚੂੜੀਆਂ, ਕਾਦੀਆਂ, ਡੇਰਾ ਬਾਬਾ ਨਾਨਕ ਅਤੇ ਸ੍ਰੀ ਹਰਗੋਬਿੰਦਪੁਰ ’ਚ ਵੋਟਾਂ ਪੂਰਨ ਅਮਨ ਸ਼ਾਤੀ ਦੇ ਮਹੌਲ ’ਚ ਪਈਆਂ ਅਤੇ ਕਿਤੋਂ ਵੀ ਕੋਈ ਲੜਾਈ ਝਗੜੇ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਉਨਾਂ ਕਿਹਾ ਕਿ ਸਮੂਹ ਵੋਟਰਾਂ ਅਤੇ ਚੋਣਾਂ ਲੜ ਰਹੇ ਉਮੀਦਵਾਰਾਂ ਤੇ ਉਨਾਂ ਦੇ ਸਮੱਰਥਕਾਂ ਨੇ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਹੈ ਜਿਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ।
Adv.
ਉਨਾਂ ਪੁਲਿਸ ਜਵਾਨਾਂ ਤੇ ਸੁਰੱਖਿਆ ’ਤੇ ਤਾਇਨਾਤ ਸਮੂਹ ਅਮਲੇ ਨੂੰ ਚੋਣਾਂ ਸ਼ਾਤੀ ਪੂਰਵਕ ਨੇਪਰੇ ਚੜਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਜਵਾਨਾਂ ਨੇ ਆਪਣੀ ਚੋਣ ਡਿਊਟੀ ਪੂਰੀ ਤਰਾਂ ਪੇਸ਼ੇਵਰ ਢੰਗ ਨਾਲ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਈ ਹੈ ਜਿਸ ਲਈ ਉਹ ਸਾਰੇ ਸ਼ਾਬਾਸ਼ੀ ਦੇ ਹੱਕਦਾਰ ਹਨ।

