ਦਵਿੰਦਰ ਕੌਰ ਢਿੱਲੋਂ ਜੀ ਦੀ ਪੁਸਤਕ ਸੱਧਰਾ ਦੀ ਫੁਲਕਾਰੀ ਲੋਕ ਅਰਪਣ

ਦਵਿੰਦਰ ਕੌਰ ਢਿੱਲੋਂ ਜੀ ਦੀ ਪੁਸਤਕ ਸੱਧਰਾ ਦੀ ਫੁਲਕਾਰੀ ਲੋਕ ਅਰਪਣ
************************************


ਚੰਡੀਗੜ੍ਹ (ਅਮਰੀਕ ਮਠਾਰੂ)    ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਰਾਮਗੜ੍ਹੀਆ ਭਵਨ ਚੰਡੀਗੜ੍ਹ ਵਿਖੇ ਪ੍ਰਸਿਧ ਗਾਇਕਾ ਅਤੇ ਫਿਲਮੀ ਕਲਾਕਾਰ ਸ੍ਰੀ ਮਤੀ ਪ੍ਰਮਿੰਦਰ ਕੌਰ ਪੰਮੀ ਦੀ ਪ੍ਰਧਾਨਗੀ ਹੇਠ ਹੋਈ ।ਪ੍ਰਧਾਨਗੀ ਮੰਡਲ ਵਿੱਚ ਹਾਈ ਕੋਰਟ ਦੇ ਸਾਬਕਾ ਜਜ ਜੇ, ਐਸ, ਖੁਸ਼ਦਿਲ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਖੁਰਲ, ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਅਤੇ ਲੇਖਿਕਾ ਦਵਿੰਦਰ ਕੌਰ ਢਿੱਲੋਂ ਜੀ ਸ਼ਾਮਲ ਸਨ।ਹਰਿੰਦਰ ਹਰ ਵਲੋਂ ਧਾਰਮਿਕ ਗਾਣੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ ।ਬਲਵਿੰਦਰ ਢਿਲੋਂ ਨੇ ਬਾਬਾ ਦੀਪ ਸਿੰਘ ਜੀ ਬਾਰੇ ਗੀਤ ਸੁਣਾਇਆ।ਪ੍ਰਧਾਨਗੀ ਮੰਡਲ ਵਲੋਂ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ।ਸੁਮਨ ਰਾਣੀ ਨੇ ਹਿੰਦੀ ਫਿਲਮੀ ਗੀਤ ਗਾ ਕੇ ਸੋਹਣਾ ਸਮਾਂ ਬੰਨਿਆ ।ਪੇਪਰ ਪੜ੍ਹਨ ਵੇਲੇ ਸ੍ਰੀਮਤੀ ਪਰਮਜੀਤ ਪਰਮ ਨੇ ਕਿਹਾ ਕਿ ਬੜੀ ਮਿਹਨਤ ਨਾਲ ਤਿਆਰ ਕੀਤੀ ਕਿਤਾਬ ਵਿਚ ਸ਼ੇਅਰ, ਟੱਪੇ, ਗੀਤ ਅਤੇ ਕਵਿਤਾਵਾਂ ਹਨ।

ਵਿਸ਼ੇ ਅਤੇ ਸ਼ਬਦਾਂ ਦੀ ਚੋਣ ਬਹੁਤ ਖੂਬਸੂਰਤ ਹੈ।ਮਨਜੀਤ ਕੌਰ ਮੀਤ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਸਰਲ ਸ਼ਬਦ ਆਪ ਮੁਹਾਰੇ ਦਿਲ ਨੂੰ ਮੋਹ ਲੈਂਦੇ ਹਨ ।ਅਮਰਜੀਤ ਖੁਰਲ, ਦਰਸ਼ਨ ਸਿੱਧੂ, ਮਲਕੀਤ ਬਸਰਾ, ਸੇਵੀ ਰਾਇਤ ਅਤੇ ਡਾ: ਪਤੰਗ ਜੀ ਨੇ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ ।ਦਵਿੰਦਰ ਕੌਰ ਢਿੱਲੋਂ ਜੀ ਨੇ ਸਭ ਦਾ ਧੰਨਵਾਦ ਕੀਤਾ ।ਆਪਣੀ ਕਿਤਾਬ ਵਿਚੋਂ ਕੁਝ ਟੱਪੇ ਅਤੇ ਸ਼ਿਵ ਬਟਾਲਵੀ ਦਾ ਗੀਤ ਸੁਣਾਇਆ। ਜਸਟਿਸ ਖੁਸ਼ਦਿਲ ਜੀ ਨੇ ਕਿਹਾ ਕਿ ਕਿਤਾਬ ਪੜ੍ਹਦਿਆਂ ਵੱਖਰਾ ਹੀ ਅਨੰਦ ਮਾਣਿਆ ਜਾ ਸਕਦਾ ਹੈ।ਲੇਖਕ ਨੂੰ ਜੇ ਚੰਗਾ ਮਾਹੌਲ ਮਿਲ ਜਾਵੇ ਤਾਂ ਉਹ ਅਗੰਮੀ ਰਸ ਭਰਪੂਰ ਰਚਨਾ ਕਰ ਸਕਦਾ ਹੈ ।ਮੁੱਖ ਮਹਿਮਾਨ ਨੇ ਕਿਹਾ ਕਿ ਪੰਜਾਬ ਦੀਆਂ ਅਜੋਕੀਆਂ ਸਮਸਿਆਵਾਂ ਬਾਰੇ ਲਿਖਣਾ ਜਰੂਰੀ ਹੈ ।ਲੇਖਕ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ।

Adv.

 

ਦਵਿੰਦਰ ਢਿੱਲੋਂ ਨੇ ਸੋਹਣੇ ਟਾਈਟਲ ਵਾਲੀ ਵਧੀਆ ਕਿਤਾਬ ਲਿਖੀ ਹੈ। ਇਸ ਮੌਕੇ ਸਾਹਿਤ ਵਿਗਿਆਨ ਕੇਂਦਰ ਦੇ ਮੈਬਰਾਂ, ਸ਼ੁਭ ਚਿੰਤਕਾਂ ਅਤੇ ਹਾਜਰ ਲੇਖਕਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਸਭਾਲਿਆ। ਪੁਸਤਕ ਪ੍ਰਾਪਤ ਕਰਨ ਲਈ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਨਾਲ ਸੰਪਰਕ ਕੀਤਾ ਜਾ ਸਕਦਾ ਹੈ

Leave a Reply

Your email address will not be published. Required fields are marked *