ਸੰਯੁਕਤ ਸਮਾਜ ਮੋਰਚਾ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਡਾ. ਕਮਲਜੀਤ ਸਿੰਘ ਕੇ ਜੇ ਘੁਮਾਣ ਦੇ ਹੱਕ ਵਿੱਚ ਪਿੰਡ ਬੋਹਜਾ ਵਿਖੇ ਭਰਵੀਂ ਮੀਟਿੰਗ ਹੋਈ।
ਸ੍ਰੀ ਹਰਗੋਬਿੰਦਪੁਰ /ਘੁਮਾਣ, 11 ਫਰਵਰੀ (ਇੰਦਰਜੀਤ ਸਿੰਘ ਬਾਵਾ) : ਸੰਯੁਕਤ ਸਮਾਜ ਮੋਰਚਾ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਡਾ. ਕਮਲਜੀਤ ਸਿੰਘ ਕੇ ਜੇ ਘੁਮਾਣ ਦੇ ਹੱਕ ਵਿੱਚ ਜ਼ਿਲ੍ਹਾ ਸੰਯੁਕਤ ਸਕੱਤਰ ਗੁਰਦੇਵ ਸਿੰਘ ਭਾਈਆ ਦੇ ਗ੍ਰਹਿ ਪਿੰਡ ਬੋਹਜਾ ਵਿਖੇ ਭਰਵੀਂ ਮੀਟਿੰਗ ਹੋਈ। ਇਹ ਮੀਟਿੰਗ ਇਕ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਵਿੱਚ ਉਮੀਦਵਾਰ ਡਾ ਕਮਲਜੀਤ ਸਿੰਘ ਕੇ ਜੇ ਉਚੇਚੇ ਤੌਰ ਤੇ ਪਹੁੰਚੇ। ਜਿੱਥੇ ਉਹਨਾਂ ਦਾ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਡਾ ਕੇ ਜੇ ਘੁਮਾਣ ਨੇ ਆਖਿਆ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਹਰ ਵਰਗ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਹਮੇਸ਼ਾ ਕਿਸਾਨਾਂ, ਮਜ਼ਦੂਰਾਂਅਤੇ ਹਰ ਵਰਗ ਦੇ ਲੋਕਾਂ ਦੀ ਲੁੱਟ ਖਸੁੱਟ ਕੀਤੀ ਹੈ। ਉਹਨਾਂ ਆਖਿਆ ਕਿ ਕਾਲੇ ਕਾਨੂੰਨਾਂ ਦੋਰਾਨ ਸੱਤ ਸੋ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਜਿੰਨਾ ਦੀ ਕੁਰਬਾਨੀ ਕਦੇ ਭੁਲਾਇਆ ਨਹੀਂ ਜਾ ਸਕਦਾ। ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਆਉਣ ਤੇ ਹਰ ਵਰਗ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਵਰਗੀ ਬਿਮਾਰੀ ਨੂੰ ਖ਼ਤਮ ਕੀਤਾ ਜਾਵੇਗਾ।
Adv.
ਇਸ ਮੌਕੇ ਜ਼ਿਲ੍ਹਾ ਸੰਯੁਕਤ ਸਕੱਤਰ ਗੁਰਦੇਵ ਸਿੰਘ ਭਾਈਆ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ- ਉਮਰਾਜ ਸਿੰਘ ਧਰਦਿਉ, ਸੂਬੇਦਾਰ : ਗੁਰਦੀਪ ਸਿੰਘ ਘੁਮਾਣ, ਜ਼ਿਲ੍ਹਾ ਸਲਾਹਕਾਰ ਸੰਤੋਖ ਸਿੰਘ ਮਧਰਾ, ਸਤਬੀਰ ਸਿੰਘ ਚੀਮਾਂ, ਬਲਜਿੰਦਰ ਸਿੰਘ ਕੰਡੀਲਾ, ਜ਼ਿਲ੍ਹਾ ਮੀਤ ਪ੍ਰਧਾਨ ਬੇਅੰਤ ਸਿੰਘ ਔਲਖ, ਪ੍ਰਧਾਨ ਜਗਦੀਸ਼ ਸਿੰਘ ਚਾਚੋਕੇ, ਪ੍ਰਧਾਨ ਜੋਗਿੰਦਰ ਸਿੰਘ ਪੇਰੋਸਾਹ, ਕੁਲਬੀਰ ਸਿੰਘ ਘੁਮਾਣ ਬਲਾਕ ਮੀਤ ਪ੍ਰਧਾਨ, ਪ੍ਰਧਾਨ ਮਲੂਕ ਸਿੰਘ, ਗੁਰਦੀਪ ਸਿੰਘ ਘੁਮਾਣ ਡੇਅਰੀ ਵਾਲਾ, ਰਣਜੀਤ ਸਿੰਘ ਚੀਮਾਂ ਖੁੱਡੀ, – ਜਪਸਿਮਰਨ ਸਿੰਘ ਚੀਮਾਂ ਖੁੱਡੀ, : ਦਵਿੰਦਰ ਸਿੰਘ ਟਣਾਣੀਵਾਲ, ਸੁਖਦੇਵ ‘ ਸਿੰਘ ਬੋਹਜਾ, ਲਖਵਿੰਦਰ ਸਿੰਘ ਬੋਹਜਾ, ਸਤਨਾਮ ਸਿੰਘ ਬੋਹਜਾ, ਸਕੱਤਰ ਸਿੰਘ ‘ ਬੋਹਜਾ, ਕੁਲਵਿੰਦਰ ਸਿੰਘ ਬੋਹਜਾ, । ਅਵਤਾਰ ਸਿੰਘ, ਸੂਬੇਦਾਰ ਜਗੀਰ ਸਿੰਘ, ‘ ਅਨੋਖ ਸਿੰਘ ਬੋਹਜਾ, ਨਰਿੰਦਰਪਾਲ ਸਿੰਘ * ਬੋਹਜਾ, ਹਰਿੰਦਰ ਸਿੰਘ ਫੌਜੀ, ਵਰਿਆਮ ਸਿੰਘ ਬੋਹਜਾ ਸਮੇਤ ਵੱਡੀ ਗਿਣਤੀ ਵਿੱਚ ‘ ਵਰਕਰ ਹਾਜ਼ਰ ਸਨ।