ਸਾਹਿਤ ਵਿਗਿਆਨ ਕੇਂਦਰ ਵੱਲੋਂ ਦਵਿੰਦਰ ਕੌਰ ਢਿੱਲੋਂ ਦੀ ਪਲੇਠੀ ਕਾਵਿ-ਕਿਤਾਬ ‘ਸੱਧਰਾਂ ਦੀ ਫੁਲਕਾਰੀ‘ ਦੇ ਲੋਕ ਅਰਪਣ
ਚੰਡੀਗੜ੍ਹ (ਅਮਰੀਕ ਮਠਾਰੂ), 10 ਫਰਵਰੀ 2022:
ਸਾਹਿਤ ਵਿਗਿਆਨ ਕੇਂਦਰ ਵੱਲੋਂ ਦਵਿੰਦਰ ਕੌਰ ਢਿੱਲੋਂ ਦੀ ਪਲੇਠੀ ਕਾਵਿ-ਕਿਤਾਬ ‘ਸੱਧਰਾਂ ਦੀ ਫੁਲਕਾਰੀ‘ ਦੇ ਲੋਕ ਅਰਪਣ ਅਤੇ ਵਿਚਾਰ ਚਰਚਾ ਸਬੰਧੀ ਸਮਾਗਮ ਮਿਤੀ 12 ਫਰਵਰੀ, 2022 ਦਿਨ ਸ਼ਨਿਚਰਵਾਰ ਨੂੰ 11.30 ਵਜੇ ਸਵੇਰੇ, ਰਾਮਗੜ੍ਹੀਆ ਭਵਨ, ਸੈਕਟਰ 27, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
Adv.
ਇਸ ਸਬੰਧੀ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਅਤੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪਰਮਿੰਦਰ ਕੌਰ ਪੰਮੀ ਹੋਣਗੇ। ਉਨ੍ਹਾਂ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ।