ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨੇ ਬਾਗੀ ਸੁਰਾਂ ਫੇਰ ਉਠਾਆਉਣੀਆਂ ਸ਼ੁਰੂ ਕੀਤੀਆ।

ਬਟਾਲਾ (IPT BUREAU)ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨਾਲ,ਜਿਹੜੇ ਕੁਝ ਦਿਨ ਪਹਿਲਾਂ ਕਾਂਗਰਸ ਤੋਂ ਮੂੰਹ ਮੋੜ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਜਦੋਂ ਹਲਕੇ ਵਿਚ ਵੱਡਾ ਵਿਰੋਧ ਹੋਇਆ ਤਾਂ ਉਹ ਮੁੱਖ ਮੰਤਰੀ ਸ: ਚੰਨੀ ਨਾਲ ਗੱਲਬਾਤ ਕਰਕੇ ਮੁੜ ਕਾਂਗਰਸ ਆ ਗਏ। ਲੇਕਿਨ ਜਦੋਂ ਕਾਂਗਰਸ ਨੇ ਆਪਣੀ ਲਿਸਟ ਜਾਰੀ ਕੀਤੀ,ਤਾਂ ਬਲਵਿੰਦਰ ਲਾਡੀ ਦੀ ਟਿਕਟ ਕੱਟ ਦਿੱਤੀ ਗਈ ਸੀ,ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਿਹਾ ਕੀ ਕਹਿਣ ਤੇ ਕੀ ਨਾ ਕਹਿਣ,ਹਾਂ ਉਨ੍ਹਾਂ ਪਹਿਲਾਂ ਇਹ ਜ਼ਰੂਰ ਕਿਹਾ ਸੀ,ਕਿ ਪਾਰਟੀ ਨੇ ਜਿੰਨੂੰ ਵੀ ਟਿਕਟ ਦਿੱਤੀ ਹੈ,ਮੈਂ ਉਸ ਦੇ ਨਾਲ ਖੜ੍ਹਾ ਹੋਵਾਂਗਾ। ਲੇਕਿਨ ਅੱਜ ਅਚਾਨਕ ਉਨ੍ਹਾਂ ਦੇ ਤੇਵਰ ਬਦਲ ਗਏ ਅਤੇ ਉਨ੍ਹਾਂ ਬਾਗੀ ਸੁਰਾਂ ਫੇਰ ਉਠਾਉਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ,ਕਿ ਪਾਰਟੀ ਨੇ ਜਿਸ ਨੂੰ ਟਿਕਟ ਦਿੱਤੀ ਹੈ,ਉਹ ਸਿਆਸਤ ਦਾ ਅਨਾੜੀ ਖਿਡਾਰੀ ਹੈ,ਇਸ ਲਈ ਟਿਕਟ ਬਾਰੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਅਤੇ ਜੇ ਅਜੇਹਾ ਪਾਰਟੀ ਨੇ ਨਾਂ ਕੀਤਾ,ਤਾਂ ਫਿਰ ਸਾਨੂੰ ਮਜ਼ਬੂਰਨ ਅਗਲਾ ਕਦਮ ਪੁੱਟਣਾ ਪਵੇਗਾ।
Adv.
ਜਦੋਂ ਉਨ੍ਹਾਂ ਨੂੰ ਕਦੀ ਹਾਂ ਕਦੀ ਨਾਂਹ ਦਾ ਕਾਰਨ ਪੁੱਛਿਆ,ਤਾਂ ਉਨ੍ਹਾਂ ਕਿਹਾ ਕਿ ਮੈਨੂੰ ਟਿਕਟ ਨਾ ਮਿਲਣ ਤੋਂ ਬਾਅਦ ਹਲਕੇ ਵਿੱਚ ਰੋਸ ਹੈ ਅਤੇ ਮੇਰੇ ਸਮਰਥਕ ਚਾਹੁੰਦੇ ਹਨ,ਕਿ ਪਾਰਟੀ ਆਪਣਾ ਫੈਸਲਾ ਬਦਲੇ,ਇਸ ਲਈ ਅਸੀਂ ਹੁਣ ਪਾਰਟੀ ਨੂੰ ਦੁਬਾਰਾ ਅਲਟੀਮੇਟਮ ਦਿੱਤਾ ਹੈ,ਕੇ ਉਮੀਦਵਾਰ ਤੇ ਨਜ਼ਰਸਾਨੀ ਕੀਤੀ ਜਾਵੇ ਅਤੇ ਸਾਨੂੰ ਟਿਕਟ ਦਿੱਤੀ ਜਾਵੇ, ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੋਇਆ,ਤਾਂ ਉਹ ਆਪਣੇ ਸਮਰਥਕਾਂ ਨਾਲ਼ ਅਗਲੀ ਰਣਨੀਤੀ ਅਪ-ਨਾਉਣਗੇ।

