ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਜਨਵਰੀ ਮਹੀਨੇ ਦੀ ਕਾਵਿ ਮਿਲਣੀ ਦਾ ਸਫ਼ਲ ਆਯੋਜਨ )

( ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਜਨਵਰੀ ਮਹੀਨੇ ਦੀ ਕਾਵਿ ਮਿਲਣੀ ਦਾ ਸਫ਼ਲ ਆਯੋਜਨ )


ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਹੋਰ ਕਮੇਟੀ ਮੈਂਬਰਜ਼ ਦੇ ਸਹਿਯੋਗ ਨਾਲ ਜਨਵਰੀ ਮਹੀਨੇ ਦੀ ਕਾਵਿ ਮਿਲਣੀ ਦਾ ਸਫ਼ਲ ਆਯੋਜਨ 9 ਜਨਵਰੀ ਐਤਵਾਰ ਨੂੰ ਕੀਤਾ ਗਿਆ । ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ । ਪ੍ਰੋਫੈਸਰ ਗੁਰਭਜਨ ਗਿੱਲ ਜੀ ਨੂੰ ਸੁਨਣ ਲਈ ਮੈਂਬਰਜ਼ ਵਿੱਚ ਭਾਰੀ ਉਤਸ਼ਾਹ ਸੀ । ਮੀਟਿੰਗ ਦਾ ਸੰਚਾਲਨ ਪ੍ਰੋਫੈਸਰ ਹਰਜੱਸਪ੍ਰੀਤ ਗਿੱਲ ਸਰਪ੍ਰਸਤ ਨੇ ਬਹੁਤ ਸਹਿਜ ਵਿੱਚ ਕੀਤਾ । ਸੰਸਥਾ ਦੀ ਪ੍ਰਧਾਨ ਬਹੁਤ ਸੁਰੀਲੇ ਸੁਰਾਂ ਦੀ ਮਲਿਕਾ ਰਿੰਟੂ ਭਾਟੀਆ ਨੇ ਹਾਜ਼ਰੀਨ ਮੈਂਬਰਜ਼ .ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨ ਤੇ ਸਤਿਕਾਰਿਤ ਸ਼ਾਇਰਾਂ ਨੂੰ ਨਿੱਘਾ ਜੀ ਆਇਆ ਕਿਹਾ ਤੇ ਨਵੇਂ ਸਾਲ ਦੀ ਕਾਵਿ ਮਿਲਣੀ ਦਾ ਆਗਾਜ਼ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ :- “ ਮਿੱਤਰ ਪਿਆਰੇ ਨੂੰ , ਹਾਲ ਮੁਰੀਦਾਂ ਦਾ ਕਹਿਣਾ “ ਆਪਣੀ ਸੁਰੀਲੀ ਅਵਾਜ਼ ਗਾਇਨ ਕਰਕੇ ਪੇਸ਼ ਕਰਕੇ ਕੀਤਾ ।


ਪ੍ਰੀਤ ਗਿੱਲ ਜੀ ਨੇ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਨੂੰ ਕਿਹਾ ਕਿ ਉਹ ਪ੍ਰੋਫੈਸਰ ਗੁਰਭਜਨ ਗਿੱਲ ਜੀ ਦਾ ਸਵਾਗਤ ਕਰਨ ਤੇ ਉਹਨਾਂ ਨੂੰ ਪ੍ਰਧਾਨਗੀ ਕਰਨ ਲਈ ਕਹਿਣ । ਪ੍ਰੋਫੈਸਰ ਗੁਰਭਜਨ ਗਿੱਲ ਜੀ ਨੇ ਬਹੁਤ ਵਧੀਆ ਟਿਪਸ ਵੀ ਦਿੱਤੇ ਤੇ ਆਪਣੀ ਬਹੁਤ ਪਿਆਰੀ ਗ਼ਜ਼ਲ ਵੀ ਪੇਸ਼ ਕੀਤੀ ।ਪ੍ਰੋਫੈਸਰ ਗੁਰਭਜਨ ਗਿੱਲ ਜੀ ਦੇ ਦੱਸੇ ਹੋਏ ਟਿਪਸ ਦਾ ਸੱਭ ਨੇ ਖੁੱਲ੍ਹੇ ਦਿਲ ਨਾਲ ਸਵਾਗਤ । ਸਭਾ ਦੇ ਸੈਕਟਰੀ ਜਨਰਲ ਅਮਨਬੀਰ ਸਿੰਘ ਧਾਮੀ ਨੇ ਆਪਣੇ ਵਿਚਾਰਾਂ ਦੀ ਸਾਂਝ ਵੀ ਕੀਤੀ ਤੇ ਰਮਿੰਦਰ ਰਮੀ ਤੇ ਸਾਹਿਤਕ ਸਾਂਝਾਂ ਦੇ ਬਾਰੇ ਵਿੱਚ ਦੱਸਿਆ ਕਿ ਰਮਿੰਦਰ ਰਮੀ ਬਹੁਤ ਮਿਹਨਤ ਕਰ ਰਹੇ ਹਨ ਤੇ ਕਾਵਿ ਮਿਲਣੀ ਪ੍ਰੋਗਰਾਮਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸਲਾਹਿਆ ਜਾਂਦਾ ਹੈ ਤੇ ਹਰ ਕੋਈ ਇਸ ਸੰਸਥਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ । ਪ੍ਰੀਤ ਪ੍ਰਿਤਪਾਲ , ਅੰਜੂ ਅਮਨਦੀਪ ਗਰੋਵਰ , ਸੁਰਜੀਤ ਸਿੰਘ ਧੀਰ , ਕੁਲਵੰਤ ਕੌਰ ਢਿੱਲੋਂ ਯੂ ਕੇ , ਗੁਰਵੈਲ ਕੋਹਾਲਵੀ ਚੇਅਰਮੈਨ ਗੁਰਮੁਖੀ ਦੇ ਵਾਰਿਸ , ਡਾ. ਸੁੱਖਪਾਲ ਕੌਰ ਸਮਰਾਲਾ , ਸੁਰਜੀਤ ਕੌਰ ਭੋਗਪੁਰ , ਗੁਰਪ੍ਰੀਤ ਕੌਰ ਗੈਦੂ ਗ੍ਰੀਸ , ਸੁਖਦੀਪ ਕੌਰ ਨੇ ਤੇ ਗੁਰਚਰਨ ਸਿੰਘ ਜੋਗੀ ਜੀ ਨੇ ਆਪਣੀਆਂ ਰਚਨਾਵਾਂ ਬਹੁਤ ਹੀ ਖ਼ੂਬਸੂਰਤ ਅਵਾਜ਼ ਤੇ ਅੰਦਾਜ਼ ਵਿੱਚ ਪੇਸ਼ ਕੀਤੀਆਂ ।

ਕੁਝ ਪਾਰਟੀਸਿਪੈਂਟਸ ਅਚਨਚੇਤ ਕੋਈ ਜ਼ਰੂਰੀ ਕੰਮ ਆ ਜਾਣ ਕਰਕੇ ਨਹੀਂ ਆ ਸਕੇ , ਉਹਨਾਂ ਦੇ ਮੈਸੇਜ ਆ ਗਏ ਸਨ । ਨਦੀਮ ਅਫ਼ਜ਼ਲ ਪਾਕਿਸਤਾਨ ਤੋਂ , ਮਨਜੀਤ ਕੌਰ ਸੇਖੋਂ ਅਮਰੀਕਾ ਤੋਂ , ਗੁਰਚਰਨ ਸਿੰਘ ਜੋਗੀ , ਆਸ਼ਾ ਸ਼ਰਮਾ , ਕੁਲਦੀਪ ਧੰਜੂ , ਸਤਿੰਦਰ ਕੌਰ ਕਾਹਲੋਂ , ਡਾ. ਗੁਰਚਰਨ ਕੌਰ ਕੋਚਰ ਜੀ , ਜੈਸਮੀਨ ਮਾਹੀ , ਮਨਜੀਤ ਕੌਰ ਖੱਖ , ਹਰਦਿਆਲ ਸਿੰਘ ਝੀਤਾ , ਕੁਲਵਿੰਦਰ ਕੌਰ ਸਮਰਾ , ਡਾ . ਬਲਜੀਤ ਕੌਰ ਰਿਆੜ , ਹਰਜੀਤ ਕੌਰ ਬਮਰਾ , ਮੋਨਿਕਾ ਮਲਹੋਤਰਾ , ਜੋਬਨਰੂਪ ਛੀਨਾ ਤੇ ਅਜੀਤ ਦੇ ਨਾਮਵਰ ਪੱਤਰਕਾਰ ਦਰਸ਼ਨ ਸਿੰਘ ਜਟਾਣਾ ਕੈਲਗਰੀ ਤੋਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਰ ਬਹੁਤ ਮੈਂਬਰਜ਼ ਨੇ ਮੀਟਿੰਗ ਵਿੱਚ ਆਖੀਰ ਤੱਕ ਆਪਣੀ ਸ਼ਮੂਲੀਅਤ ਬਣਾਈ ਰੱਖੀ । ਪ੍ਰੀਤ ਗਿੱਲ ਜੀ ਨੇ ਕੁਲਵੰਤ ਕੌਰ ਢਿੱਲੋਂ ਜੀ ਯੂ ਕੇ ਨੂੰ ਮੀਟਿੰਗ ਦੀ ਕਲੋਜ਼ਿੰਗ ਕਰਨ ਲਈ ਕਿਹਾ । ਕੁਲਵੰਤ ਕੌਰ ਢਿੱਲੋਂ ਜੀ ਨੇ ਹਰ ਇਕ ਸ਼ਾਇਰ ਨੂੰ ਬਹੁਤ ਸੰਜੀਦਾ ਹੋਕੇ ਸੁਣਿਆ ਤੇ ਹਰੇਕ ਸ਼ਾਇਰ ਦੀ ਸ਼ਾਇਰੀ ਦੇ ਬਾਰੇ ਵਿੱਚ ਤੇ ਸਾਹਿਤਕ ਸਾਂਝਾ ਤੇ ਕਾਵਿ ਮਿਲਣੀ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ । ਡਾ . ਬਲਜੀਤ ਕੌਰ ਰਿਆੜ ਜੀ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਕੁਝ ਵਿਚਾਰ ਵੀ ਸਾਂਝੇ ਕੀਤੇ । ਆਖੀਰ ਵਿੱਚ ਰਮਿੰਦਰ ਰਮੀ ਨੇ ਪ੍ਰੀਤ ਗਿੱਲ , ਡਾ . ਬਲਜੀਤ ਕੌਰ ਰਿਆੜ , ਰਿੰਟੂ ਭਾਟੀਆ ਤੇ ਅਮਨਬੀਰ ਸਿੰਘ ਧਾਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੱਭ ਬਹੁਤ ਸਹਿਯੋਗ ਕਰ ਰਹੇ ਹਨ । ਅਮਨਬੀਰ ਬਹੁਤ ਵਧੀਆ ਸ਼ਾਇਰ ਤੇ ਬਹੁਤ ਮਿਹਨਤੀ ਤੇ ਪਿਆਰ ਵਾਲਾ ਹੈ । ਸਭਾ ਦੀ ਮੀਟਿੰਗ ਦੇ ਪੋਸਟਰ ਤੇ ਸਰਟੀਫਿਕੇਟਸ ਅਮਨਬੀਰ ਹੀ ਬਣਾਉਂਦਾ ਹੈ ।

Adv.

ਰਮਿੰਦਰ ਰਮੀ ਨੇ ਇਹ ਵੀ ਦੱਸਿਆ ਕਿ ਅਸੀਂ ਫੈਸਲਾ ਕੀਤਾ ਹੋਇਆ ਹੈ ਕਿ ਮਹੀਨੇ ਦੇ ਦੂਸਰੇ ਐਤਵਾਰ ਕਾਵਿ ਮਿਲਣੀ ਹੋਇਆ ਕਰੇਗੀ ਤੇ ਆਖਰੀ ਐਤਵਾਰ ਕੋਈ ਨਿਵੇਕਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ , ਜਿਸਦਾ ਸੰਚਾਲਨ ਡਾ . ਬਲਜੀਤ ਕੌਰ ਰਿਆੜ ਜੀ ਕਰਨਗੇ । ਜਨਵਰੀ ਦੇ ਆਖਰੀ ਐਤਵਾਰ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ । ਰਮਿੰਦਰ ਰਮੀ ਨੇ ਸੱਭ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਆਸ ਕਰਦੇ ਹਾਂ ਕਿ ਆਪ ਸੱਭ ਦੋਸਤਾਂ ਦਾ ਪਿਆਰ , ਸਾਥ ਤੇ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ । ਧੰਨਵਾਦ ਸਹਿਤ ।


ਰਮਿੰਦਰ ਰਮੀ ਸੰਸਥਾਪਕ , ਚੀਫ਼ ਐਮ ਡੀ ਤੇ ਪ੍ਰਬੰਧਕ ( ਅੰਤਰਰਾਸ਼ਟਰੀ ਸਾਹਿਤਕ ਸਾਂਝਾਂ )

Leave a Reply

Your email address will not be published. Required fields are marked *