ਬਟਾਲਾ ਸਮੇਤ ਪੰਜਾਬ ਸਰਕਾਰ ਵੱਲੋਂ ਅੱਜ ਛੇ ਜ਼ਿਲਿਆਂ ਦੇ ਐੱਸਐੱਸਪੀ ਦੇ ਤਬਾਦਲੇ

ਬਟਾਲਾ ਬਟਾਲਾ ਸਮੇਤ ਪੰਜਾਬ ਸਰਕਾਰ ਵੱਲੋਂ ਅੱਜ ਛੇ ਜ਼ਿਲਿਆਂ ਦੇ ਐੱਸਐੱਸਪੀ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਮਾਨਸਾ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੂੰ ਹੀ ਬਤੌਰ ਐੱਸਐੱਸਪੀ ਪਟਿਆਲਾ ਲਾਇਆ ਗਿਆ ਹੈ। ਜਿਹੜੇ ਹੋਰ ਐੱਸਐੱਸਪੀ ਬਦਲੇ ਗਏ ਹਨ, ਉਨ੍ਹਾਂ ਵਿਚ ਮੁਖਵਿੰਦਰ ਸਿੰਘ ਐੱਸਐੱਸਪੀ ਬਟਾਲਾ, ਬਲਵਿੰਦਰ ਸਿੰਘ ਐੱਸਐੱਸਪੀ ਖੰਨਾ, ਸੁਰਿੰਦਰ ਜੀਤ ਸਿੰਘ ਮੰਡ ਐੱਸਐੱਸਪੀ ਮੋਗਾ, ਹਰਕਮਲਪ੍ਰੀਤ ਸਿੰਘ ਖੱਖ ਐੱਸਐੱਸਪੀ ਕਪੂਰਥਲਾ ਤੇ ਹਰਚਰਨ ਸਿੰਘ ਭੁੱਲਰ ਐੱਸਐੱਸਪੀ ਪਟਿਆਲਾ ਸ਼ਾਮਲ ਹਨ।

ਗੋਰਵ ਤੂਰ ਆਈ ਪੀ ਐਸ ਬਟਾਲਾ ਦੇ ਨਵੇ ਐਸ ਐਸ ਪੀ ਹੋਣਗੇ ਜੋ ਅਮ੍ਰਿਤਸਰ ਤੋ ਬਦਲ ਕੇ ਮੁਖਵਿੰਦਰ ਸਿੰਘ ਭੁੱਲਰ ਦੀ ਥਾਂ ਆ ਰਹੇ ਹਨ।
Adv.

