ਲੁੱਟ ਨੂੰ ਅੰਜਾਮ ਦੇਣ ਆਏ ਚਾਰ ਲੁਟੇਰੇ ਬੈਂਕ ਦੇ ਗੰਨਮੈਨ ਦੀ ਰਾਈਫਲ ਲੈ ਕੇ ਹੋਏ ਫ਼ਰਾਰ
ਮੌਕੇ ਤੇ ਪੁੱਜੇ ਬਟਾਲਾ ਪੁਲਸ ਨੇ ਮਾਣਯੋਗ ਐੱਸ ਐੱਸ ਪੀ ਮੁਖਵਿੰਦਰ ਸਿੰਘ ਭੁੱਲਰ ਨੇ ਲਿਆ ਘਟਨਾ ਸਥਾਨ ਦਾ ਜਾਇਜ਼ਾ

ਲੁੱਟ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਵਰਗਾ ਬਣਿਆ ਮਾਹੌਲ

ਬਟਾਲਾ 29 ਦਸੰਬਰ (ਗੁਰਪ੍ਰੀਤ ਸਿੰਘ/ ਅਮਰੀਕ ਮਠਾਰੂ )
ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਤੇ ਪਿੰਡ ਬਹਾਦੁਰ ਹੂਸੈਨ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਵਿਚ ਚਿੱਟੇ ਦਿਨ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਇਹ ਜਾਣਕਾਰੀ ਐਸ ਐਸ ਪੀ ਬਟਾਲਾ ਸ੍ਰ ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨਾਲ ਸਾਂਝੀ ਕੀਤੀ ਜੋ ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਬਲ ਨਾਲ ਮੌਕੇ ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 1.55 ਮਿੰਟ ਤੇ ਚਾਰ ਲੁਟੇਰੇ ਬੈਂਕ ਅੰਦਰ ਦਾਖਲ ਹੋਏ ਜਿੰਨਾ ਪਿਸਟਲ ਦੀ ਨੌਕ ਤੇ ਸਾਡੇ 3 ਲੱਖ ਰੁਪਏ ਦੀ ਲੁੱਟ ਕੀਤੀ ਅਤੇ ਜਾਣ ਲੱਗੇ ਉ ਬੈਂਕ ਚ ਤਾਇਨਾਤ ਗੰਨਮੈਨ ਦੀ ਰਾਈਫਲ ਵੀ ਨਾਲ ਲੈ ਗਏ ਉਨ੍ਹਾਂ ਦੱਸਿਆ ਕਿ ਸਸੀਟੀਵੀ ਫੁੱਟਜ ਖੰਗਾਲੀ ਜਾ ਰਹੀ ਹੈ ਅਤੇ ਜ਼ਲਦ ਲੁਟੇਰਿਆਂ ਨੂੰ ਕਾਬੂ ਕੀਤਾ ਜਾਏਗਾ।
ਉਧਰ ਇਕ ਚਸ਼ਮਦੀਦ ਸਰਦਾਰ ਜੁੰਮਾ ਨਾਂ ਦਾ ਵਿਅਕਤੀ ਜੋ ਉਸ ਵੇਲੇ ਬੈਂਕ ਚੋ ਪੈਸੇ ਕਢਵਾਉਣ ਆਇਆ ਸੀ ਨੇ ਦੱਸਿਆ ਕਿ ਚਾਰ ਵਿਅਕਤੀ ਬੈਂਕ ਚ ਦਾਖਲ ਹੋਏ ਜਿਨ੍ਹਾਂ ਪਿਸਟਲ ਕੱਢ ਕੇ ਸਭਨੂੰ ਹੱਥ ਉੱਪਰ ਕਰਕੇ ਖ਼ੜੇ ਰਹਿਣ ਨੂੰ ਕਿਹਾ ਅਤੇ ਬੈਂਕ ਚ ਲੁੱਟ ਕੀਤੀ ਉਨ੍ਹਾਂ ਦੱਸਿਆ ਕਿ ਬੈਂਕ ਦੇ ਸੁਰੱਖਿਆ ਕਰਮੀ ਨਾਲ ਉਨ੍ਹਾਂ ਦੀ ਧੱਕਾਮੁੱਕੀ ਵੀ ਹੋਈ। ਬੈਂਕ ਇੰਚਾਰਜ ਵਿਕਾਸ ਰਾਜ ਨੇ ਵੀ ਇਸ ਘਟਨਾ ਦੀ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਪੁਲਿਸ ਜ਼ਿਲ੍ਹਾ ਬਟਾਲਾ ਅੰਦਰ ਲੁੱਟ ਖੋਹ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
Adv.

