ਅਸਮਾਨ ਵਿਚ ਦਿੱਖੀ ਰੇਲ ਗੱਡੀ ਵਰਗੀ ਹੈਰਤਅੰਗੇਜ ਚੀਜ਼ ਬਾਰੇ ਹੋਇਆ ਵੱਡਾ ਖੁੱਲ੍ਹਾਸਾ

ਚੰਡੀਗੜ੍ਹ, 4 ਦਸੰਬਰ, 2021 (IPT BUREAU)ਲੰਘੀ ਰਾਤ ਪੰਜਾਬ ਅਤੇ ਜੰਮੂ ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਅਸਮਾਨ ਵਿਚ ਨਜ਼ਰ ਆਈ ਰੇਲ ਗੱਡੀ ਦੀਆਂ ਲਾਈਟਾਂ ਵਰਗੀ ਚੀਜ਼ ਬਾਰੇ ਖੁੱਲ੍ਹਾਸਾ ਹੋ ਗਿਆ ਹੈ ਕਿ ਆਖਰ ਉਹ ਕੀ ਸੀ।
ਜੰਮੂ ਦੇ ਏ ਡੀ ਜੀ ਪੀ ਮੁਕੇਸ਼ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਹ ਜੋ ਅਸਮਾਨ ਵਿਚ ਨਜ਼ਰ ਆ ਰਹੀਹੈ, ਉਹ ਸਟਾਰ ਲਿੰਕ ਸੈਟੇਲਾਈਟ ਟਰੇਨ ਹੈ ਹੈਜ਼ਿਕਰਯੋਗ ਹੈ ਕਿ ਅਸਮਾਨ ਵਿਚ ਇਸ ਰੇਲ ਗੱਡੀ ਨੁਮਾ ਚੀਜ਼ ਨੂੰ ਵੇਖ ਕੇ ਲੋਕ ਹੱਕੇ ਬੱਕੇ ਰਹਿ ਗਏ ਸਨ।
Adv
ਅਸਲ ਵਿਚ ਸਟਾਰ ਲਿੰਕ ਸੈਟੇਲਾਈਟ ਇਲੋਨ ਮਸਕ ਦੀ ਮਲੀਅਤ ਸੈਟੇਲਾਈਟ ਹਨ।ਸਪੇਸ ਐਕਸ ਦਾ ਮਾਲਕ ਇਲੋਨ ਮਸਕ ਹੀ ਇਹਨਾਂ ਸੈਟੇਲਾਈਟਸ ਦਾ ਮਾਲਕ ਹੈ। ਇਲੋਨ ਰੀਵ ਮਸਕ ਇਕ ਉਦਮੀ ਤੇ ਵਪਾਰੀਹੈ ਜਿਸਨੇ ਸਪੇਸ ਐਕਸ ਦੀ ਸਥਾਪਨਾ ਕੀਤੀ ਸੀ। ਉਹ ਸਪੇਸ ਐਕਸ ਦਾ ਸੰਸਥਾਪਕ, ਸੀ ਈ ਓ ਤੇ ਚੀਫ ਇੰਜੀਨੀਅਰ ਹੈ।
ਉਸਦੀਆਂ ਰੇਲ ਗੱਡੀ ਨੁਮਾ ਸੈਟੇਲਾਈਟਸ ਦਾ ਮਕਸਦ ਤੇਜ਼ ਰਫਤਾਰ ਇੰਟਰਨੈਟ ਲਈ ਗਲੋਬਲ ਬਰੋਡਬੈਂਡ ਕਵਰੇਜ ਪ੍ਰਦਾਨ ਕਰਨਾ ਹੈ।।

