ਪੀ, ਐਸ, ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋ ਪੰਜਾਬੀ ਦੀ ਪ੍ਰਸਿਧ ਗਾਇਕਾ ਗੁਰਮੀਤ ਬਾਵਾ ਜੀ ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ

 

 

ਕਲਚਰਲ ਸੋਸਾਇਟੀ ਵੱਲੋਂ ਦੁੱਖ ਦਾ ਪ੍ਰਗਟਾਵਾ
*********************************


ਚੰਡੀਗੜ੍ਹ (ਦਵਿੰਦਰ ਕੌਰ ਢਿੱਲੋ) ਪੀ, ਐਸ, ਆਰਟਸ ਐਂਡ ਕਲਚਰਲ ਸੋਸਾਇਟੀ ਦੀ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਵਿਖੇ ਪ੍ਰਧਾਨ ਪ੍ਰਵੀਨ ਸੰਧੂ ਜੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਪੰਜਾਬੀ ਦੀ ਪ੍ਰਸਿਧ ਗਾਇਕਾ ਗੁਰਮੀਤ ਬਾਵਾ ਜੀ ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।ਇਸ ਮੌਕੇ ਚੇਅਰਮੈਨ ਗੁਰਦਰਸ਼ਨ ਸਿੰਘ ਮਾਵੀ ਨੇ ਦਸਿਆ ਕਿ ਬਾਵਾ ਜੀ ਦੀ ਲੰਬੀ ਹੇਕ ਨੇ ਉਹਨਾਂ ਨੂੰ ਵਿਲੱਖਣ ਪਛਾਣ ਦਿਵਾਈ।ਉਹਨਾਂ ਨੇ ਪੰਜਾਬ ਦੀਆਂ ਲੋਕ-ਕਥਾਵਾਂ ਅਤੇ ਪ੍ਰੀਤ ਕਹਾਣੀਆਂ ਨੂੰ ਬੁਲੰਦ ਆਵਾਜ਼ ਰਾਹੀਂ ਗਾ ਕੇ ਦੁਨੀਆਂ ਭਰ ਵਿਚ ਪੰਜਾਬੀ ਗਾਇਕੀ ਦਾ ਮਾਣ ਵਧਾਇਆ ।ਉਹਨਾਂ ਨੇ ਲਗਭਗ ਚਾਰ ਦਹਾਕੇ ਗਾ ਕੇ ਪੰਜਾਬੀ ਗਾਇਕੀ ਨੂੰ ਨਵੀਂ ਰੂਹ ਬਖਸ਼ੀ।ਅਗੋਂ ਉਹਨਾਂ ਦੀਆਂ ਦੋ ਧੀਆਂ ਵੀ ਗਾਇਕੀ ਦੇ ਖੇਤਰ ਵਿਚ ਨਾਮਣਾ ਖਟ ਰਹੀਆਂ ਹਨ ।
ਪ੍ਰਧਾਨ ਪ੍ਰਵੀਨ ਸੰਧੂ ਨੇ ਕਿਹਾ ਕਿ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਦੇ ਅਕਾਲ ਚਲਾਣੇ ਕਰਕੇ ਪੰਜਾਬੀ ਬੋਲੀ ਨੂੰ ਵੱਡਾ ਘਾਟਾ ਪਿਆ ਹੈ ।ਉਹਨਾਂ ਨੇ ਪ੍ਰਕਾਸ਼ਕ ਦੇ ਤੌਰ ਤੇ ਪੰਜਾਬੀ ਦੀਆਂ ਵਡਮੁੱਲੀਆਂ ਕਿਤਾਬਾਂ ਨੂੰ ਛਾਪ ਕੇ ਪੰਜਾਬੀ ਬੋਲੀ ਨੂੰ ਹੋਰ ਅਮੀਰੀ ਬਖਸ਼ੀ।ਪ੍ਰਸਿਧ ਨਾਵਲਕਾਰ ਨਾਨਕ ਸਿੰਘ ਜੀ ਦੇ ਸਪੁੱਤਰ ਹੋਣ ਕਰਕੇ ਉਹਨਾਂ ਨੂੰ ਸਾਹਿਤਕ ਮਾਹੌਲ ਘਰ ਤੋਂ ਹੀ ਮਿਲਿਆ।ਉਹਨਾਂ ਦੀ ਜੀਵਨ ਸਾਥਣ ਅਤਰਜੀਤ ਕੌਰ ਸੂਰੀ ਪੰਜਾਬੀ ਦੀ ਉਘੀ ਕਹਾਣੀਕਾਰਾ ਹੈ।ਉਹਨਾਂ ਦੇ ਸਪੁੱਤਰ ਨਵਦੀਪ ਸਿੰਘ ਸੂਰੀ ਅੰਗਰੇਜ਼ੀ ਵਿਚ ਵਧੀਆ ਰਚਨਾ ਕਰਦੇ ਹਨ।ਇਸ ਮੌਕੇ ਸਾਰੇ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਦੋਹਾਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।
ਸੋਸਾਇਟੀ ਦੇ ਜਨ: ਸਕੱਤਰ ਰਾਜਦੀਪ ਕੌਰ ਮੁਲਤਾਨੀ, ਪ੍ਰੈਸ ਸਕੱਤਰ ਦਵਿੰਦਰ ਕੌਰ ਢਿੱਲੋਂ , ਸਲਾਹਕਾਰ ਸਤਬੀਰ ਕੌਰ,ਡਾਇਰੈਕਟਰ ਨਵਜੋਤ ਸਿੰਘ ਸਿੱਧੂ,ਅਰਸ਼ ਸੰਧੂ, ਇੰਦਰਪਾਲ ਕੌਰ,ਗੁਰਮੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ ਥੂਹਾ, ਜਸਪਾਲ ਕੌਰ, ਨਵਨੂਰ ਸੰਧੂ,ਜਗਵਿੰਦਰ ਸਿੰਘ (ਗਰੀਸ ਤੋਂ), ਬਲਜੀਤ ਸਿੰਘ, ਤੇਜਾ ਸਿੰਘ ਥੂਹਾ, ਅਤੇ ਹੋਰ ਬਹੁਤ ਸਾਰੇ ਲੇਖਕ, ਬੁੱਧੀਜੀਵੀ, ਕਲਾਕਾਰ ਹਾਜਰ ਸਨ।
————————————————

Adv.

Leave a Reply

Your email address will not be published. Required fields are marked *