ਪਾਕਿਸਤਾਨ ਗੁਰਦੁਆਰਾ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਕੇ ਜਥਾ ਵਾਪਿਸ ਭਾਰਤ ਆਇਆ।
ਬਟਾਲਾ/ ਡੇਰਾ ਬਾਬਾ ਨਾਨਕ (IPT bureau)ਸ਼੍ਰੀ ਕਰਤਾਰਪੁਰ ਕੋਰੀਡੋਰ ਤੋਂ ਕੁਝ ਸ਼ਰਧਾਲੂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਗਏ ਸਨ। ਜੋ ਕਿ ਦੁਪਹਿਰ ਕਰੀਬ 3 ਵਜੇ ਪਾਕਿਸਤਾਨ ਤੋਂ ਗੁਰਦੁਆਰਾ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਭਾਰਤ ਆਏ। ਦਿੱਲੀ ਤੋਂ ਆਏ ਇਹਨਾਂ ਸ਼ਰਧਾਲੂਆਂ ਨੇ ਕਿਹਾ ਕਿ ਅਸੀ ਬਹੁਤ ਭਾਗਾਂ ਵਾਲੇ ਹਾਂ ਕਿ ਗੁਰੂ ਨਾਨਕ ਦੇਵ ਜੀ ਅਸਥਾਨ ਦੇ ਦਰਸ਼ਨ ਕਰ ਪਾਏ ਉਨ੍ਹਾਂ ਭਾਰਤ ਅਤੇ ਪਕਿਸਤਾਨ ਸਰਕਾਰ ਦਾ ਵਧੀਆ ਪ੍ਰਬੰਧਾਂ ਨੂੰ ਲੈਕੇ ਧੰਨਵਾਦ ਕੀਤਾ।
Adv.
ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹੁੰਚਦੇ ਹੀ ਪਕਿਸਤਾਨ ਸਰਕਾਰ ਦੇ ਅਧਿਕਾਰੀਆਂ ਅਤੇ ਪਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾਕੇ ਅਤੇ ਫੁਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਓਹਨਾ ਕਿਹਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਵੀ ਲੰਗਰ ਸਮੇਤ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਹਨ ਅਤੇ ਉਹ ਦੁਬਾਰਾ ਵੀ ਜਾ ਕੇ ਆਉਣਗੇ।



