ਬਟਾਲਾ ਸ਼ਹਿਰ ਦਾ ਜਿਨ੍ਹਾਂ ਵਿਕਾਸ ਤ੍ਰਿਪਤ ਬਾਜਵਾ ਨੇ 4 ਸਾਲਾਂ ਵਿੱਚ ਕਰਵਾਇਆ ਓਨ੍ਹਾਂ ਦੂਜੇ ਆਗੂ 40 ਸਾਲਾਂ ’ਚ ਵੀ ਨਾ ਕਰਵਾ ਸਕੇ – ਚੇਅਰਮੈਨ ਕਸਤੂਰੀ ਲਾਲ ਸੇਠ

ਬਟਾਲਾ ਸ਼ਹਿਰ ਦਾ ਜਿਨ੍ਹਾਂ ਵਿਕਾਸ ਤ੍ਰਿਪਤ ਬਾਜਵਾ ਨੇ 4 ਸਾਲਾਂ ਵਿੱਚ ਕਰਵਾਇਆ ਓਨ੍ਹਾਂ ਦੂਜੇ ਆਗੂ 40 ਸਾਲਾਂ ’ਚ ਵੀ ਨਾ ਕਰਵਾ ਸਕੇ – ਚੇਅਰਮੈਨ ਕਸਤੂਰੀ ਲਾਲ ਸੇਠ

ਕੁਝ ਮੌਕਾ ਪ੍ਰਸਤ ਆਗੂ ਚੋਣਾਂ ਨੇੜੇ ਆਉਣ ’ਤੇ ਇਕਾਂਤਵਾਸ ’ਚੋਂ ਬਾਹਰ ਆ ਕੇ ਬਦੋ-ਬਦੀ ਵਿਕਾਸ ਪੁਰਸ ਬਣਨ ਦਾ ਯਤਨ ਕਰ ਰਹੇ ਹਨ – ਸੇਠ

ਬਟਾਲਾ, 8 ਨਵੰਬਰ (  ਅਮਰੀਕ ਮਠਾਰੂ         ) – ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਨੇ ਕਿਹਾ ਹੈ ਕਿ ਬਟਾਲਾ ਸ਼ਹਿਰ ਦਾ ਜਿਨ੍ਹਾਂ ਵਿਕਾਸ ਪਿਛਲੇ ਚਾਰ ਸਾਲਾਂ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਇਆ ਹੈ ਓਨਾਂ ਵਿਕਾਸ ਦੂਸਰੇ ਆਗੂ 40 ਸਾਲਾਂ ਵਿੱਚ ਵੀ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਬਟਾਲੇ ਸ਼ਹਿਰ ਦਾ ਬੱਚਾ-ਬੱਚਾ ਸ਼ਹਿਰ ਦੇ ਹੋਏ ਵਿਕਾਸ ਤੋਂ ਖੁਸ਼ ਹੈ ਅਤੇ ਸਾਰੇ ਬਟਾਲਾ ਵਾਸੀ ਇਹ ਭਲੀਭਾਂਤ ਜਾਣਦੇ ਹਨ ਕਿ ਇਹ ਵਿਕਾਸ ਸਿਰਫ ਤੇ ਸਿਰਫ  ਤ੍ਰਿਪਤ ਬਾਜਵਾ ਦੀ ਹੀ ਦੇਣ ਹਨ।

ਚੇਅਰਮੈਨ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਕੁਝ ਆਗੂਆਂ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਇਸ ਕਰਕੇ ਖਿਸਕ ਗਈ ਹੈ ਕਿਉਂਕਿ ਉਹ ਸਿਵਾਏ ਗੱਲਾਂ ਤੇ ਝੂਠੇ ਲਾਰੇ ਲਗਾਉਣ ਤੋਂ ਕੁਝ ਨਹੀਂ ਕਰਦੇ। ਅੱਜ ਜਦੋਂ ਹਰ ਸ਼ਹਿਰ ਵਾਸੀ ਦੀ ਜ਼ੁਬਾਨ ’ਤੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਸ਼ਲਾਘਾ ਹੋ ਰਹੀ ਹੈ ਤਾਂ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅਤੇ ਇਵੇਂ ਹੀ ਤ੍ਰਿਪਤ ਬਾਜਵਾ ਨੂੰ ਬਟਾਲਾ ਦੇ ਵਿਕਾਸ ਸਬੰਧੀ ਕੁਝ ਦੱਸਣ ਦੀ ਲੋੜ ਨਹੀਂ ਵਿਕਾਸ ਕਾਰਜ ਖੁਦ ਮੂੰਹੋਂ ਬੋਲ ਰਹੇ ਹਨ।
https://fb.watch/98pXNgI4sy/


ਚੇਅਰਮੈਨ ਸੇਠ ਨੇ ਕਿਹਾ ਕਿ ਚੋਣਾਂ ਨੇੜੇ ਆਉਣ ’ਤੇ ਕੁਝ ਮੌਕਾ-ਪ੍ਰਸਤ ਆਗੂ ਇਕਾਂਤਵਾਸ ਵਿਚੋਂ ਬਾਹਰ ਆ ਗਏ ਹਨ ਪਰ ਹੁਣ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੇ। ਲੋਕਾਂ ਵੱਲੋਂ ਸ਼ੀਸ਼ਾ ਦਿਖਾਲਣ ’ਤੇ ਇਹ ਆਗੂ ਕੋਝੀਆਂ ਹਰਕਤਾਂ ’ਤੇ ਆ ਗਏ ਹਨ ਅਤੇ ਵਿਕਾਸ ਪੁਰਸ਼ ਤ੍ਰਿਪਤ ਬਾਜਵਾ ਉੱਪਰ ਬੇ-ਬਨਿਆਦ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਆਗੂ ਨੇ ਬਟਾਲਾ ਸ਼ਹਿਰ ਦਾ ਵਿਕਾਸ ਤਾਂ ਕੀ ਕਰਨਾ ਸੀ ਬਲਕਿ ਉਸ ਨੇ ਹਮੇਸ਼ਾਂ ਹੀ ਵਿਕਾਸ ਕਾਰਜਾਂ ਵਿੱਚ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬਦੋ-ਬਦੀ ਕਦੀ ਵੀ ਲੋਕਾਂ ਦਾ ਮਸੀਹਾ ਨਹੀਂ ਬਣਿਆ ਜਾ ਸਕਦਾ ਬਲਕਿ ਉਸ ਲਈ ਕੰਮ ਕਰਨਾ ਪੈਂਦਾ ਹੈ। ਚੇਅਰਮੈਨ ਸੇਠ ਨੇ ਕਿਹਾ ਕਿ ‘ਯੇਹ ਪਬਲਿਕ ਸਭ ਜਾਨਤੀ ਹੈ’ ਸੋ ਹਵਾ ਵਿੱਚ ਤਲਵਾਰਾਂ ਮਾਰਨ ਨਾਲੋਂ ਇਸ ਗੱਲ ਨੂੰ ਕਬੂਲ ਕਰਕੇ ਘਰ ਬੈਠ ਜਾਵੋ ਕਿ ਹੁਣ ਬਟਾਲੇ ਦੇ ਲੋਕ ਤੁਹਾਡੀਆਂ ਚਾਲਾਂ ਵਿਚ ਆਉਣ ਵਾਲੇ ਨਹੀਂ।

Leave a Reply

Your email address will not be published. Required fields are marked *