ਯੂ ਕੇ ਦੇ ਲੈਸਟਰ ਸ਼ਹਿਰ ਦੇ ਵਸਨੀਕ ਡਾ. ਕਰਨੈਲ ਸ਼ੇਰਗਿੱਲ, ਸੁਖਦੇਵ ਸਿੰਘ ਬਾਂਸਲ ਅਤੇ ਲੇਖਿਕਾ ਜਸਵੰਤ ਕੌਰ ਬੈਂਸ ਦੀਆਂ ਪੁਸਤਕਾਂ ਪੰਜਾਬੀ ਸਾਹਿਤਕ ਸੈਮੀਨਾਰ ਵਿੱਚ ਲੋਕ ਅਰਪਣ।
ਲੈਸਟਰ (ਯੂ.ਕੇ) ਜਸਵੰਤ ਕੌਰ ਬੈਂਸ: ਪੰਜਾਬੀ ਸਾਹਿਤਕ ਸੈਮੀਨਾਰ ਲੈਸਟਰ ਯੂ ਕੇ ਵਿੱਚ ਬੜੀ ਧੂਮ ਧਾਮ ਨਾਲ ਹੋਇਆ। ਜੋ ਕਿ ਡਾ: ਕਰਨੈਲ ਸ਼ੇਰਗਿੱਲ ਅਤੇ ਸੁਖਦੇਵ ਸਿੰਘ ਬਾਂਸਲ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਉਲੀਕਿਆ ਗਿਆ। ਜਿਸ ਵਿੱਚ ਯੂ ਕੇ ਭਰ ਦੇ ਨਾਮਵਰ ਕਵੀ, ਕਵੀਤਰੀਆਂ, ਲੇਖਕਾਂ , ਵਿਦਵਾਨਾਂ ਨੇ ਹਿੱਸਾ ਲਿਆ। ਡਾ. ਕਰਨੈਲ ਸ਼ੇਰਗਿੱਲ ਦੇ ਦੋ ਕਾਵਿ ਸੰਗ੍ਰਹਿ ‘ ਹੁਣ ਮੈਂ ਅਜਨਬੀ ਨਹੀਂ’ ਅਤੇ ‘ਕੌਣ ਸੂਤਰਧਾਰ’ ਲੋਕ ਅਰਪਣ ਕੀਤੇ ਗਏ। ਸੁਖਦੇਵ ਸਿੰਘ ਬਾਂਸਲ ਦੀਆਂ ਪੁਸਤਕਾਂ ‘ ਜੋਤੀ ਸਰੂਪ ਦੀ ਲੋਅ’ ਅਤੇ ਆਪਣੀ ਵਿਚਾਰਧਾਰਾ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਲੈਸਟਰ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ ਦੇ ਦੋ ਕਾਵਿ ਸੰਗ੍ਰਹਿ “ਮੈਂ ਵੱਸਦੀ ਹਾਂ ਤੇਰੇ ਸਾਹਾਂ ਵਿੱਚ” ਜੋ ਕੇ ਮਾਂ ਬੋਲੀ ਪੰਜਾਬੀ ਨੂੰ ਸਮੱਰਪਤ ਕੀਤਾ ਗਿਆ , ਅਤੇ “ ਹਨੇਰੇ ਪੰਧਾਂ ਦੀ ਲੋਅ” ਲੋਕ ਅਰਪਣ ਕੀਤੇ ਗਏ। ਸਮਾਗਮ ‘ਚ ਸ਼ਾਮਿਲ ਸ਼ਖ਼ਸੀਅਤਾਂ ਡਾ: ਕਰਨੈਲ ਸ਼ੇਰਗਿੱਲ, ਸੀ. ਐਸ. ਗੁਰੂ , ਸੁਖਦੇਵ ਸਿੰਘ ਬਾਂਸਲ, ਗੁਰਚਰਨ ਸੱਗੂ, ਸੁਖਵਿੰਦਰ ਸਿੰਘ ਗਿੱਲ, ਰਣਜੀਤ ਸਿੰਘ ਰਾਣਾ, ਜਸਵੰਤ ਕੌਰ ਬੈਂਸ, ਸ਼ਿੰਦਰ ਕੌਰ ਰਾਏ, ਆਰ. ਕੇ ਰਾਣੀ, , ਕੁਲਵੰਤ ਕੌਰ ਢਿੱਲੋਂ ,ਦਰਸ਼ਨ ਬੁਲੰਦਵੀ, ਅਮਰੀਕ ਪੂਨੀ, ਡਾ. ਦਵਿੰਦਰ ਕੌਰ, ਦਲਵੀਰ ਕੌਰ, ਮਹਿੰਦਰ ਗਿੱਲ, ਸਰਦੂਲ ਸਿੰਘ ਮਰਵਾਹ, ਸ਼ਿੰਦਰਪਾਲ ਸਿੰਘ, ਡਾ. ਬਲਦੇਵ ਸਿੰਘ ਕੰਦੋਲਾ, ਭੁਪਿੰਦਰ ਸੱਗੂ, ਮਨਜੀਤ ਪੱਡਾ, ਮਹਿੰਦਰ ਸਿੰਘ ਮਹੇੜੂ, ਡਾ. ਅਜੀਤਪਾਲ ਸਿੰਘ ਬਠਿੰਡਾ, ਮਹਿੰਦਰ ਗਿੱਲ, ਕਿਰਪਾਲ ਸਿੰਘ ਪੂਨੀ, ਕੁਲਦੀਪ ਬਾਂਸਲ, ਸੰਤੋਖ ਹੇਅਰ ਸੀ. ਐਸ. ਗੁਰੂ, ਢੇਸੀ ਸਹਿਬ, ਰਣਜੀਤ ਸਿੰਘ ਰਾਣਾ, ਮੰਗਤ ਸਿੰਘ ਪਲਾਹੀ, ਰੇਸ਼ਮ ਸਿੰਘ ਸੰਧੂ, ਸੁਰਿੰਦਰ ਸਿੰਘ, ਦਲਜੀਤ ਨੀਰ,ਸ਼ਿੰਗਾਰਾਂ ਸਿੰਘ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਵਰਗ ਨਾਲ ਸਬੰਧਿਤ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ | ਪੰਜਾਬੀ ਸਾਹਿਤਕ ਸੈਮੀਨਾਰ ਬਹੁਤ ਕਾਮਯਾਬ ਰਿਹਾ। ਉੱਚ ਕੋਟੀ ਦੇ ਵਿਦਵਾਨਾ, ਲੇਖਕਾਂ, ਕਵੀ, ਕਵਿਤਰੀਆਂ ਦੇ ਵਿਚਾਰ ਸਭ ਨੇ ਸੁਣੇ ਅਤੇ ਸ਼ਲਾਘਾ ਕੀਤੀ। ਲੇਖਕ, ਕਵੀਆਂ ਅਤੇ ਗੀਤਕਾਰਾਂ ਨੇ ਆਪਣੀਆਂ ਰਚਨਾਵਾਂ ਅਤੇ ਗੀਤ ਸੁਣਾ ਕੇ ਪ੍ਰੋਗਰਾਮ ਨੂੰ ਕਾਮਯਾਬੀ ਦਾ ਸਿਹਰਾ ਪਹਿਨਾਇਆ। ਜਸਵੰਤ ਕੌਰ ਬੈਂਸ ਨੇ ਡਾ. ਕਰਨੈਲ, ਸੁਖਦੇਵ ਸਿੰਘ ਬਾਂਸਲ ਅਤੇ ਸਮੂਹ ਪ੍ਰਧਾਨਗੀ ਮੰਡਲ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਜਿਨ੍ਹਾਂ ਦੀ ਮਿਹਨਤ ਸਦਕਾ ਪ੍ਰੋਗਰਾਮ ਬਹੁਤ ਕਾਮਯਾਬ ਅਤੇ ਵਧੀਆ ਰਿਹਾ।
Adv.

