ਮਜੈਸਟਿਕ ਈਗਲ ਭੰਗੜਾ ਅਕੈਡਮੀ ਸੰਨੀ ਇਨਕਲੇਵ ਖਰੜ ਵਲੋਂ ਬੱਚਿਆਂ ਦਾ ਰੰਗਾ ਰੰਗ ਪ੍ਰੋਗਰਾਮ

‘ਮਜੈਸਟਿਕ ਈਗਲ ਭੰਗੜਾ ਅਕੈਡਮੀ ਸੰਨੀ ਇਨਕਲੇਵ ਖਰੜ ਵਲੋਂ ਬੱਚਿਆਂ ਦਾ ਰੰਗਾ ਰੰਗ ਪ੍ਰੋਗਰਾਮ

ਮੋਹਾਲੀ (ਦਵਿੰਦਰ ਕੌਰ ਢਿੱਲੋ) ‘ਮਜੈਸਟਿਕ ਈਗਲ ਭੰਗੜਾ ਅਕੈਡਮੀ’ ਖਰੜ ਵਲੋਂ ਬੱਚਿਆਂ ਦੀ ਕਲਾ ਪਰਖ ਲਈ ਸ੍ਰ. ਕਰਮਜੀਤ ਸਿੰਘ ਬੱਗਾ ਜੀ ਜੋ ਕਿ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਨੇ ਤੇ ‘ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੈਂਬਰ ਵੀ ਹਨ,ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ । ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਨਾ ਬੀਤੇ ਦੀ ਤੇ ਨਾ ਭਵਿੱਖ ਦੀ ਚਿੰਤਾ ਹੁੰਦੀ ਹੈ ,ਇਹ ਸਿਰਫ ਵਰਤਮਾਨ ਵਿੱਚ ਜਿਉਂਦੇ ਹਨ । ਉਨ੍ਹਾਂ ਉਸਤਾਦਾਂ ਅਤੇ ਮਾਪਿਆਂ ਨੂੰ ਸੈਲਿਊਟ ਹੈ ਜੋ ਇਹਨਾਂ ਦਾ ਵਰਤਮਾਨ ਸੰਭਾਲ ਕੇ ਭਵਿੱਖ ਲਈ ਨਰੋਏ ਸਮਾਜ ਦੀ ਨੀਂਹ ਰੱਖ ਰਹੇ ਹਨ। ਮੈਂ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾ ਰਿਹਾ ਸੀ ਕਿ ਮੈਂਨੂੰ ਫੁੱਲਾਂ,ਰੁੱਖਾਂ, ਪੰਛੀਆਂ, ਸਿਤਾਰਿਆਂ ਤੇ ਬੱਚਿਆਂ ਨੂੰ ਪਿਆਰ ਕਰਨ ਦੀ ਅਜੇ ਬਹੁਤ ਸਾਰੀ ਜਾਂਚ ਸਿੱਖਣ ਦੀ ਜ਼ਰੂਰਤ ਹੈ।


ਇਸ ਸਮਾਗਮ ਵਿੱਚ ਸੁਰਜੀਤ ਸਿੰਘ ਜੀ ਇੰਗਲੈਂਡ,ਹਰਿੰਦਰ ਸਿੰਘ ਜੀ ਗਿੱਲ,ਹਰਫੂਲ ਸਿੰਘ ਜੀ,ਜਸਵਿੰਦਰ ਸੰਜੂ ਜੀ (ਅੰਤਰ ਰਾਸ਼ਟਰੀ ਢੋਲੀ),ਕੁਲਦੀਪ ਸਿੰਘ ਜੀ, ਆਜ਼ਾਦ ਬਲਬੀਰ ਸੂਫ਼ੀ ਜੀ ਤੇ ਗੁਰਚਰਨ ਸਿੰਘ ਚੰਨੀ ਜੀ ਜੋ ਕਿ ਦੋਨੋਂ ਹੀ ਬਹੁਤ ਨਾਮਵਰ ਗਾਇਕ ਹਨ ਅਤੇ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰਜੀਤ ਸਿੰਘ ਦਰਦੀ ਜੀ ਨੇ ਸ਼ਿਰਕਤ ਕੀਤੀ ।

Adv.
ਇਸ ਫੁੱਲਾਂ ਭਰੇ ਗੁਲਦਸਤੇ ਵਰਗੇ ਸਮਾਗਮ ਦੀ ਤਰੰਗਾਂ ਭਰੀ ਮਹਿਕ ਨੇ ਸਭ ਦੇ ਦਿਲਾਂ ਨੂੰ ਸੁਗੰਧਾਂ ਨਾਲ ਮਹਿਕਣ ਲਾ ਦਿੱਤਾ। ਹਰ ਕੋਈ ਇਹੀ ਚਾਹੁੰਦਾ ਸੀ ਕਿ ਫੁੱਲਾਂ ਵਰਗੇ ਬੱਚਿਆਂ ਦਾ ਭੰਗੜਾ ਕਦੀ ਖਤਮ ਨਾ ਹੋਵੇ । ਅਕੈਡਮੀ ਦੇ ਸਾਰੇ ਸਹਿਯੋਗੀ ਪ੍ਰਬੰਧਕਾਂ ਦੀ ਅਣਥੱਕ ਮਿਹਨਤ ਨੇ ਇਸ ਸਮਾਗਮ ਨੂੰ ਜਸ਼ਨਾਂ ਭਰੀ ਸ਼ਾਮ ਬਣਾ ਦਿੱਤਾ ।

Adv.

Leave a Reply

Your email address will not be published. Required fields are marked *