ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਰਾਮਗੜ੍ਹੀਆ ਭਵਨ ਚੰਡੀਗੜ੍ਹ ਵਿਖੇ ਹੋਈ

ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿਚ ਰੂਸ ਬਾਰੇ ਅਨੁਭਵ ਸਾਂਝੇ ਕੀਤੇ
————————————————–
ਚੰਡੀਗੜ੍ਹ ( ਦਵਿੰਦਰ ਕੌਰ  ਢਿੱਲੋ)ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਰਾਮਗੜ੍ਹੀਆ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਅਮਰਜੀਤ ਖੁਰਲ( ਉਪ – ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ) ਸਵਰਨ ਸਿੰਘ, ਯੁੱਧਵੀਰ ਸਿੰਘ( ਨਾਮਵਰ ਲੇਖਕ ਅਤੇ ਗਾਇਕ), ਪ੍ਰੀਤਮ ਰੁਪਾਲ, ਬੂਟਾ ਸਿੰਘ ਅਸ਼ਾਂਤ ਡਾ: ਅਵਤਾਰ ਸਿੰਘ ਪਤੰਗ ਅਤੇ ਸੇਵੀ ਰਾਇਤ ਸ਼ਾਮਲ ਸਨ। ਪ੍ਰੀਤਮ ਰੁਪਾਲ ਵਲੋਂ ਰੂਸ ਦੀ ਯਾਤਰਾ ਦੇ ਅਨੁਭਵ ਸਾਂਝੇ ਕਰਨ ਨਾਲ ਪਰੋਗਰਾਮ ਦੀ ਸ਼ੁਰੂਆਤ ਹੋਈ ।ਉਹਨਾਂ ਦੱਸਿਆ ਕਿ ਰੂਸ ਅਜੇ ਵੀ ਟੈਕਨਾਲੋਜੀ ਪਖੋਂ ਅਮੀਰ ਮੁਲਕ ਹੈ।ਰੂਸ ਦੇ ਸਾਹਿਤ ਨੇ ਦੁਨੀਆਂ ਭਰ ਦੇ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੈ ।

Adv.

ਰੂਸ ਦੇ ਟੁੱਟਣ ਦੇ ਬਾਵਜੂਦ ਵੀ ਲੋਕ ਖੁਸ਼ਹਾਲ ਹਨ।ਬਲਕਾਰ ਸਿੱਧੂ ਨੇ ਪੰਜਾਬੀ ਬੋਲੀ ਸੰਭਾਲਣ ਅਤੇ ਸਰਕਾਰੀ ਦਫਤਰਾਂ ਵਿਚ ਲਾਗੂ ਕਰਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਕਵੀ ਦਰਬਾਰ ਵਿਚ ਮਲਕੀਤ ਬਸਰਾ, ਹਰਭਜਨ ਕੌਰ ਢਿਲੋਂ,ਸਿਮਰਜੀਤ ਗਰੇਵਾਲ, ਸਵਰਨ ਸਿੰਘ ਅਤੇ ਜੁਧਵੀਰ ਸਿੰਘ ,ਦਰਸ਼ਨ ਤਿਓਣਾ, ਤੇਜਾ ਸਿੰਘ ਥੂਹਾ, ਕਰਮਜੀਤ ਬੱਗਾ, ਨੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ।ਦਵਿੰਦਰ ਕੌਰ ਢਿੱਲੋਂ , ਬਲਵਿੰਦਰ ਢਿਲੋਂ, ਦਰਸ਼ਨ ਸਿੱਧੂ,ਆਰ ਕੇ ਭਗਤ,ਲਾਭ ਸਿੰਘ ਲਹਿਲੀ ਨੇ ਗੀਤਾਂ ਵਿਚ ਕਿਸਾਨੀ ਸੰਘਰਸ਼ ਦੀ ਬਾਤ ਪਾਈ।ਸਤਬੀਰ ਕੌਰ,ਰਜਿੰਦਰ ਰੇਨੂ, ਬੂਟਾ ਸਿੰਘ ਅਸ਼ਾਂਤ, ਡਾ: ਪਤੰਗ , ਸ਼ਇਰ ਭੱਟੀ,ਡਾ:ਪੰਨਾ ਲਾਲ ਮੁਸਤਫਾਬਾਦੀ, ਗੁਰਦਰਸ਼ਨ ਸਿੰਘ ਮਾਵੀ,ਅਜੀਤ ਸਿੰਘ ਸੰਧੂ,ਪਾਲ ਅਜਨਬੀ,ਰਤਨ ਬਾਬਕਵਾਲਾ,ਪਰਵੀਨ ਸੰਧੂ, ਰਾਜਦੀਪ ਕੌਰ ਮੁਲਤਾਨੀ,ਰਾਣਾ ਬੂਲਪੁਰੀ ,ਕਲਪਨਾ ਗੁਪਤਾ ਨੇ ਵੀ ਗੀਤਾਂ ਅਤੇ ਕਵਿਤਾਵਾਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਗਲ ਕੀਤੀ ।

Adv.

ਇਸ ਮੌਕੇ ਬਲਜਿੰਦਰ ਸਿੰਘ ਧਾਲੀਵਾਲ, ਕਿਸ਼ੋਰੀ ਲਾਲ ਅਤੇ ਹਰਜੀਤ ਸਿੰਘ ਵੀ ਸ਼ਾਮਲ ਹੋਏ। ਸਟੇਜ ਦੀ ਜਿੰਮੇਵਾਰੀ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਸੰਭਾਲੀ।ਅੰਤ ਵਿਚ ਸੇਵੀ ਰਾਇਤ ਜੀ ਨੇ ਸਭ ਦਾ ਧੰਨਵਾਦ ਕੀਤਾ।

Adv.

Leave a Reply

Your email address will not be published. Required fields are marked *