
ਉਹ ਭੁਲਾਇਆਂ ਨਹੀਂ ਭੁੱਲਦੇ
ਜੋ ਵਿਛੜ ਜਾਣ ਇੱਕ ਵਾਰ
ਮੋੜਿਆਂ ਨਹੀਂ ਮੁੜਦੇ
ਭਾਂਵੇਂ ਕਰੀਏ ਮਿੰਨਤ ਹਜ਼ਾਰ
ਉਹ ਐਸਾ ਦੇਸ਼ ਪਰਾਇਆ
ਜਿੱਥੇ ਨਾ ਜਾਵੇ ਕੋਈ ਤਾਰ
ਰੋ ਲੈ ਤੇ ਕੁਰਲਾ ਲੈ ਚਾਹੇ
ਕਰ ਲੈ ਯਤਨ ਹਜ਼ਾਰ
ਜਾਣ ਵਾਲੇ ਤੁਰ ਜਾਂਦੇ ਨੇ
ਸਭ ਭੁੱਲ ਕੇ ਕੌਲ ਕਰਾਰ
ਸੁਪਨਿਆਂ ਵਿੱਚ ਵੀ ਆਉਣੋਂ ਹਟ ਗਏ
ਜੋ ਹਰ ਪਲ ਰਹਿੰਦੇ ਸੀ ਨਾਲ
ਸਾਥ ਨਿਭਾਉਣ ਦੀਆਂ ਕਸਮਾਂ ਖਾ ਕੇ
ਹੀਰਾ ਛੱਡ ਗਏ ਅੱਧ ਵਿਚਕਾਰ
ਯਾਦਾਂ ਬਣ ਕੇ ਖੰਜਰ ਕਰਦੀਆਂ
ਅੰਦਰੋ ਅੰਦਰੀ ਵਾਰ
‘ਢਿੱਲੋਂ’ ਸੱਲ ਅਵੱਲੇ ਨੇ ਇਹ
ਬੁਰੀ ਇਹਨਾਂ ਦੀ ਮਾਰ ।
ਲੇਖਕ:- ਦਵਿੰਦਰ ਕੌਰ ਢਿੱਲੋ
Adv.