ਬਟਾਲਾ ਪੁਲਿਸ ਦੇ ਅਧੀਨ ਪੈਂਦੇ ਇਲਾਕਿਆਂ ਵਿੱਚ ਲੁਟੇਰਿਆਂ ਦਾ ਖੌਫ ਲਗਤਾਰ ਵੱਧ ਰਿਹਾ ਹੈ ਪਰ ਬਟਾਲਾ ਪੁਲਿਸ ਪ੍ਰਸ਼ਾਸ਼ਨ ਹੈ ਕੇ ਕੁੰਭਕਰਨੀ ਨੀਂਦ ਸੁੱਤਾ ਨਜਰ ਆ ਰਿਹਾ ਹੈ ,ਤਾਜ਼ਾ ਘਟਨਾ ਬੀਤੀ ਦੇਰ ਰਾਤ ਦੀ ਕਸਬਾ ਘੁਮਾਣ ਦੀ ਹੈ ਜਿਥੇ ਗੋਪੀ ਕਾਰ ਸ਼ਿੰਗਾਰ ਨਾਮ ਦੀ ਦੁਕਾਨ ਉੱਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਲੁੱਟ ਦੀ ਨੀਯਤ ਨਾਲ ਦੁਕਾਨ ਮਾਲਿਕ ਉਤੇ ਪਿਸਤੌਲ ਤਾਣ ਦਿੱਤੀ ਜਾਂਦੀ ਹੈ ,ਦੋ ਫਾਇਰ ਵੀ ਕੀਤੇ ਜਾਂਦੇ ਹਨ ਪਰ ਚੰਗੀ ਕਿਸਮਤ ਦੇ ਕਾਰਨ ਦੁਕਾਨ ਮਾਲਿਕ ਗੁਰਪ੍ਰੀਤ ਭੱਜ ਕੇ ਆਪਣੀ ਜਾਨ ਬਚਾ ਲੈਂਦਾ ਹੈ ਅਤੇ ਦੁਕਾਨ ਤੋਂ ਬਾਹਰ ਸੜਕ ਉੱਤੇ ਭੱਜ ਨਿਕਲਦਾ ਹੈ ਅਤੇ ਲੁਟੇਰੇ ਵੀ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਹਨ ,ਗ਼ਨੀਮਤ ਇਹ ਰਹੀ ਕੇ ਇਸ ਦੌਰਾਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੁੰਦਾ ,ਘਟਨਾ ਦੁਕਾਨ ਵਿੱਚ ਲਗੇ ਸੀ ਸੀ ਟੀ ਵੀ ਵਿੱਚ ਹੋਈ ਰਿਕਾਰਡ ਹੋ ਜਾਂਦੀ ਹੈ ,ਪੁਲਿਸ ਦਾ ਕਹਿਣਾ ਹੈ ਕੇ ਉਹਨਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ
ਪੀੜਤ ਦੁਕਾਨ ਮਾਲਿਕ ਗੁਰਪ੍ਰੀਤ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਲੁਟੇਰਿਆਂ ਵਲੋਂ ਜਿਸ ਤਰਾਂ ਉਸ ਉਪਰ ਪਿਸਤੌਲ ਤਾਣੀ ਗਈ ਉਸ ਤੋਂ ਸਾਫ ਜਾਹਿਰ ਹੁੰਦਾ ਸੀ ਕਿ ਉਹ ਲੁੱਟ ਕਰਨ ਨਹੀਂ ਬਲਕਿ ਮੈਨੂੰ ਜਾਨ ਤੋਂ ਮਾਰਨ ਆਏ ਸੀ ਪਰ ਕਿਸਮਤ ਨਾਲ ਮੇਰੀ ਜਾਨ ਬਚ ਗਈ ਓਹਨਾ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸ਼ਨ ਓਹਨਾ ਲੁਟੇਰਿਆਂ ਦਾ ਪਤਾ ਲਗਾ ਕੇ ਉਹਨਾਂ ਜਲਦ ਗਿਰਫ਼ਤਾਰ ਕਰੇ ਕਿਉਕਿ ਉਸਦੀ ਜਾਨ ਨੂੰ ਅਜੇ ਵੀ ਖਤਰਾ ਬਰਕਰਾਰ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਯਾ ਰੰਜਿਸ਼ ਨਹੀਂ ਹੈ
ਓਥੇ ਹੀ ਬਟਾਲਾ ਪੁਲਿਸ ਦੇ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਪੀੜਤ ਦੁਕਾਨਦਾਰ ਦੇ ਬਿਆਨ ਦੇ ਅਧਾਰ ਤੇ ਆਈ ਪੀ ਸੀ ਦੀ ਧਾਰਾ 307 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਸੀ ਸੀ ਟੀ ਵੀ ਫੂਟੇਜ ਦੇ ਅਧਾਰ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆਸ ਪਾਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਲਦ ਹੀ ਫਰਾਰ ਲੁਟੇਰਿਆਂ ਨੂੰ ਗਿਰਫ਼ਤਾਰ ਕੀਤਾ ਜਾਵੇਗਾ
Adv.