ਐਸ ਸੀ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਵੱਲੋ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਬਟਾਲਾ ਨਾਲ ਸਬੰਧਤ ਪਰਿਵਾਰਾਂ ਨੂੰ ਸਰਕਾਰ ਵੱਲੋ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾਂ ਹੋਣ ਤੇ ਮੰਗ ਪੱਤਰ ਦਿੱਤਾ:-ਜਗਦੀਸ਼ ਧਾਰੀਵਾਲ

ਐਸ ਸੀ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਵੱਲੋ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਬਟਾਲਾ ਨਾਲ ਸਬੰਧਤ ਪਰਿਵਾਰਾਂ ਨੂੰ ਸਰਕਾਰ ਵੱਲੋ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾਂ ਹੋਣ ਤੇ ਮੰਗ ਪੱਤਰ ਦਿੱਤਾ:-ਜਗਦੀਸ਼ ਧਾਰੀਵਾਲ

ਬਟਾਲਾ (ਅਮਰੀਕ  ਮਠਾਰੂ/ ਗੁਰਿੰਦਰ  ਸੰਧੂ)ਐਸ ਸੀ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਵੱਲੋ ਅੱਜ ਹਲਕਾ ਬਟਾਲਾ ਵਿਖੇ ਕੀਤੇ ਪ੍ਰੋਗਰਾਮ ਵਿੱਚ ਬਹੁਤ ਪਿਆਰ ਮਿਲਿਆ ਸਾਰੀ ਟੀਮ ਵਲੋਂ ਕੀਤੀ ਮੇਹਨਤ ਕਾਬਿਲੇ ਤਾਰੀਫ ਹੈ ਅੱਜ ਦੇ ਪ੍ਰੋਗਰਾਮ ਵਿੱਚ ਕਰੀਬ ਇੱਕ ਸਾਲ ਪਹਿਲੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਬਟਾਲਾ ਨਾਲ ਸਬੰਧਤ ਉਹਨਾਂ ਲੋਕਾ ਦੇ ਪਰਿਵਾਰਾਂ ਨੇ ਸਰਕਾਰ ਵੱਲੋ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾਂ ਹੋਣ ਤੇ ਮੰਗ ਪੱਤਰ ਦਿੱਤਾ ਬਹੁਤ ਦੁੱਖ ਹੋਇਆ ਇਹਨਾਂ ਦੀ ਹਲਾਤ ਸੁਣ ਕੇ ਫਰੰਟ ਵੱਲੋ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਘਰਸ਼ ਕੀਤਾ ਜਾਵੇਗਾ ਤੇ 140 ਦੇ ਕਰੀਬ ਇਹਨਾਂ ਲੋਕਾਂ ਪਰਿਵਾਰਾਂ ਨੂੰ ਜਿਹੜੇ ਜਿਲ੍ਹਾ ਅੰਮ੍ਰਿਤਸਰ ਤਰਨਤਾਰਨ ਨਾਲ ਸਬੰਧਤ ਨੇ ਤੇ ਗਰੀਬ ਮਜ਼ਦੂਰ ਵਰਗ ਦੇ ਇਹਨਾਂ ਲੋਕਾਂ ਦੇ ਪਰਿਵਾਰਕ ਹਲਾਤ ਬਹੁਤ ਤਰਸਯੋਗ ਨੇ ਫਰੰਟ ਵੱਲੋ ਪੰਜਾਬ ਸਰਕਾਰ ਨੂੰ ਅਪੀਲ ਹੈ ਉਸ ਸਮੇਂ ਸਰਕਾਰ ਨੇ ਆਪ ਮੰਨਿਆ ਸੀ ਇਹਨਾਂ ਲੋਕਾਂ ਦਾ ਕਤਲ ਹੋਇਆ ਹੈ ਇਸ ਲਈ ਪਰਿਵਾਰਕ ਮੈਬਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜਿਹੜਾ ਇੱਕ ਸਾਲ ਤੋਂ ਵੱਧ ਸਮਾਂ ਹੋਣ ਤੇ ਵੀ ਪੂਰਾ ਨਹੀਂ ਹੋਇਆ ਹੁਣ ਸਰਕਾਰ ਨੂੰ ਅਪੀਲ ਹੈ ਮੰਤਰੀ ਤੇ ਵਿਧਾਇਕ ਸਹਿਬਾਨ ਦੇ ਰਿਸ਼ਤੇਦਾਰਾਂ ਤੇ ਤਰਸ ਕਰ ਸਕਦੇ ਹੋ ਤਾਂ ਇਹਨਾਂ ਗਰੀਬ ਮਜ਼ਦੂਰ ਵਰਗ ਦੇ ਲੋਕਾਂ ਤੇ ਵੀ ਤਰਸ ਕਰੋ ਐਸ ਸੀ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਘਰਸ਼ ਕਰੇਗਾ । ਅੱਜ ਦੇ ਪ੍ਰੋਗਰਾਮ ਲਈ ਹਲਕਾ ਬਟਾਲਾ ਦੀ ਮਿਹਨਤੀ ਟੀਮ ਤੇਂ ਪ੍ਰੈਸ ਵਾਲੇ ਸਾਰੇ ਸਾਥੀਆਂ ਦਾ ਜਿਲ੍ਹਾ ਤੇ ਪੰਜਾਬ ਦੇ ਸਾਰੇ ਅਹੁਦੇਦਾਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕੀਤਾ।

Leave a Reply

Your email address will not be published. Required fields are marked *