ਪੁਲਿਸ ਵਲੋਂ ਇਕ ਹੋਟਲ ਚ ਰੇਡ ,ਵੱਖ-ਵੱਖ ਕਮਰਿਆਂ ਵਿਚੋਂ ਨਿਕਲੇ 8 ਜੋੜੇ ਲਏ ਹਿਰਾਸਤ ਚ , ਪੁਲਿਸ ਅਧਕਾਰੀਆਂ ਕਰ ਰਹੇ ਨੇ ਮਾਮਲੇ ਦੀ ਜਾਂਚ | 

ਪੁਲਿਸ ਵਲੋਂ ਇਕ ਹੋਟਲ ਚ ਰੇਡ ,ਵੱਖ-ਵੱਖ ਕਮਰਿਆਂ ਵਿਚੋਂ ਨਿਕਲੇ 8 ਜੋੜੇ ਲਏ ਹਿਰਾਸਤ ਚ , ਪੁਲਿਸ ਅਧਕਾਰੀਆਂ ਕਰ ਰਹੇ ਨੇ ਮਾਮਲੇ ਦੀ ਜਾਂਚ |


ਬਟਾਲਾ(ਅਮਰੀਕ ਮਠਾਰੂ/ਗੁਰਿੰਦਰ  ਸੰਧੂ) ਬਟਾਲਾ ਦੀ ਸ਼ੁਕਰਪੂਰਾ ਇਲਾਕੇ ਚ ਸਥਿਤ ਇਕ ਹੋਟਲ ਚ ਬਟਾਲਾ ਪੁਲਿਸ ਵਲੋਂ ਅੱਜ ਰੈਡ ਕੀਤਾ ਗਿਆ ਇਸ ਰੈਡ ਨੂੰ ਲੀਡ ਕਰਨ ਲਈ ਪੁਲਿਸ ਦੇ ਆਲਾ ਅਧਕਾਰੀ ਅਤੇ ਵੱਡੀ ਗਿਣਤੀ ਚ ਪੁਲਿਸ ਹੋਟਲ ਦੇ ਅੰਦਰ ਜਿਵੇ ਹੀ ਦਾਖਿਲ ਹੋਈ ਤਾ ਹੋਟਲ ਦੇ ਬਾਹਰ ਵੀ ਲੋਕਾਂ ਦਾ ਜਮਾਵੜਾ ਲੱਗ ਗਿਆ ਉਥੇ ਹੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਹੋਟਲ ਚ ਮਜੂਦ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਚ ਲੈਕੇ ਪੁਲਿਸ ਬਸ ਰਾਹੀਂ ਥਾਣਾ ਲਿਆਂਦਾ ਗਿਆ | ਉਥੇ ਹੀ ਮੌਕੇ ਤੇ ਰੈਡ ਟੀਮ ਨੂੰ ਲੀਡ ਕਰ ਰਹੇ ਡੀਐਸਪੀ ਲਲਿਤ ਕੁਮਾਰ ਨੇ ਸਾਫ ਤੌਰ ਤੇ ਦੱਸਿਆ ਕਿ ਉਹਨਾਂ ਨੂੰ ਕੁਝ ਜਾਣਕਾਰੀ ਮਿਲੀ ਹੈ ਕਿ ਹੋਟਲ ਚ ਗ਼ਲਤ ਕੰਮ ਹੋ ਰਿਹਾ ਹੈ ਜਿਸ ਦੇ ਚਲਦੇ ਮੌਕੇ ਤੋਂ 8 ਦੇ ਕਰੀਬ ਜੋੜੇ ( ਲੜਕੀਆਂ – ਲੜਕੇ ) ਹਿਰਾਸਤ ਚ ਲਾਏ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਉਥੇ ਹੀ ਇਸ ਰੈਡ ਤੋਂ ਬਾਅਦ ਕਾਰਵਾਈ ਕਰ ਰਹੇ ਪੁਲਿਸ ਥਾਣਾ ਸਿਵਲ ਲਾਈਨ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀ ਟੀਮ ਵਲੋਂ ਡੀਐਸਪੀ ਅਤੇ ਆਲਾ ਅਧਕਾਰੀਆਂ ਦੇ ਹੁਕਮਾਂ ਦੇ ਚਲਦੇ ਇਹ ਰੈਡ ਕੀਤੀ ਗਈ ਹੈ ਅਤੇ ਹੋਟਲ ਦੇ ਵੱਖ ਵੱਖ ਕਮਰਿਆਂ ਚੋ ਲੜਕੇ ਅਤੇ ਲੜਕੀਆਂ ਨੂੰ ਹਿਰਾਸਤ ਚ ਲਿਆ ਗਿਆ ਹੈ ਅਤੇ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਜੋੜੇ ਹੋਟਲ ਦੇ ਕਮਰਿਆਂ ਚ ਸਨ ਉਹ ਆਪਸ ਚ ਦੋਸਤ ਜਾ ਕੋਈ ਰਿਸ਼ਤਾ ਹੈ ਜਾ ਫਿਰ ਕੋਈ ਸੈਕਸ ਰੈਕੇਟ ਦਾ ਧੰਦਾ ਹੋਟਲ ਚ ਚਲ ਰਿਹਾ ਹੈ ਅਤੇ ਜੋ ਜਾਂਚ ਚ ਸਾਮਣੇ ਆਵੇਗਾ ਅਤੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ।

ਪੂਰੀ ਖਬਰ ਦੇਖਣ ਲਈ ਲਿੰਕ ਨੂੰ ਕਲਿਕ ਕਰੋ।

ਜ਼ਿਕਰ ਯੋਗ ਹੈ ਕਿ ਬਟਾਲਾ ਚ ਕੁਝ ਦਿਨ ਪਹਿਲਾ ਇਕ ਹੋਟਲ ਚ ਰੈਡ ਕਰ ਸੈਕਸ ਰਾਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਅੱਜ ਵੀ ਬਟਾਲਾ ਪੁਲਿਸ ਵਲੋਂ ਇਹ ਕਰਵਾਈ ਕੀਤੀ ਗਈ ਹੈ

Adv.

Leave a Reply

Your email address will not be published. Required fields are marked *