5 ਮੁੱਦੇ ਜੋ ਅਹਿਮ ਹਨ ਜਿੰਨਾਂ ‘ਤੇ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਜਿਸ ਵਿਚ ਬਰਗਾੜੀ ਦਾ ਮੁੱਦਾ ਅਹਿਮ :-ਉਪ ਮੁੱਖ ਮੰਤਰੀ ਰੰਧਾਵਾ

 

5 ਮੁੱਦੇ ਜੋ ਅਹਿਮ ਹਨ ਜਿੰਨਾ ‘ਤੇ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਜਿਸ ਵਿਚ ਬਰਗਾੜੀ ਦਾ ਮੁੱਦਾ ਅਹਿਮ :-ਉਪ ਮੁੱਖ ਮੰਤਰੀ ਰੰਧਾਵਾ

 

ਚੰਡੀਗੜ੍ਹ – (IPT Bureau) ਨਵੇਂ ਬਣੇ ਉੱਪ ਮੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ  ਕਿਹਾ ਕਿ ਅਸੀਂ ਇਹਨਾਂ ਦਿਨਾਂ ‘ਚ ਜੋ ਕਰ ਸਕਾਂਗੇ ਜ਼ਰੂਰ ਕਰਾਂਗੇ। ਅਸੀਂ ਗੱਲਾਂ ਨਹੀਂ ਕਰਨੀਆਂ ਕੰਮ ਕਰਨੇ ਹਨ। ਲੋਕਾਂ ਦੀਆਂ ਆਸਾਂ ‘ਤੇ ਖਰੇ ਉੱਤਰਾਂਗੇ ਹੁਣ ਮੁੱਖ ਮੰਤਰੀ ਨੂੰ ਮਿਲਣਾ ਆਸਾਨ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਜੋ ਪਹਿਲਾਂ ਮੀਟਿੰਗ ਹੋਈ ਸੀ ਸੀਐੱਮ ਨਾਲ ਉਸ ਵਿਚ ਇਹ ਗੱਲਬਾਤ ਹੋਈ ਕਿ ਸਾਰੇ ਜ਼ਰੂਰੀ ਮੁੱਦਿਆਂ ਨੂੰ ਕਿਸ ਤਰ੍ਹਾਂ ਨਾਲ ਹੱਲ ਕਰਨਾ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਮੁੱਦਿਆਂ ਨੂੰ ਤਿੰਨ ਮਹੀਨਿਆਂ ਵਿਚ ਜੋ ਸਾਨੂੰ ਹਾਈਕਮਾਨ ਨੇ ਕਿਹਾ ਹੈ ਉਹ ਅਸੀਂ ਇਮਪਲੀਮੈਂਟ ਕਰ ਦੇਣਾ ਹੈ।

ਰੰਧਾਵਾ ਨੇ ਕਿਹਾ 18 ਨੁਕਾਤੀ ਮੁੱਦਿਆਂ ਵਿਚੋਂ 5 ਮੁੱਦੇ ਜੋ ਅਹਿਮ ਹਨ ਉਹਨਾਂ ‘ਤੇ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਜਿਸ ਵਿਚ ਬਰਗਾੜੀ ਦਾ ਮੁੱਦਾ ਅਹਿਮ ਹੈ। ਰੰਧਾਵਾ ਨੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਵਿਰੋਧੀਆਂ ਦਾ ਕੰਮ ਬੋਲਣਾ ਹੁੰਦਾ ਹੈ ਉਸ ਦਾ ਸਾਡੇ ‘ਤੇ ਕੋਈ ਅਸਰ ਨਹੀਂ ਹੋਣਾ। ਰੰਧਾਵਾ ਨੇ ਕਿਹਾ ਕਿ ਇਹ ਮੇਰੀ ਦਿਲੀ ਇੱਛਾ ਹੈ ਕਿ ਸਭ ਤੋਂ ਪਹਿਲਾਂ ਮੈਂ ਬਰਗਾੜੀ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹਾਂ ਕਿਉਂਕਿ ਜੋ ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਉਸ ਦਾ ਬੋਝ ਮੇਰੇ ਦਿਲ ‘ਤੇ ਹੈ ਤੇ ਇਹੀ ਬੋਝ ਮੈਂ ਸਭ ਤੋਂ ਪਹਿਲਾਂ ਉਤਾਰਨਾ ਚਾਹੁੰਦਾ ਹਾਂ।

Adv.

Leave a Reply

Your email address will not be published. Required fields are marked *