ਕਿਸਾਨਾਂ ਦੀ ਦਸਾਂ ਨੌਹਾਂ ਦੀ ਕਮਾਈ ਤੇ ਨਜਰ ਰੱਖਣ ਵਾਲਿਆ ਸਰਕਾਰਾਂ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ======ਇੰਦਰ ਸੇਖੜੀ

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ
ਪੀ ਏ ਸੀ ਕਮੇਟੀ ਮੈਬਰ ਇੰਦਰ ਸੇਖੜੀ ਸਾਥੀਆ ਸਮੇਤ ਪਹੁੰਚੇ ਦਿੱਲ੍ਹੀ
ਬਟਾਲਾ ( ਅਮਰੀਕ ਮਠਾਰੂ/ਗੁਰਿੰਦਰ ਸੰਧੂ)ਦੇਸ਼ ਦੇ ਕਿਸਾਨਾਂ ਵਲੋਂ ਖੇਤੀ ਬਿਲਾ ਦਾ ਵਿਰੋਧ ਕਰਨ ਲਈ ਸ਼ਿਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਪੀ ਏ ਸੀ ਕਮੇਟੀ ਮੈਂਬਰ ਇੰਦਰ ਸੇਖੜੀ ਸੰਸਦ ਦਾ ਘੇਰਾਵ ਕਰਨ ਲਈ ਸਾਥੀਆ ਸਮੇਤ ਦਿੱਲੀ ਪਹੁੰਚੇ। ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਇੰਦਰ ਸੇਖੜੀ ਨੇ ਵਿਸ਼ੇਸ਼ ਗੱਲ ਬਾਤ ਦੌਰਾਨ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭਗਤ ਕਰਨ ਸਾਡੇ ਕਿਸਾਨ ਵੀਰ ਸੜਕਾ ਤੇ ਉਤਰਨ ਲਈ ਮਜਬੂਰ ਹਨ।
ਓਹਨਾ ਕਿਹਾ ਕਿ ਸਾਡੇ ਕਿਸਾਨ ਭਰਾਵਾਂ ਵਲੋਂ ਲਗਭਗ ਪਿਛਲੇ 1 ਸਾਲ ਤੋ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਹਾਲੇ ਤਕ ਕਾਨੂੰਨ ਵਾਪਿਸ ਨਾ ਲੈਣਾ ਕੇਂਦਰ ਦਾ ਕਿਸਾਨ ਵਿਰੋਧੀ ਹੋਣ ਦਾ ਸਬੂਤ ਹੈ। ਓਹਨਾ ਕਿਹਾ ਕਿ ਇੱਕ ਪਾਸੇ ਪੰਜਾਬ ਕਾਂਗਰਸ ਦੀ ਸੂਬਾ ਸਰਕਾਰ ਹੈ ਜਿਸ ਵਿਚ ਹਰ ਸਮੇਂ ਕੁਰਸੀ ਕਰਕੇ ਕਲਾ ਕਲੇਸ਼ ਚਲਦਾ ਹੈ ਤੇ ਦੂਸਰੇ ਪਾਸੇ ਸਾਡੀ ਬੀਬਾ ਹਰਸਿਮਰਤ ਬਾਦਲ ਹੈ ਜਿਸ ਨੇ ਦੇਸ਼ ਦੇ ਅੰਨਦਾਤੇ ਲਈ ਕੇਂਦਰੀ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰ ਦਿੱਤੀ ਹੈ ।
ਓਹਨਾ ਕਿਹਾ ਕਿ ਕੇਂਦਰ ਸਰਕਾਰ ਹੁਣ ਦੇਸ਼ ਦੇ ਅੰਨਦਾਤੇ ਦਾ ਹੋਰ ਇਮਤਿਹਾਨ ਨਾ ਲਵੇ ਅਤੇ ਤੁਰੰਤ ਕਾਨੂੰਨ ਰੱਦ ਕਰਕੇ ਸਾਡੇ ਦੇਸ਼ ਦੇ ਅੰਨਦਾਤੇ ਨੂੰ ਰਾਹਤ ਦੇਵੇ। ਅੰਤ ਵਿੱਚ ਇੰਦਰ ਸੇਖੜੀ ਨੇ ਕਿਹਾ ਕਿ ਕਿਸਾਨਾਂ ਦੀ ਦਸਾ ਨੌਹਾਂ ਦੀ ਕਮਾਈ ਤੇ ਨਜਰ ਰੱਖਣ ਵਾਲੀ ਕੇਂਦਰ ਅਤੇ ਰਾਜਨੀਤੀ ਕਰਨ ਵਾਲੀ ਕਾਂਗਰਸ ਨੂੰ ਸੂਬੇ ਦੇ ਸੂਝਵਾਨ ਲੋਕ ਕਦੇ ਮੁਆਫ ਨਹੀਂ ਕਰਨਗੇ।
Adv.

