ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਧਰਮੀ ਫੌਜੀ ਬਲਜੀਤ ਸਿੰਘ ਬੁੱਟਰ ਨੇ ਬਤੌਰ ਮੈਨੇਜਰ ਅਹੁਦਾ ਸੰਭਾਲਿਆ

ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਧਰਮੀ ਫੌਜੀ ਬਲਜੀਤ ਸਿੰਘ ਬੁੱਟਰ ਨੇ ਬਤੌਰ ਮੈਨੇਜਰ ਅਹੁਦਾ ਸੰਭਾਲਿਆ

ਸ਼਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ ਨੇ ਕੀਤਾ ਸਨਮਾਨਿਤ

ਬਟਾਲਾ, 2 ਸਤੰਬਰ (ਅਮਰੀਕ ਮਠਾਰੂ/ ਗੁਰਿੰਦਰ ਸੰਧੂ ) – ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਨੇ ਸੁਪਰਵਾਈਜ਼ਰ ਫਲਾਇੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਬਲਜੀਤ ਸਿੰਘ ਬੁਟਰ ਧਰਮੀ ਫੌਜੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਤੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਅੱਚਲ ਸਹਿਬ ਬਟਾਲਾ ਦਾ ਮੈਨੇਜਰ ਨਿਯੁਕਤ ਕੀਤਾ ਹੈ। ਸ: ਬਲਜੀਤ ਸਿੰਘ ਤਲਵੰਡੀ ਰਾਮਾ ਜੋ ਕਰੀਬ ਪੰਜ ਸਾਲ ਤੋ ਬਤੌਰ  ਮੈਨੇਜਰ ਸੇਵਾ ਨਿਭਾ ਰਹੇ ਸਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਹੋਰ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਸ: ਬਲਜੀਤ ਸਿੰਘ ਬੁੱਟਰ ਨੂੰ ਬਤੌਰ ਮੈਨੇਜਰ ਅਹੁਦਾ ਸੰਭਾਲਣ ਉਪਰੰਤ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਮੈਂਬਰ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਜ: ਗੁਰਨਾਮ ਸਿੰਘ ਜੱਸਲ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ  ਸਨਮਾਨਿਤ ਕੀਤਾ।

Adv.

ਮੈਨੇਜਰ ਦਾ ਅਹੁਦਾ ਸੰਭਾਲਣ ਉਪਰੰਤ  ਸ: ਬੁੱਟਰ ਨੇ ਗੁਰਦੁਆਰਾ ਸਟਾਫ ਨਾਲ ਜਾਣ ਪਹਿਚਾਣ ਕੀਤੀ ਤੇ ਗੁਰਦੁਆਰਾ ਪ੍ਰਬੰਧ ਬਾਰੇ ਬਰੀਕੀ ਨਾਲ ਜਾਣਕਾਰੀ ਹਾਸਿਲ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਬੀਬੀ ਜਗੀਰ ਕੌਰ ਬੇਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਹਰਜਿੰਦਰ ਸਿੰਘ ਧਾਮੀ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜ: ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ, ਸ: ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਭਾਵਨਾ ਨਾਲ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਹੈ ਉਹ ਗੁਰੂ ਦੇ ਭੈ ਵਿੱਚ ਰਹਿ ਜਿੰਮੇਵਾਰੀ ਨਿਭਾਉਣ ਦਾ ਯਤਨ ਕਰਨਗੇ।

Adv.

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਨਾਨਕ ਸਿੰਘ ਗ੍ਰੰਥੀ, ਕੰਵਲਪ੍ਰੀਤ ਸਿੰਘ ਦੌਲਤਪੁਰ, ਸ: ਜਤਿੰਦਰ ਪਾਲ ਸਿੰਘ ਵਿੱਕੀ, ਸ: ਗੁਲਬਾਗ ਸਿੰਘ ਬਾਸਰਪੁਰਾ, ਸ: ਧੰਨਰਾਜ ਸਿੰਘ ਬਟਾਲਾ, ਮੁਖਤਿਆਰ ਸਿੰਘ ਗ੍ਰੰਥੀ, ਸ:ਦੀਦਾਰ ਸਿੰਘ, ਸ: ਮਨਪ੍ਰੀਤ ਸਿੰਘ, ਸ: ਦੋਲਤ ਸਿੰਘ ਭੰਬੋਈ, ਸ: ਦਲਬੀਰ ਸਿੰਘ ਸਲੋ, ਸ: ਸਰਬਜੀਤ ਸਿੰਘ, ਸ: ਗੁਰਦਿਆਲ ਸਿੰਘ, ਸ: ਗੁਰਵਿੰਦਰ ਸਿੰਘ ਤੇ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਦਾ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *