ਪੰਜਾਬ ਸਰਕਾਰ ਵੱਲੋਂ ਦੁੱਗਣੀ ਕੀਤੀ ਪੈਨਸ਼ਨ ਵੰਡਣ ਦੀ ਹੋਈ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਦੁੱਗਣੀ ਕੀਤੀ ਪੈਨਸ਼ਨ ਵੰਡਣ ਦੀ ਹੋਈ ਸ਼ੁਰੂਆਤ

ਮੁੱਖ ਮੰਤਰੀ ਨੇ ਵਰਚੂਅਲ ਸਮਾਗਮ ਦੌਰਾਨ ਕੀਤਾ ਸਕੀਮ ਦਾ ਅਗਾਜ

ਬਟਾਲਾ, 31 ਅਸਗਤ (ਅਮਰੀਕ ਮਠਾਰੂ/ਗੁਰਿੰਦਰ ਸੰਧੂ ) – ਪੰਜਾਬ ਸਰਕਾਰ ਵੱਲੋਂ 1 ਜ਼ੁਲਾਈ 2021 ਤੋਂ ਲਾਗੂ ਕੀਤੀ ਦੁੱਗਣੀ ਪੈਨਸ਼ਨ ਵੰਡਣ ਦੀ ਪ੍ਰਕਿ੍ਰਆ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਰਚੂਅਲ ਸਮਾਗਮ ਦੌਰਾਨ ਸ਼ੁਰੂ ਕਰਵਾਈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਜ਼ੁਲਾਈ ਤੋਂ ਬਾਅਦ ਤੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਪੰਗਤਾ ਪੈਨਸ਼ਨ ਅਤੇ ਆਸ਼ਰਿਤ ਪੈਨਸ਼ਨ 750 ਰੁਪਏ ਦੀ ਥਾਂ ਤੇ 1500 ਰੁਪਏ ਪ੍ਰਤੀ ਮਹੀਨਾ ਮਿਲੇਗੀ। ਉਨਾਂ ਨੇ ਦੱਸਿਆ ਕਿ ਇਸ ਤਰਾਂ ਹਰ ਮਹੀਨੇ 400 ਕਰੋੜ ਰੁਪਏ ਅਤੇ ਹਰ ਸਾਲ 4800 ਕਰੋੜ ਰੁਪਏ ਦੀ ਰਕਮ ਸਰਕਾਰ ਪੈਨਸ਼ਨਾਂ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਭੇਜਿਆ ਕਰੇਗੀ।

Adv.

ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ ਮਾਫੀ ਤੇ 4700 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦ ਕਿ ਔਰਤਾਂ ਨੂੰ ਬਸ ਕਿਰਾਏ ਵਿਚ ਮਾਫੀ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਵਿਚ ਔਰਤਾਂ ਲਈ 50 ਫੀਸਦੀ ਅਤੇ ਸਰਕਾਰੀ ਨੌਕਰੀਆਂ ਵਿਚ 33 ਫੀਸਦੀ ਦਾ ਰਾਖਵਾਂਕਰਨ ਵੀ ਸੂਬਾ ਸਰਕਾਰ ਨੇ ਦਿੱਤਾ ਹੈ। ਇਸ ਤੋਂ ਪਹਿਲਾਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ।

One thought on “ਪੰਜਾਬ ਸਰਕਾਰ ਵੱਲੋਂ ਦੁੱਗਣੀ ਕੀਤੀ ਪੈਨਸ਼ਨ ਵੰਡਣ ਦੀ ਹੋਈ ਸ਼ੁਰੂਆਤ

  1. ਬਹੁਤ ਵਧੀਆ ਅਖਬਾਰ ਜੋ ਹਰ ਤਾਜੀ ਖਬਰ ਬਹੁਤ ਛੇਤੀ ਸਾਡੇ ਕੋਲ ਭੇਜਦਾ ਹੈ। ਪੰਜਾਬ ਦੇ ਹਰੇਕ ਥਾਂ ਤੋਂ ਰਲੀਆਂ ਮਿਲੀਆਂ ਖਬਰਾਂ ਹਰ ਰੋਜ਼ ਪੜ੍ਹਨ ਨੂੰ ਮਿਲਦੀਆਂ ਹਨ ।ਬਹੁਤ ਵੱਡਾ ਉਪਰਾਲਾ ਤੇ ਹਰ ਖਬਰ ਦੀ ਸੋਹਣੀ, ਸੱਚੀ ਕਵਰੇਜ।ਹਰ ਰੋਜ ਇਸ ਅਖਬਾਰ ਦੀ ਉਡੀਕ ਰਹਿੰਦੀ ਹੈ ।ਢੇਰ ਸਾਰੀਆਂ ਮੁਬਾਰਕਾਂ ਜੀ

Leave a Reply

Your email address will not be published. Required fields are marked *