ਸ੍ਰ ਪ੍ਰਤਾਪ ਬਾਜਵਾ ਬਾਜਵਾ ਰਾਜ ਸਭਾ ਮੈਂਬਰ ਹੋਰਾਂ ਦੀ ਬਟਾਲਾ ਫੇਰੀ ਜਾਹੋ ਜਲਾਲ ਵਾਲੀ ਰਹੀ:- ਜਸਵੰਤ ਸਿੰਘ ਜੱਸ

ਬਟਾਲਾ – (ਅਮਰੀਕ ਮਠਾਰੂ) ਸ੍ਰ ਪ੍ਰਤਾਪ ਬਾਜਵਾ ਬਾਜਵਾ ਰਾਜ ਸਭਾ ਮੈਂਬਰ ਹੋਰਾਂ ਦੀ ਬਟਾਲਾ ਫੇਰੀ ਜਾਹੋ ਜਲਾਲ ਵਾਲੀ ਰਹੀ। ਮੌਕਾ ਸੀ ਸ੍ਰ ਗੁਰਿੰਦਰ ਸਿੰਘ ਚੀਕੂ ਨੂੰ ਮਾਰਕੀਟ ਕਮੇਟੀ ਤੇ ਸ੍ਰੀ ਪਵਨ ਕੁਮਾਰ ਪੰਮਾ ਨੂੰ ਨਗਰ ਸੁਧਾਰ ਟ੍ਰਸਟ ਬਟਾਲਾ ਦੇ ਚੇਅਰਮੈਨ ਵਜੋਂ ਜਿੰਮੇਵਾਰੀ ਸੌਂਪਣਾ ਪਰ ਸਮਾਗਮ ਵੱਡੇ ਸ਼ਕਤੀ ਪ੍ਰਦਰਸ਼ਨ ਵਿੱਚ ਬਦਲ ਗਏ। ਦਾਣਾ ਮੰਡੀ ਬਟਾਲਾ ਵਿਖੇ ਲੋਕਾਂ ਦਾ ਭਾਰੀ ਇਕੱਠ ਇਸ ਗੱਲ ਦਾ ਸੂਚਕ ਸੀ ਕਿ ਉਨ੍ਹਾਂ ਨੂੰ ਜਨਤਾ ਦਾ ਭਾਰੀ ਜਨ ਸਮਰਥਨ ਹਾਸਲ ਹੈ। ਸ੍ਰ ਪ੍ਰਤਾਪ ਸਿੰਘ ਬਾਜਵਾ ਨਾਲ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ ਤੇ ਵਿਧਾਨ ਸਭਾ ਮੈਂਬਰ ਸ੍ਰ ਫਤਹਿ ਸਿੰਘ ਬਾਜਵਾ, ਬਲਵਿੰਦਰ ਲਾਡੀ, ਸੰਤੋਖ ਸਿੰਘ ਭਲਾਈਪੁਰ ਤੇ ਜੋਗਿੰਦਰ ਪਾਲ ਭੋਆ ਦੀ ਸ਼ਮੂਲੀਅਤ ਨਵੀਂ ਮਾਝਾ ਐਕਸਪ੍ਰੈਸ ਦਾ ਸੰਕੇਤ ਹੈ। ਦਿਲਚਸਪ ਗੱਲ ਇਹ ਰਹੀ ਕਿ ਦਾਣਾ ਮੰਡੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ ਜਿਹੜਾ ਇਸ ਗੱਲ ਦਾ ਪ੍ਰਤੀਕ ਸੀ ਕਿ ਗੰਨੇ ਦੀ ਕੀਮਤਾਂ ਵਿੱਚ 50 ਰੁਪਏ ਪ੍ਰਤੀ ਕੁਵਿੰਟਲ ਦੇ ਵਾਧੇ ਦੇ ਯੋਗਦਾਨ ਵਿੱਚ ਉਨ੍ਹਾਂ ਦੀ ਭੂਮਿਕਾ ਤੇ ਮੋਹਰ ਲੱਗੀ ਹੈ।

ਬਟਾਲਾ ਵਿੱਚ ਅੱਜ ਦੀਆਂ ਰਾਜਨੀਤਕ ਗਤੀਵਿਧੀਆਂ ਨਵੇਂ ਬਦਲਦੇ ਸੱਤਾ ਸਮੀਕਰਣ ਤੇ ਸ਼ਕਤੀ ਪ੍ਰਦਰਸ਼ਨ ਦੇ ਪ੍ਰਤੀਕ ਬਣ ਨਿਬੜੇ, ਆਉਣ ਵਾਲੇ ਸਮੇਂ ਵਿੱਚ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲਣ ਦੀ ਜ਼ਬਰਦਸਤ ਸੰਭਾਵਨਾ ਹੈ।
Adv.

