ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿਚ ਪੁਰਾਤਨ ਮਿਥਾਂ ਬਾਰੇ ਗੱਲਾ ਕੀਤੀਆ।

 

ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿਚ ਪੁਰਾਤਨ ਮਿਥਾਂ ਬਾਰੇ ਗੱਲਾ ਕੀਤੀਆ।

 

ਮੋਹਾਲੀ  :-  ( Gurdarshan Singh Mavi )ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਦੇ ਪ੍ਰਧਾਨਗੀ-ਮੰਡਲ ਵਿਚ ਅਮਰਜੀਤ ਸਿੰਘ ਖੁਰਲ( ਉਪ-ਪ੍ਰਧਾਨ, ਰਾਮਗੜ੍ਹੀਆ ਸਭਾ ਚੰਡੀਗੜ੍ਹ) , ਡਾ: ਅਵਤਾਰ ਸਿੰਘ ਪਤੰਗ (ਸਰਪ੍ਰਸਤ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ) ਅਤੇ ਸੇਵੀ ਰਾਇਤ (ਪ੍ਰਧਾਨ, ਸਾਹਿਤ ਵਿਗਿਆਨ ਕੇਂਦਰ ) ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦਵਿੰਦਰ ਕੌਰ ਢਿੱਲੋਂ ਵਲੋਂ ਗਾਏ ਪੰਜਾਬੀ ਗੀਤ ਨਾਲ ਹੋਈ ।ਤੇਜਾ ਸਿੰਘ ਥੂਹਾ ਨੇ ਮੱਖਣ ਸ਼ਾਹ ਲੁਬਾਣਾ ਨਾਲ ਸਬੰਧਤ ਵਾਰ ਸੁਣਾਈ।ਬਲਵਿੰਦਰ ਢਿੱਲੋਂ,ਲਾਭ ਲਹਿਲੀ, ਧਿਆਨ ਸਿੰਘ ਕਾਹਲੋਂ,ਮਲਕੀਤ ਨਾਗਰਾ , ਦਰਸ਼ਨ ਤਿਓਣਾ ਨੇ ਗੀਤ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ ।ਰਜਿੰਦਰ ਰੇਨੂ ਅਤੇ ਡਾ: ਪਤੰਗ ਨੇ ਵੱਖੋ ਵੱਖਰੇ ਟੱਪੇ ਸੁਣਾਏ।ਦਰਸ਼ਨ ਸਿੰਘ ਸਿੱਧੂ,ਸੁਰਿੰਦਰ ਪਾਲ ਸਿੰਘ, ਡਾ: ਪੰਨਾ ਲਾਲ ਮੁਸਤਫਾਬਾਦੀ, ਬੰਬਈ ਤੋਂ ਪਹੁੰਚੀ ਸ਼ੀਤਲ, ਸਤਬੀਰ ਕੌਰ,ਗੁਰਦਰਸ਼ਨ ਸਿੰਘ ਮਾਵੀ, ਅਮਰਜੀਤ ਖੁਰਲ, ਸੇਵੀ ਰਾਇਤ ਅਤੇ ਰੀਟਾ ਸੂਦ ਨੇ ਕਵਿਤਾਵਾਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ।ਰਾਣਾ ਬੂਲਪੁਰੀ ਨੇ ਸੂਫੀ ਰੰਗ ਦੀ ਪੇਸ਼ਕਾਰੀ ਕੀਤੀ।ਕਲਪਨਾ ਗੁਪਤਾ ਨੇ ਪੰਜਾਬੀ ਫਿਲਮੀ ਅਤੇ ਤਰਸੇਮ ਰਾਜ ਨੇ ਹਿੰਦੀ ਫਿਲਮੀ ਗੀਤ ਗਾ ਕੇ ਆਵਾਜ਼ ਦਾ ਜਾਦੂ ਬਖੇਰਿਆ।ਡਾ: ਪਤੰਗ ਜੀ ਨੇ ਧਰਤੀ ਅਤੇ ਬੰਦੇ ਦੀ ਉਤਪਤੀ ਬਾਰੇ ਪੁਰਾਣੇ ਸਮੇਂ ਦੀਆਂ ਪ੍ਰਚਲਤ ਮਿਥਾਂ ਦਾ ਸੋਹਣਾ ਵਿਖਿਆਨ ਕੀਤਾ ।ਇਸ ਪਰੋਗਰਾਮ ਵਿਚ ਜਗਪਾਲ ਸਿੰਘ,ਬੁਧੀ ਚੰਦ , ਪੀ ਐਸ ਆਰਟਸ ਅਤੇ ਕਲਚਰਲ ਸੁਸਾਇਟੀ ਦੇ ਪ੍ਰਧਾਨ ਪ੍ਰਵੀਨ ਸੰਧੂ, ਜਨ: ਸਕੱਤਰ ਰਾਜਦੀਪ ਕੌਰ ਅਤੇ ਮੈਂਬਰ ਹਰਜੀਤ ਸਿੰਘ,ਸਵਰਨ ਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਸ਼ਾਮਲ ਹੋਏ ।ਅੰਤ ਵਿਚ ਸੇਵੀ ਰਾਇਤ ਜੀ ਨੇ ਸਭ ਦਾ ਧੰਨਵਾਦ ਕੀਤਾ ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਕੀਤਾ ।
——————————————————–
Adv.

Leave a Reply

Your email address will not be published. Required fields are marked *