
ਰਿਕਾਰਡ ਤੋੜ ਜਿਤ ਹਾਸਲ ਕਰ ਰਿਕਾਰਡ ਕਾਇਮ ਕਰਾਂਗੇ – ਵਿਧਾਇਕ ਲੋਧੀਨੰਗਲ
ਫ਼ਤਹਿਗੜ੍ਹ ਚੂੜੀਆਂ/ ਅਲੀਵਾਲ( ਅਮਰੀਕ ਮਠਾਰੂ/ ਦਵਿੰਦਰ ਸਿੰਘ ਖਾਲਸਾ) ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਕਿਲ੍ਹਾ ਦੇਸਾ ਸਿੰਘ ਵਿਖੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਜਰਨੈਲ ਸਿੰਘ ਲਾਡੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਸ਼ੇਸ਼ ਮੀਟਿੰਗ ਕਰਵਾਈ ਗਈ ਜਿਸ ਵਿੱਚ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਹ ਮੀਟਿੰਗ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਗੂ ਜਰਨੈਲ ਸਿੰਘ ਲਾਡੀ ਵਲੋਂ ਕਰਵਾਈ ਗਈ। ਮੀਟਿੰਗ ਵਿੱਚ ਹਲਕੇ ਦੀਆਂ ਹੋਰ ਮਹਾਨ ਹਸਤੀਆਂ ਵੀ ਹਾਜ਼ਰ ਰਹੀਆਂ।ਕਹਿਣ ਨੂੰ ਤਾਂ ਇਹ ਮੀਟਿੰਗ ਸੀ ਪਰ ਵੇਖਦੇ ਹੀ ਵੇਖਦੇ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਇਸ ਮੌਕੇ ਸੰਤੋਖ ਸਿੰਘ ਦਮੋਦਰ ਸਾਬਕਾ ਵਾਈਸ ਚੇਅਰਮੈਨ, ਕੰਵਰਜੀਤ ਸਿੰਘ ਰੋਜ਼ੀ ਬਲ ਸਾਬਕਾ ਚੇਅਰਮੈਨ, ਰਜਵੰਤ ਸਿੰਘ ਕਾਲਾ ਅਫਗਾਨਾ, ਅਮਰੀਕ ਸਿੰਘ ਬਾਲੇਵਾਲ, ਅਜੀਤ ਸਿੰਘ ਠੱਠਾ, ਸੁਰਿੰਦਰ ਕੁਮਾਰ ਛਿੰਦੀ ਪ੍ਰਧਾਨ,ਗੁਰ ਅਮ੍ਰਿਤਪਾਲ ਸਿੰਘ ਲਵਲੀ, ਕੰਵਰਸੰਦੀਪ ਸਿੰਘ ਲੋਧੀਨੰਗਲ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਲਕੇ ਅੰਦਰ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਤਾਉਣ ਲਈ ਤਿਆਰ ਬਰ ਤਿਆਰ ਹਨ ਬਸ ਸਮੇਂ ਦੀ ਉਡੀਕ ਵਿੱਚ ਹਨ। ਇਨ੍ਹਾਂ ਤੋਂ ਬਾਅਦ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਜਨਤਾ ਦੇ ਸਨਮੁੱਖ ਹੁੰਦੇ ਹੋਏ ਲੋਕਾਂ ਦੇ ਮਨਾਂ ਤੋਂ ਭੁਲੇਖੇ ਦੂਰ ਕਰਦੇ ਹੋਏ ਸਾਫ਼ ਕਰ ਦਿੱਤਾ ਕਿ ਉਹ ਇਸ ਵਾਰ ਬਟਾਲਾ ਤੋਂ ਨਹੀਂ ਸਗੋਂ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਹੀ ਚੋਣ ਲੜਣਗੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਲੋਧੀਨੰਗਲ ਨੇ ਕਿਹਾ ਕਿ ਟਿਕਟ ਦੇਣਾ ਹਾਈਕਮਾਂਡ ਦੇ ਹੱਥ ਹੈ ਤੇ ਹਾਈਕਮਾਂਡ ਜਿਤਣ ਵਾਲ਼ੇ ਨੂੰ ਹੀ ਟਿਕਟ ਦੇਵੇਗੀ ਬਾਰ ਬਾਰ ਹਾਰਨ ਵਾਲੇ ਨੂੰ ਨਹੀਂ।ਅੰਤ ਵਿਚ ਸ੍ਰ ਜਰਨੈਲ ਸਿੰਘ ਲਾਡੀ ਨੇ ਸ੍ਰ ਲੋਧੀਨੰਗਲ ਅਤੇ ਆਏਂ ਹੋਏ ਸਾਰੇ ਆਗੂਆਂ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਸ੍ਰ ਲਖਬੀਰ ਸਿੰਘ ਲੋਧੀਨੰਗਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ।ਤਨ ਮਨ ਤੇ ਧਨ ਨਾਲ। ਲਾਡੀ ਨੇ ਦਿਨ ਰਾਤ ਇੱਕ ਕਰਨ ਦਾ ਵਿਸ਼ਵਾਸ ਦਿਵਾਇਆ।
Adv.
ਇਸ ਮੌਕੇ ਹੋਰਨਾਂ ਤੋਂ ਇਲਾਵਾ,ਗੁਰ ਅਮ੍ਰਿਤਪਾਲ ਸਿੰਘ ਲਵਲੀ, ਸੰਤੋਖ ਸਿੰਘ ਦਮੋਦਰ, ਸੁਰਿੰਦਰ ਕੁਮਾਰ ਛਿੰਦੀ, ਕੰਵਰਜੀਤ ਸਿੰਘ ਰੋਜ਼ੀ ਬਲ, ਸਤਨਾਮ ਸਿੰਘ ਭਾਲੋਵਾਲੀ, ਅਮਰੀਕ ਸਿੰਘ ਬਾਲੇਵਾਲ ਬਲਕਾਰ ਪੰਨੂ, ਵਿਨੋਦ ਭਾਟੀਆ, ਅਜੀਤ ਸਿੰਘ ਠੱਠਾ, ਜਗੀਰ ਸਿੰਘ ਸੇਖਵਾਂ, ਬਿੱਲਾਂ ਲੰਗਰਵਾਲ, ਤਰਲੋਕ ਸਿੰਘ, ਅਸ਼ੋਕ ਕੁਮਾਰ ਕਾਲ਼ਾ ਅਫਗਾਨਾ, ਹਰਪ੍ਰੀਤ ਸਿੰਘ ਹੈਪੀ ਪੰਨੂ, ਮਨਦੀਪ ਸਿੰਘ ਪੰਨੂ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਭੁਪਿੰਦਰ ਸਿੰਘ, ਸੁਦਰਸ਼ਨ ਸਿੰਘ, ਮਲਕੀਤ ਸਿੰਘ ਸੇਖਵਾਂ ਸਟੇਜ ਸੈਕਟਰੀ, ਉਂਕਾਰਪ੍ਰੀਤ ਸਿੰਘ, ਡਾ਼ ਨਰਿੰਦਰ ਸਿੰਘ ਬਸਪਾ ਅਮਰਬੀਰ ਸਿੰਘ ਸਰਪੰਚ ਲੋਧੀਨੰਗਲ, ਨਰਿੰਦਰ ਸਿੰਘ ਆਜਮਪੁਰ, ਜੋਬਨਪ੍ਰੀਤ ਸਿੰਘ ਮੈਨੇਜਰ, ਹਰਜੀਤ ਸਿੰਘ ਸਰਪੰਚ, ਦਰਸ਼ਨ ਸਿੰਘ ਸੁਖਦੇਵ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਗੁਰਨਾਮ ਮਸੀਹ ਸਾਬਕਾ ਸਰਪੰਚ, ਸੋਨੂੰ ਵੀਲਾ, ਲਖਵਿੰਦਰ ਸਿੰਘ, ਹਰਪਾਲ ਸਿੰਘ, ਹਰਦੀਪ ਸਿੰਘ ਮਨਜੀਤ ਸਿੰਘ ਠੇਕੇਦਾਰ,ਬਾਵਾ ਸਿੰਘ ਮੁਰੀਦਕੇ, ਕਵਲਜੀਤ ਸਿੰਘ ਅਲੀਵਾਲ ਜੱਟਾਂ, ਸਰਵਣ ਸਿੰਘ, ਬੁੱਧ ਸਿੰਘ, ਲਖਵਿੰਦਰ ਕੌਰ, ਬਲਵਿੰਦਰ ਕੌਰ, ਸੁਖਦੀਪ ਕੌਰ, ਕੋਮਲਪ੍ਰੀਤ ਕੌਰ, ਅਤੇ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

