
ਬਟਾਲਾ /ਕਾਦੀਆਂ 26 ਅਗਸਤ (ਅਮਰੀਕ ਮਠਾਰੂ/ ਗੁਰਪ੍ਰੀਤ ਸਿੰਘ ਮੱਲ੍ਹੀ )
ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਘਰ ਪਿੰਡ ਸੇਖਵਾਂ ਉਚੇਚੇ ਤੌਰ ਤੇ ਪੁੱਜੇ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੇ ਉਨ੍ਹਾਂ ਨੂੰ ਬੜੇ ਫਕਰ ਨਾਲ ‘ਆਪ’ ਵਿਚ ਸ਼ਾਮਲ ਕਰਨ ਦਾ ਵੱਡਾ ਐਲਾਨ ਕੀਤਾ। ਪਹਿਲਾਂ ਇਹ ਕਿਆਸ ਲੱਗ ਰਹੇ ਸਨ,ਕਿ ਸ੍ਰੀ ਕੇਜਰੀਵਾਲ ਸਿਰਫ ਜਥੇਦਾਰ ਸੇਖਵਾਂ ਦਾ ਹਾਲ-ਚਾਲ ਪੁੱਛਣ ਲਈ ਹੀ ਆ ਰਹੇ ਹਨ।ਪਰ ਅੱਜ ਅਰਵਿੰਦ ਕੇਜਰੀਵਾਲ ਦੇ ਪਿੰਡ ਸੇਖਵਾਂ ਪੁੱਜਣ ਤੇ ਵੱਡੇ ਐਲਾਨ ਤੋਂ ਪਹਿਲਾਂ ਜਥੇਦਾਰ ਸੇਖਵਾਂ ਅਤੇ ਜਗਰੂਪ ਸਿੰਘ ਸੇਖਵਾ ਨਾਲ ਸ੍ਰੀ ਕੇਜਰੀਵਾਲ,ਸ: ਭਗਵੰਤ ਮਾਨ,ਸ੍ਰੀ ਰਾਘਵ ਚੱਢਾ,ਐਡਵੋਕੇਟ ਚੀਮਾ,ਸ: ਜਰਨੈਲ ਸਿੰਘ ਅਤੇ ਸਾਬਕਾ ਆਈ ਜੀ ਸ੍ਰੀ ਵਿਜੈ ਕੁਮਾਰ ਪ੍ਰਤਾਪ ਸਿੰਘ ਨੇ ਬੰਦ ਕਮਰਾ ਲੰਬੀ ਮੀਟਿੰਗ ਕੀਤੀ ਅਤੇ ਜਥੇਦਾਰ ਸੇਖਵਾਂ ਅਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੂੰ ਪਾਰਟੀ ‘ਚ ਸ਼ਾਮਲ ਕਰਨ ਦਾ ਬਹੁਤ ਹੀ ਅਹਿਮ ਫੈਸਲਾ ਲਿਆ।ਇੱਥੇ ਇਹ ਦੱਸ ਦੇਈਏ ਕਿ ਜਥੇਦਾਰ ਸੇਖਵਾਂ ਨੇ 2018 ਵਿਚ ਅਕਾਲੀ ਦਲ ਬਾਦਲ ਛੱਡਿਆ ਸੀ,ਉਸ ਤੋਂ ਬਾਅਦ ਉਹ ਸ: ਬ੍ਰਹਮਪੁਰਾ ਨਾਲ ਗਏ ਅਤੇ ਫਿਰ ਉਨ੍ਹਾਂ ਅਕਾਲੀ ਦਲ ਸੰਯੁਕਤ ‘ਚ ਸ: ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜਿਆ ਸੀ,ਪਰ ਬਾਅਦ ਵਿੱਚ ਖਰਾਬ ਸਿਹਤ ਅਤੇ ਹੋਰਨਾਂ ਸਿਆਸੀ ਕਾਰਨਾਂ ਦੇ ਚਲਦੇ,ਉਨ੍ਹਾਂ ਦੀਆਂ ਗਤੀਵਿਧੀਆਂ ਇਨ੍ਹੀਂ ਦਿਨੀਂ ਸੰਯੁਕਤ ਅਕਾਲੀ ਦਲ ਵਿੱਚ ਬਹੁਤ ਹੀ ਹੈ ਠੰਡੀਆਂ ਸਨ,ਜਿਸ ਤੋਂ ਸਹਿਜੇ ਹੀ ਅੰਦਾਜ਼ੇ ਲੱਗ ਸਕਦੇ ਸਨ,ਕਿ ਜਥੇਦਾਰ ਸੇਖਵਾਂ ਦੀ ਲੰਮੀ ਚੁੱਪ ਕੋਈ ਨਵਾਂ ਸਿਆਸੀ ਧਮਾਕਾ ਕਰੇਗੀ। ਜਿਥੇ ਕੇਜਰੀਵਾਲ ਨੇ ਸੇਖਵਾਂ ਨੂੰ ਖੂਬ ਸਰਾਹਿਆ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ,ਉਥੇ ਜਥੇਦਾਰ ਸੇਖਵਾਂ ਨੇ ਕੇਜਰੀਵਾਲ ਦੇ ਕਸੀਦੇ ਪੜ੍ਹਦੇ ਹੋਏ ਇਥੋਂ ਤੱਕ ਕਹਿ ਦਿੱਤਾ ਕੀ ਉਹ ਪੰਜਾਬ ਨਹੀਂ ਬਲਕਿ ਦੇਸ਼ ਦਾ ਭਵਿੱਖ ਹਨ ਅਤੇ ਮੈਂ ਉਨ੍ਹਾਂ ਦਾ ਮਰਦੇ ਦਮ ਤੱਕ, ਇਸ ਲਈ ਰਹੀ ਹੈ ਰਿਣੀ ਰਹਾਂਗਾ,ਕਿ ਉਹ ਮੇਰਾ ਇਨੇ ਨੇ ਵੱਡੇ ਅਹੁਦੇ ਤੇ ਹੋਣ ਦੇ ਬਾਵਜੂਦ ਮੇਰਾ ਹਾਲ ਪੁੱਛਣ ਆਏ।ਸੇਖਵਾਂ ਨੇ ਕਿਹਾ ਕਿ ਜਿੰਨੀ ਦੇਰ ਤਕ ਮੇਰੇ ਸਵਾਸ ਚਲਦੇ ਹਨ ਅਤੇ ਅੱਜ ਤੋਂ ਮੇਰਾ ਬਚਿਆ ਜੀਵਨ ਆਮ ਆਦਮੀ ਪਾਰਟੀ ਨੂੰ ਸਮਰਪਿਤ ਰਹੇਗਾ।
Adv.
ਉਨ੍ਹਾਂ ਇਹ ਵੀ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਠ ਮਹੀਨੇ ਤੋਂ ਮੈਂ ਬੈੱਡ ਤੇ ਸੀ, ਲੇਕਿਨ ਸ਼੍ਰੋਮਣੀ ਅਕਾਲੀ ਦਲ, ਜਿਸ ਦੀ ਮੇਰੇ ਪਰਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਸੇਵਾ ਕੀਤੀ,ਉਨ੍ਹਾਂ ਵਿਚੋਂ ਇਕ ਵੀ ਬੰਦਾ ਮੇਰਾ ਪਤਾ ਲੈਣ ਨਹੀਂ ਆਇਆ। ਜਥੇਦਾਰ ਸੇਖਵਾਂ ਅਤੇ ਉਹਨਾਂ ਦੇ ਸਪੁੱਤਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਲੇਕਿਨ ਅਧਿਕਾਰਤ ਤੌਰ ਤੇ ਉਨ੍ਹਾਂ ਦੀ ਪਾਰਟੀ ਵਿਚ ਜ਼ਿੰਮੇਵਾਰੀ ਹਾਲੇ ਨਹੀਂ ਐਲਾਨੀ ਗਈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਹਨ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੂੰ ਵੀ ਦਿੱਤੀਆਂ ਜਾਣਗੀਆਂ ਅਤੇ ਆਮ ਆਦਮੀ ਪਾਰਟੀ ਦਾ ਮੁੱਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣ ਜੋ ਕਿ ਦਿੱਲੀ ਦੇ ਵਿੱਚ ਲੋਕਾਂ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਹੇ ਕਿਸਾਨੀ ਦਾ ਮੁੱਦਾ ਹੈ ਚਾਹੇ ਬਿਜਲੀ ਦਾ ਮੁੱਦਾ ਚਾਹੇ ਕਿਸਾਨੀ ਦਾ ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ

