ਪਿੰਡ ਬੋਹਜਾ ਵਿਚ ਇਕ ਰਾਤ ਵਿਚ ਹੀ 3 ਚੋਰੀ ਦੀਆਂ ਵਾਰਦਾਤਾਂ।

ਪਿੰਡ ਬੋਹਜਾ ਵਿਚ ਇਕ ਰਾਤ ਵਿਚ ਹੀ 3 ਚੋਰੀ ਦੀਆਂ ਵਾਰਦਾਤਾਂ।
ਘੁਮਾਣ (ਆਈ.ਜੇ.ਐੱਸ.ਬਾਵਾ)
ਕੱਲ੍ਹ ਰਾਤ ਘੁਮਾਣ ਤੇ 5 ਕਿਲੋਮੀਟਰ ਦੂਰੀ ‘ਤੇ ਸਥਿਤ ਪਿੰਡ ਬੋਹਜਾ ਵਿਚ ਬੀਤੀ ਰਾਤ ਚੋਰਾਂ ਨੇ 3 ਚੋਰੀ ਦੀਆਂ ਵਾਰਦਾਤਾਂ ਵਿਚ ਮੋਬਾਈਲ ਤੇ ਨਕਦੀ ਚੋਰੀ ਕੀਤੀ।
ਇਸ ਬਾਰੇ ਲਾਭ ਸਿੰਘ (ਪੱਤਰਕਾਰ) ਪੁੱਤਰ ਬੁੱਧ ਸਿੰਘ ਵਾਸੀ ਪਿੰਡ ਬੋਹਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 11 ਕੁਝ ਵਜੇ ਅਸੀਂ ਸਾਰਾ ਪਰਿਵਾਰ ਰੋਜ਼ ਵਾਂਗ ਸੌਂ ਗਏ ਤੇ ਸਵੇਰੇ ਉੱਠ ਕੇ ਵੇਖਿਆ ਤਾਂ 2 ਮੋਬਾਈਲ ਫ਼ੋਨ ਜਿਹੜੇ ਸਰੑਾਣੇ ਕੋਲ ਰੱਖੇ ਹੋਏ ਸਨ,ਉਹ ਗ਼ਾਇਬ ਸਨ। ਲਾਭ ਸਿੰਘ ਦੇ ਨਾਲ ਮੌਜੂਦ ਦਿਲਬਾਗ ਸਿੰਘ ਪੁੱਤਰ ਰਤਨ ਸਿੰਘ ਨੇ ਦੱਸਿਆ ਕਿ ਸਾਡਾ ਘਰ ਇਨ੍ਹਾਂ ਦੇ ਘਰ ਤੋਂ ਲਗਭਗ 150 ਗਜ਼ ਦੂਰ ਹੈ ਤੇ ਸਾਡੇ ਘਰੋਂ ਵੀ ੨ ਮੋਬਾਈਲ ਤੇ ਫਰਿੱਜ ‘ਤੇ ਰੱਖੇ ਹੋਏ ਪਰਸ ਵਿੱਚੋੋਂ 1000 ਰੁ ਚੋਰਾਂ ਵੱਲੋਂ ਚੋਰੀ ਕਰ ਲਏ ਗਏ।ਲਾਭ ਸਿੰਘ ਦੇ ਘਰ ਤੋਂ ਲਗਭਗ 100 ਗਜ਼ ਦੂਰ ਲਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰੋਂ ਵੀ ਇਨ੍ਹਾਂ ਚੋਰਾਂ ਨੇ 1 ਮੋਬਾਈਲ ਚੁਰਾਇਆ।
Adv.
ਚੋਰਾਂ ਦੇ ਹੌਸਲੇ ਕਿੰਨੇ ਵਧੇ ਹੋਏ ਹਨ ਕਿ ਉਨ੍ਹਾਂ ਇੱਕ ਰਾਤ ਵਿੱਚ ਹੀ 3 ਘਟਨਾਵਾਂ ਨੂੰ ਅੰਜਾਮ ਦਿੱਤਾ।ਲਾਭ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਨਸ਼ੇੜੀਆਂ ਦੀ ਤਾਦਾਦ ਬਹੁਤ ਵਧ ਗਈ ਹੈ ਤੇ ਨਸ਼ਾ ਤਸਕਰ ਆਪਣਾ ਨਸ਼ੇ ਦਾ ਵਪਾਰ ਵਧਾਉਣ ਲਈ ਪਿੰਡ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।ਜਿਸ ਦਾ ਨੌਜਵਾਨਾਂ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।ਇਹ ਨਸ਼ੇੜੀ ਡਰਾਈਵਿੰਗ ਕਰਨ ਵੇਲੇ ਵੀ ਨਸ਼ੇ ਦੇ ਲੋਰ ਵਿਚ ਅੰਨ੍ਹੇਵਾਹ ਵਹੀਕਲ ਭਜਾਉਂਦੇ ਹਨ ਤੇ ਕਿਸੇ ਦੁਰਘਟਨਾ ਦਾ ਡਰ ਹਰ ਵਕਤ ਬਣਿਆ ਰਹਿੰਦਾ ਹੈ।ਇਸ ਬੁਰੀ ਲਤ ਨਾਲ ਘਰਾਂ ਵਿਚ ਕਲੇਸ਼ ਵਧ ਰਹੇ ਹਨ ਤੇ ਜਾਨੀ ਨੁਕਸਾਨ ਹੋਣ ਦਾ ਖਤਰਾ ਵਧ ਰਿਹਾ ਹੈ।ਅਸੀਂ ਥਾਣਾ ਘੁਮਾਣ ਵਿੱਚ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਕਰ ਦਿੱਤੀ ਹੈ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਲੋਕ ਅਮਨ ਚੈਨ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਣ।

Leave a Reply

Your email address will not be published. Required fields are marked *