ਬਟਾਲਾ 20 ਅਗਸਤ (ਅਮਰੀਕ ਮਠਾਰੂ /ਗੁਰਿੰਦਰ ਸੰਧੂ ) – ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਰਸ਼ਪਾਲ ਸਿੰਘ ਪੀ.ਪੀ.ਐਸ. ਨੂੰ ਬਦਲ ਕੇ ਅਸ਼ਵਨੀ ਕਪੂਰ ਆਈ.ਪੀ.ਐੱਸ. ਨੂੰ ਪੁਲਿਸ ਜ਼ਿਲਾ ਬਟਾਲਾ ਦੇ ਐਸ ਐਸ ਪੀ ਲਗਾ ਦਿੱਤਾ ਗਿਆ ਹੈ ।ਅਸ਼ਵਨੀ ਕਪੂਰ ਇਸ ਤੋਂ ਪਹਿਲਾਂ ਡੀ.ਸੀ.ਪੀ. ਲੁਧਿਆਣਾ ਅਤੇ ਵਾਧੂ ਚਾਰਜ ਏ .ਆਈ. ਜੀ.( ਸੀ. ਪੀ. )ਲੁਧਿਆਣਾ ਵਜੋਂ ਸੇਵਾਵਾਂ ਨਿਭਾ ਰਹੇ ਸਨ । ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਇਕ 4 ਪੰਨਿਆਂ ਦੀ ਲਿਸਟ ਵਿਚ 41 ਅਫ਼ਸਰ ਜਿਨ੍ਹਾਂ ਵਿਚ 28 ਆਈ. ਪੀ. ਐੱਸ. ,13 ਪੀ.ਪੀ.ਐਸ. ਆਦਿ ਅਫ਼ਸਰਾ ਦੀਆਂ ਨਵੀਂਆਂ ਨਿਯੁਕਤੀਆਂ ਵੱਖ ਵੱਖ ਥਾਵਾਂ ਦੀਆਂ ਕੀਤੀਆਂ ਗਈਆਂ ਹਨ । ਸਰਦਾਰ ਰਸ਼ਪਾਲ ਸਿੰਘ ਨੂੰ ਅੰਮ੍ਰਿਤਸਰ ਬਦਲ ਦਿੱਤਾ ਗਿਆ ਹੈ
ADV.

