ਫ਼ਤਹਿਗੜ੍ਹ ਚੂੜੀਆਂ( ਦਵਿੰਦਰ ਸਿੰਘ ਖਾਲਸਾ ) ਹਲਕਾ ਫਤਿਹਗੜ੍ਹ ਚੂੜੀਆਂ ਦੇ ਕਸਬਾ ਘਣੀਏ ਕੇ ਬਾਂਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਅਗਾਮੀ ਚੋਣਾਂ ਨੂੰ ਲੈ ਕੇ ਕਰਵਾਈ ਗਈ। ਜਿਸ ਵਿੱਚ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋ ਅਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਵਿੱਚ ਅਣਗਿਣਤ ਇਲਾਕਾ ਨਿਵਾਸੀ ਹਾਜਰ ਹੋਏ।ਵੇਖ ਦੇ ਹੀ ਵੇਖਦੇਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਸੁਖਰਾਜ ਸਿੰਘ ਸਰਕਲ ਪ੍ਰਧਾਨ , ਮਾਸਟਰ ਕੁਲਵਿੰਦਰ ਸਿੰਘ ਬੱਲਾ, ਵੱਸਣ ਸਿੰਘ ਕਾਦੀਆਂ, ਰਾਣਾ ਪੰਨੂੰ ਕਾਲ਼ਾ ਅਫਗਾਨਾਂ ਸਰਕਲ ਪ੍ਰਧਾਨ, ਕੁਲਦੀਪ ਸਿੰਘ ਨਾਛਰਕੇ ਸਾਬਕਾ ਸਰਪੰਚ, ਜਗੀਰ ਮਸੀਹ, ਬੳ ਪਾਲ ਮਸੀਹ,ਗੋਲੂ ਸੁੰਡਲ ਸਰਕਲ ਪ੍ਰਧਾਨ, ਅਤੇ ਬੂਟਾ ਸਿੰਘ ਸਾਬਕਾ ਸਰਪੰਚ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ। ਜਿਸ ਕਰਕੇ ਹੋਰਨਾਂ ਵਾਂਗ ਸਾਨੂੰ ਵੀ ਪਿੰਡ ਪਿੰਡ ਮੀਟਿੰਗਾਂ ਕਰਨ ਦੀ ਲੋੜ ਹੈ। ਇਸ ਮੌਕੇ ਸ੍ਰ ਰਵੀਕਰਨ ਸਿੰਘ ਕਾਹਲੋ ਹਲਕਾ ਇੰਚਾਰਜ ਫ਼ਤਹਿਗੜ੍ਹ ਚੂੜੀਆਂ ਨੇਂ ਇਕੱਠ ਵਿੱਚ ਹਾਜ਼ਰ ਲੋਕਾਂ ਦਾ ਧੰਨਵਾਦ ਕਰਦੇ ਹੋਏ ਵਰਕਰ ਅਤੇ ਆਗੂ ਸਾਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਹੀ ਚੋਣ ਲੜਨੀ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਸੋ ਸਾਨੂੰ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਲੋੜ ਹੈ।
Adv.
ਇਨ੍ਹਾਂ ਤੋਂ ਮਗਰੋਂ ਸ੍ਰ ਨਿਰਮਲ ਸਿੰਘ ਕਾਹਲੋ ਸਾਬਕਾ ਵਿਧਾਨਸਭਾ ਸਪੀਕਰ ਨੇ ਮੌਜੂਦਾ ਸਰਕਾਰ ਬਾਰੇ ਖ਼ਰੀਆਂ ਖ਼ਰੀਆਂ ਸੁਣਾਉਂਦੇ ਹੋਏ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਝੁੱਠੀ ਸੋਂਹ ਖਾਣ ਵਾਲੇ ਰਾਜੇ ਦੇ ਰਾਜ ਤੋਂ ਜਨਤਾ ਬੇਹੱਦ ਦੁੱਖੀ ਹੈ ਅਤੇ ਬਦਲਾਵ ਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਤਿਆਰ ਬਰਤਿਆਰ ਹੈ। ਇਸ ਮੌਕੇ ਬੂਟਾ ਸਿੰਘ ਸਾਬਕਾ ਸਰਪੰਚ, ਗੁਰਭੇਜ ਸਿੰਘ, ਸੁਖਰਾਜ ਸਿੰਘ ਬਿਛਨੀਵਾਲ, ਰਣਜੋਧ ਸਿੰਘ ਬਾਠ ਬੁਲੋਵਾਲ, ਗੋਲੂ ਸੁੰਡਲ , ਸੁਲੱਖਣ ਸਿੰਘ ਲੰਬੜਦਾਰ, ਗੁਰਪ੍ਰੀਤ ਸਿੰਘ ਖੈਹਿਰਾ, ਹਰਦੀਪ ਸਿੰਘ ਸਾਬਕਾ ਮੈਂਬਰ, ਰਾਣਾ ਸੁੰਡਲ, ਸੁਖਰਾਜ ਸਿੰਘ, ਮਨਜੀਤ ਸਿੰਘ ਚੱਠਾ, ਕੁਲਵਿੰਦਰ ਸਿੰਘ ਸਾਬਕਾ ਮੈਂਬਰ, ਬਲਜੀਤ ਸਿੰਘ ਡਾਲੇਚੱਕ , ਕੁਲਬੀਰ ਸਿੰਘ ਖੈਹਿਰਾ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਕਾਲਾ ਅਫਗਾਨਾ, ਨਵਰਾਜ ਸਿੰਘ ਚੱਠਾ, ਪਲਵਿੰਦਰ ਸਿੰਘ ਕਾਲਾ ਅਫਗਾਨਾ,ਗੁਰਪੇਜ ਸਿੰਘ, ਹਰਦੀਪ ਸਿੰਘ ਸਾਬਕਾ ਮੈਂਬਰ, ਕੁਲਵਿੰਦਰ ਸਿੰਘ, ਕਾਬਲ ਸਿੰਘ, ਸੂਬੇਦਾਰ ਜਸਬੀਰ ਸਿੰਘ,ਬਲਰਾਮ ਸਿੰਘ,ਤਾਰਾ ਸਿੰਘ, ਜਗੀਰ ਮਸੀਹ, ਹਰਜਿੰਦਰ ਸਿੰਘ, ਰਜਿੰਦਰ ਸਿੰਘ, ਆਦਿ ਸਾਥੀ ਹਾਜ਼ਰ ਸਨ।
Adv.

