ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।

Batala (Gurinder Sandhu)ਅੱਜ ਰਾਮਗੜੀਆ ਜੱਸਾ ਸਿੰਘ ਹਾਲ ਵਿਖੇ ਕਰੋਨਾ ਦਾ ਕੈਂਪ ਲਗਾਇਆ ਗਿਆ ਇਹ ਕੈਂਪ ਵਾਰਡ ਨੰਬਰ 36 ਤੋਂ ਐਮ ਸੀ ਸੁਖਦੇਵ ਸਿੰਘ ਬਾਜਵਾ ਦੀ ਯੋਗ ਅਗਵਾਈ ਵਿਚ ਲਗਾਇਆ ਗਿਆ ਇਸ ਕੈਂਪ ਵਿਚ 150 ਤੋਂ ਵੱਧ ਲੋਕਾਂ ਨੇ ਵੈਕਸੀਨ ਲੱਗਵਾਈ । ਵੈਕਸੀਨ ਲਗਾਉਣ ਆਈ ਮੈਡਮ ਅਨਸ਼ੁਲ ਨੇ ਕਿਹਾ ਕਿ ਹਰੇਕ ਨੂੰ ਜਲਦੀ ਤੋਂ ਜਲਦੀ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਕਰੋਨਾ ਦੀ ਤੀਜੀ ਲਹਿਰ ਤੋਂ ਬਚਿਆ ਜਾ ਸਕੇ। ਸੁਖਦੇਵ ਸਿੰਘ ਬਾਜਵਾ ਆਪਣੇ ਵਾਰਡ ਵਿੱਚ ਹੁਣ ਤੱਕ 25 ਤੋਂ ਵੱਧ ਵੈਕਸੀਨ ਕੈਂਪ ਲਗਵਾ ਚੁੱਕੇ ਹਨ।

Adv.

ਇਸ ਕੈਂਪ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਹਾਲ ਦੇ ਪਰ੍ਧਾਨ ਗੁਰਮੀਤ ਸਿੰਘ ਮਠਾਰੂ ,ਅਮਰੀਕ ਸਿੰਘ ਮਠਾਰੂ ,ਹਰਪਾਲ ਸਿੰਘ ਬੈਸਟ ਵਾਲੇ, ਮਨਮਿੰਦਰ ਸਿੰਘ ਰਜਿੰਦਰਾ ਵਾਲੇ, ਹਰਜੋਤ ਸਿੰਘ ਮਠਾਰੂ ਜਗਜੋਤ ਸਿੰਘ ਸੰਧੂ , ਡਾਕਟਰ ਰਵਿੰਦਰ ਸਿੰਘ ਹਰਬਖਸ਼ ਸਿੰਘ, ਪ੍ਰੋਫੈਸਰ ਜਸਬੀਰ ਸਿੰਘ, ਹਰਦੀਪ ਸਿੰਘ ਆਦਿ ਹਾਜਰ ਸਨ

Adv.

Leave a Reply

Your email address will not be published. Required fields are marked *